HOME » NEWS » World

ਪੱਤਰਕਾਰ ਨੂੰ ਤੋੜ ਮਰੋੜ ਕੇ ਖਬਰ ਛਾਪਣੀ ਪਈ ਮਹਿੰਗੀ, ਅਦਾਲਤ ਨੇ ਦਿੱਤੀ ਅਨੌਖੀ ਸਜ਼ਾ

News18 Punjab
Updated: November 20, 2019, 11:47 AM IST
share image
ਪੱਤਰਕਾਰ ਨੂੰ ਤੋੜ ਮਰੋੜ ਕੇ ਖਬਰ ਛਾਪਣੀ ਪਈ ਮਹਿੰਗੀ, ਅਦਾਲਤ ਨੇ ਦਿੱਤੀ ਅਨੌਖੀ ਸਜ਼ਾ
ਪੱਤਰਕਾਰ ਨੂੰ ਤੋੜ ਮਰੋੜ ਕੇ ਖਬਰ ਛਾਪਣੀ ਪਈ ਮਹਿੰਗੀ, ਅਦਾਲਤ ਨੇ ਦਿੱਤੀ ਅਨੌਖੀ ਸਜ਼ਾ

ਜ਼ਿਲ੍ਹਾ ਅਦਾਲਤ ਨੇ ਇਹ ਸਜ਼ਾ ਮਾਣਹਾਨੀ ਦੇ ਕੇਸ ਵਿਚ ਸੁਣਾਈ ਹੈ, ਜਿਸ ਵਿਚ ਉਸਨੇ 13 ਸਾਲ ਦੀ ਬੱਚੀ ਦੀ ਹੱਤਿਆ ਅਤੇ ਕਤਲ ਦੀ ਖਬਰ ਨੂੰ ਸਨਸਨੀ ਤਰੀਕੇ ਅਤੇ ਤੋੜ-ਮਰੋੜ ਕੇ ਛਾਪਿਆ ਸੀ।

  • Share this:
  • Facebook share img
  • Twitter share img
  • Linkedin share img
ਕਾਠਮੰਡੂ ਵਿਚ ਨੇਪਾਲ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਇੱਕ ਪੱਤਰਕਾਰ ਨੂੰ ਪ੍ਰਤੀਕ ਰੂਪ ਵਿੱਚ ਇੱਕ ਘੰਟਾ ਜੇਲ੍ਹ ਅਤੇ ਉਸ ਨੂੰ ਇੱਕ ਰੁਪਏ ਦਾ ਜੁਰਮਾਨਾ ਦੇਣ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਇਹ ਸਜ਼ਾ ਨਾਬਾਲਿਗ ਨਾਲ ਬਲਾਤਕਾਰ ਦੀ ਖ਼ਬਰ ਨੂੰ ਸਨਸਨੀਖੇਜ਼ ਕਰਨ ਅਤੇ ਵਿਗਾੜਨ ਲਈ ਪੱਤਰਕਾਰ ਨੂੰ ਦਿੱਤੀ। ਪੀਟੀਆਈ ਦੀ ਖਬਰ ਅਨੁਸਾਰ ਇਕ ਅਖਬਾਰ ਵਿਚ ਕੰਮ ਕਰਨ ਵਾਲੇ ਪੱਤਰਕਾਰ ਖੇਮ ਭੰਡਾਰੀ ਨੇ ਆਪਣੇ ਉਤੇ ਲੱਗੇ ਸਾਰੇ ਦੋਸ਼ਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਉਸ ਨੇ ਅਜਿਹਾ ਕੁਝ ਗਲਤ ਨਹੀਂ ਕੀਤਾ ਹੈ।

ਪੁਲਿਸ ਨੇ ਦੱਸਿਆ ਕਿ ਭੰਡਾਰੀ ਨੂੰ ਕੰਚਨਪੁਰ ਜ਼ਿਲ੍ਹਾ ਅਦਾਲਤ (Kanchanpur District Court) ਨੇ ਇਹ ਸਜ਼ਾ ਮਾਣਹਾਨੀ ਦੇ ਕੇਸ ਵਿਚ ਸੁਣਾਈ ਹੈ, ਜਿਸ ਵਿਚ ਉਸਨੇ 13 ਸਾਲ ਦੀ ਬੱਚੀ ਦੀ ਹੱਤਿਆ ਅਤੇ ਕਤਲ ਦੀ ਖਬਰ ਨੂੰ ਸਨਸਨੀ ਤਰੀਕੇ ਅਤੇ ਤੋੜ-ਮਰੋੜ ਕੇ ਛਾਪਿਆ ਸੀ। ਭੰਡਾਰੀ ਨੂੰ ਇਕ ਘੰਟੇ ਲਈ ਜੇਲ ਅਤੇ ਇਕ ਰੁਪਇਆ ਬਤੌਰ ਜੁਰਮਾਨਾ ਅਦਾ ਕਰਨ ਤੋਂ ਬਾਅਦ ਛੱਡ ਦਿੱਤਾ ਗਿਆ। ਨਾਬਾਲਗ ਲੜਕੀ ਦੀ ਪਿਛਲੇ ਸਾਲ ਕੰਚਨਪੁਰ ਜ਼ਿਲ੍ਹੇ ਵਿਚ ਅਗਵਾ ਕਰਨ ਤੋਂ ਬਾਅਦ ਹੱਤਿਆ ਕਰ ਦਿੱਤੀ ਗਈ ਸੀ। ਹਾਲਾਂਕਿ ਦੋਸ਼ੀ ਨੂੰ ਹਾਲੇ ਤੱਕ ਗ੍ਰਿਫਤਾਰ ਨਹੀਂ ਹੋਇਆ।
First published: November 20, 2019, 11:47 AM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading