ਕੈਨੇਡਾ ਦੀ ਨਾਗਰਿਕਤਾ ਨੂੰ ਹਾਸਿਲ ਕਰਨਾ ਕੋਈ ਬੱਚਿਆਂ ਦੀ ਖੇਡ ਨਹੀਂ... ਦੇਖੋ ਇਹ ਵੀਡੀਓ


Updated: October 12, 2018, 4:44 PM IST
ਕੈਨੇਡਾ ਦੀ ਨਾਗਰਿਕਤਾ ਨੂੰ ਹਾਸਿਲ ਕਰਨਾ ਕੋਈ ਬੱਚਿਆਂ ਦੀ ਖੇਡ ਨਹੀਂ... ਦੇਖੋ ਇਹ ਵੀਡੀਓ
ਕੈਨੇਡਾ ਦੀ ਨਾਗਰਿਕਤਾ ਨੂੰ ਹਾਸਿਲ ਕਰਨਾ ਕੋਈ ਬੱਚਿਆਂ ਦੀ ਖੇਡ ਨਹੀਂ... ਦੇਖੋ ਇਹ ਵੀਡੀਓ

Updated: October 12, 2018, 4:44 PM IST
ਭਾਰਤੀਆਂ ਖਾਸ ਕਰਕੇ ਪੰਜਾਬੀਆਂ 'ਚ ਵਿਦੇਸ਼ ਜਾਣ ਦੀ ਦੌੜ ਵਧਦੀ ਜਾ ਰਹੀ ਹੈ। ਜੇਕਰ ਤੁਸੀਂ ਪੰਜਾਬ ਦੇ ਏਜੰਟਾਂ ਤੇ ਇਮੀਗ੍ਰੇਸ਼ਨ ਦਫਤਰਾਂ 'ਤੇ ਗੌਰ ਕਰੋ ਤਾਂ ਇੰਨੀਂ ਦਿਨੀਂ ਇਨ੍ਹਾਂ ਦਫਤਰਾਂ ਦੇ ਮੂਹਰੇ ਕੁਝ ਜ਼ਿਆਦਾ ਹੀ ਲੋਕਾਂ ਦੀ ਭੀੜ ਲੱਗੀ ਰਹਿੰਦੀ ਹੈ, ਜਿਨ੍ਹਾਂ 'ਚ ਵੱਡੀ ਗਿਣਤੀ 'ਚ ਵਿਦਿਆਰਥੀ ਸ਼ਾਮਲ ਹੁੰਦੇ ਹਨ। ਇਹ ਵਿਦਿਆਰਥੀ ਕੈਨੇਡਾ ਵਰਗੇ ਦੇਸ਼ 'ਚ ਹੀ ਪੜ੍ਹਾਈ ਕਰਕੇ ਉਥੇ ਹੀ ਜ਼ਿੰਦਗੀ ਬਸਰ ਕਰਨ ਦੇ ਚਾਹਵਾਨ ਹੁੰਦੇ ਹਨ। ਪਰ ਇਹ ਸਭ ਇਸ ਸਾਰੇ ਘਟਨਾਕ੍ਰਮ ਦਾ ਸਿਰਫ ਇਕ ਹਿੱਸਾ ਹੈ। ਜੇਕਰ ਕੈਨੇਡਾ ਗਏ ਲੋਕਾਂ ਵੱਲ ਨਜ਼ਰ ਮਾਰੀ ਜਾਵੇ ਤਾਂ ਉਨ੍ਹਾਂ ਦਾ ਉਥੇ ਰਹਿਣਾ ਵੀ ਬਾਹਲਾ ਸੌਖਾਲਾ ਨਹੀਂ ਪ੍ਰਤੀਤ ਹੁੰਦਾ। ਅਜਿਹੀ ਹੀ ਇਕ ਤਸਵੀਰ ਬਿਆਨ ਕਰ ਰਿਹਾ ਹੈ ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਵਲੋਂ ਬੀਤੇ ਦਿਨ ਕੀਤਾ ਗਿਆ ਇਕ ਟਵੀਟ।

ਆਪਣੇ ਇਸ ਟਵੀਟ 'ਚ ਅਹਿਮਦ ਹੁਸੈਨ ਨੇ ਕਿਹਾ ਕਿ ਕੈਨੇਡੀਅਨ ਸਿਟੀਜ਼ਨਸ਼ਿਪ ਹਾਸਲ ਕਰਨ ਲਈ ਆਸਮਾਨ ਲਿਮਟ ਹੈ। ਇਸ ਦੌਰਾਨ ਉਨ੍ਹਾਂ ਨੇ 6 ਲੋਕਾਂ ਨੂੰ ਕੈਨੇਡਾ ਦੀ ਸਿਟੀਜ਼ਨਸ਼ਿਪ ਦੀ ਸਹੁੰ ਚੁਕਾਉਂਦਿਆਂ ਇਕ ਵੀਡੀਓ ਸ਼ੇਅਰ ਕੀਤੀ। ਜਿਨ੍ਹਾਂ ਨੂੰ ਕੈਨੇਡਾ ਦੇ ਸਭ ਤੋਂ ਉੱਚੇ ਸੀ.ਐੱਨ. ਟਾਵਰ 'ਤੇ ਸਹੁੰ ਚੁਕਾਈ ਗਈ। ਅਸਲ 'ਚ ਇਸ ਵੀਡੀਓ ਨੂੰ ਸ਼ੇਅਰ ਕਰਨ ਦਾ ਮਕਸਦ ਇਹ ਹੀ ਲੱਗ ਰਿਹਾ ਹੈ ਕਿ ਉਹ ਪ੍ਰਵਾਸੀਆਂ ਨੂੰ ਦਿਖਾਉਣਾ ਚਾਹੁੰਦੇ ਹਨ ਕਿ ਕੈਨੇਡਾ ਦੀ ਸਿਟੀਜ਼ਨਸ਼ਿਪ ਹਾਸਲ ਕਰਨਾ ਬੱਚਿਆ ਦੀ ਖੇਡ ਨਹੀਂ ਹੈ।

First published: October 12, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...