Home /News /international /

Australia ਨਿਊ ਸਾਊਥ ਵੇਲਜ਼ ਯੂਨੀਵਰਸਿਟੀ 'ਚ ਪੜ੍ਹ ਰਿਹਾ ਭਾਰਤੀ ਵਿਦਿਆਰਥੀ ਨਸਲੀ ਹਿੰਸਾ ਦਾ ਸ਼ਿਕਾਰ

Australia ਨਿਊ ਸਾਊਥ ਵੇਲਜ਼ ਯੂਨੀਵਰਸਿਟੀ 'ਚ ਪੜ੍ਹ ਰਿਹਾ ਭਾਰਤੀ ਵਿਦਿਆਰਥੀ ਨਸਲੀ ਹਿੰਸਾ ਦਾ ਸ਼ਿਕਾਰ

Australia 'ਚ ਹਮਲੇ ਦੇ ਸ਼ਿਕਾਰ ਵਿਦਿਆਰਥੀ ਦੀ ਹਾਲਤ ਨਾਜ਼ੁਕ

Australia 'ਚ ਹਮਲੇ ਦੇ ਸ਼ਿਕਾਰ ਵਿਦਿਆਰਥੀ ਦੀ ਹਾਲਤ ਨਾਜ਼ੁਕ

ਨਿਊ ਸਾਊਥ ਵੇਲਜ਼ ਯੂਨੀਵਰਸਿਟੀ 'ਚ ਪੜ੍ਹ ਰਹੇ ਇਕ ਭਾਰਤੀ ਵਿਦਿਆਰਥੀ ਨਸਲੀ ਹਿੰਸਾ ਦਾ ਸ਼ਿਕਾਰ ਹੋ ਗਿਆ। ਇਸ ਹਮਲੇ 'ਚ ਉਸ 'ਤੇ ਚਾਕੂਆਂ ਨਾਲ  11 ਵਾਰ ਕੀਤੇ, ਜਿਸ ਨਾਲ ਉਹ ਜ਼ਖਮੀ ਹੋ ਗਿਆ। 28 ਸਾਲਾ ਸ਼ੁਭਮ ਗਰਗ ਮਕੈਨੀਕਲ ਇੰਜਨੀਅਰਿੰਗ ਵਿੱਚ ਪੀਐਚਡੀ ਦਾ ਵਿਦਿਆਰਥੀ ਹੈ।

  • Share this:

ਵਿਦੇਸ਼ਾਂ ਵਿੱਚ ਭਾਰਤੀ ਵਿਦਿਆਰਥੀਆਂ ਉੱਤੇ ਹਮਲਾ ਕਰਨ ਦੀਆਂ ਘਟਨਾਵਾਂ ਵਧਦੀਆਂ ਹੀ ਜਾ ਰਹੀਆਂ ਹਨ ਤਾਜ਼ਾ ਮਾਮਲਾ ਆਸਟ੍ਰੇਲੀਆ ਤੋਂ ਸਾਹਮਣੇ ਆਇਆ ਹੈ ਜਿਥੇ ਨਿਊ ਸਾਊਥ ਵੇਲਜ਼ ਯੂਨੀਵਰਸਿਟੀ 'ਚ ਪੜ੍ਹ ਰਿਹਾ ਇੱਕ ਵਿਦਿਆਰਥੀ ਨਸਲੀ ਹਿੰਸਾ ਦਾ ਸ਼ਿਕਾਰ ਹੋ ਗਿਆ। ਇਸ ਹਮਲੇ 'ਚ ਉਸ 'ਤੇ ਚਾਕੂਆਂ ਨਾਲ  11 ਵਾਰ ਕੀਤੇ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਸ਼ੁਭਮ ਗਰਗ ਮਕੈਨੀਕਲ ਇੰਜਨੀਅਰਿੰਗ ਵਿੱਚ ਪੀਐਚਡੀ ਦਾ ਵਿਦਿਆਰਥੀ ਹੈ। ਫਿਲਹਾਲ ਹਸਪਤਾਲ 'ਚ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਆਸਟ੍ਰੇਲੀਅਨ ਮੀਡੀਆ ਰਿਪੋਰਟਾਂ ਮੁਤਾਬਕ ਸ਼ੁਭਮ ਨੂੰ 6 ਅਕਤੂਬਰ ਦੀ ਰਾਤ ਕਰੀਬ 10.30 ਵਜੇ ਸੜਕ 'ਤੇ ਇਕ ਵਿਅਕਤੀ ਨੇ ਸੰਪਰਕ ਕੀਤਾ। ਇਸ ਵਿਅਕਤੀ ਨੇ ਕਥਿਤ ਤੌਰ 'ਤੇ ਨਕਦੀ ਦੀ ਮੰਗ ਕੀਤੀ ਅਤੇ ਧਮਕੀ ਦਿੱਤੀ। ਜਦੋਂ ਉਸ ਨੇ ਇਨਕਾਰ ਕੀਤਾ ਤਾਂ ਹਮਲਾਵਰ ਨੇ ਉਸ ਦੇ ਵਾਰ-ਵਾਰ ਚਾਕੂ ਮਾਰੇ।

ਮਿਲੀ ਜਾਣਕਾਰੀ ਮੁਤਾਬਕ ਸ਼ੁਭਮ ਦੇ ਚਿਹਰੇ, ਛਾਤੀ ਅਤੇ ਪੇਟ 'ਤੇ ਕਈ ਜ਼ਖ਼ਮ ਹਨ। 27 ਸਾਲਾ ਇੱਕ ਵਿਅਕਤੀ ਨੂੰ ਕਤਲ ਦੀ ਕੋਸ਼ਿਸ਼ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ  ਹੈ।

ਪੁਲਿਸ ਅਧਿਕਾਰੀ ਛੁਰੇਬਾਜ਼ੀ ਦੀ ਜਾਂਚ ਕਰ ਰਹੇ ਹਨ ਅਤੇ ਸਟ੍ਰਾਈਕ ਫੋਰਸ ਪ੍ਰੋਸੀ ਦਾ ਗਠਨ ਕਰ ਰਹੇ ਹਨ।  ਐਤਵਾਰ ਨੂੰ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਚੈਟਸਵੁੱਡ ਪੁਲਿਸ ਸਟੇਸ਼ਨ ਲਿਜਾਇਆ  ਸੀ।  ਪੁਲਿਸ ਨੇ ਉਸ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਹੁਣ ਉਹ ਅਗਲੀ ਪੇਸ਼ੀ ਤੱਕ ਹਿਰਾਸਤ ਵਿੱਚ ਹੀ ਰਹੇਗਾ।

ਤੁਹਾਨੂੰ ਦਸ ਦਈਏ ਕਿ ਸ਼ੁਭਮ ਦੇ ਮਾਤਾ-ਪਿਤਾ ਉੱਤਰ ਪ੍ਰਦੇਸ਼ ਦੇ ਆਗਰਾ ਵਿੱਚ ਰਹਿੰਦੇ ਹਨ, ਉਹ ਆਸਟ੍ਰੇਲੀਆ ਜਾਣ ਲਈ ਵੀਜ਼ਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ।

Published by:Shiv Kumar
First published:

Tags: Arrested, Attack, Australia, Crime, India, MONEY, Police, Student, Study