ਨਿਊਯਾਰਕ ਵਿੱਚ ਅਪਰਾਧਕ ਵਾਰਦਾਤਾਂ ਲਗਾਤਾਰ ਵਧਦੀਆਂ ਹੀ ਜਾ ਰਹੀਆਂ ਹਨ । ਤਾਜ਼ਾ ਘਟਨਾ ਮੈਟਰੋ ਟਰੇਨ ਵਿਖੇ ਹੋਈ ਹੈ ਜਿਸ 'ਚ ਦੋ ਗਰੁੱਪਾਂ ਵਿਚਾਲੇ ਹੋਏ ਝਗੜੇ ਤੋਂ ਬਾਅਦ 15 ਸਾਲਾ ਲੜਕੇ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਤੁਹਾਨੂੰ ਦਸ ਦਈਏ ਕਿ ਇਸ ਸਾਲ ਨਿਊਯਾਰਕ ਸਬਵੇਅ 'ਤੇ ਕਤਲ ਦੀ ਇਹ ਅੱਠਵੀ ਘਟਨਾ ਹੈ।
ਤੁਹਾਨੂੰ ਦੱਸ ਦਈਏ ਕਿ ਜਿਸ ਲੜਕੇ ਦਾ ਕਤਲ ਕੀਤਾ ਗਿਆ ਹੈ ਉਸ ਦੀ ਲਾਸ਼ ਦੀ ਪਛਾਣ ਨਹੀਂ ਹੋਈ ਹੈ। ਪੁਲਿਸ ਦੇ ਮੁਤਾਬਕ ਮ੍ਰਿਤਕ ਨੌਜਵਾਨ ਉਨ੍ਹਾਂ ਗਰੁੱਪਾਂ ਵਿੱਚੋਂ ਇੱਕ ਸੀ ਜਿਨ੍ਹਾਂ ਦੀ ਸ਼ੁੱਕਰਵਾਰ ਨੂੰ ਸ਼ਾਮ ਕਰੀਬ 4 ਵਜੇ ਪਹਿਲਾਂ ਕੁਈਨਜ਼ ਵਿੱਚ ਇੱਕ ਰੇਲ ਵਿੱਚ ਬਹਿਸ ਹੋਈ ਸੀ। ਜਿਵੇਂ ਹੀ ਟਰੇਨ ਜੇਐੱਫਕੇ ਹਵਾਈ ਅੱਡੇ ਦੇ ਨੇੜੇ ਫਾਰ ਰੌਕਵੇ ਲਾਈਨ ਦੇ ਆਖ਼ਰੀ ਪੜਾਅ ਕੋਲ ਪਹੁੰਚੀ ਤਾਂ ਕਿਸੇ ਨੇ ਇਸ ਨੌਜਵਾਨ ਉੱਤੇ ਗੋਲੀ ਚਲਾ ਦਿੱਤੀ। ਜਿਸ ਨਾਲ ਲੜਕੇ ਦੀ ਛਾਤੀ ਵਿੱਚ ਜ਼ਖਮੀ ਹੋ ਗਈ।
ਹਾਲਾਂਕਿ ਪੁਲਿਸ ਵੱਲੋਂ ਸਟੇਸ਼ਨ ਅਤੇ ਆਸੇਪਾਸੇ ਦੇ ਇਲਾਕੇ ਦੇ ਸੁਰੱਖਿਆ ਕੈਮਰੇ ਦੀ ਫੁਟੇਜ ਦੀ ਸਮੀਖਿਆ ਕੀਤੀ ਜਾ ਰਹੀ ਹੈ। ਪੁਲਿਸ ਨੇ ਅਜੇ ਇਹ ਨਹੀਂ ਦੱਸਿਆ ਕਿ ਕੀ ਉਨ੍ਹਾਂ ਨੇ ਕਿਸੇ ਸ਼ੱਕੀ ਦੀ ਪਛਾਣ ਜਾਂ ਗੋਲੀਬਾਰੀ ਦੇ ਕਿਸੇ ਖਾਸ ਕਾਰਨ ਬਾਰੇ ਕੋਈ ਜਾਣਕਾਰੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਜਦੋਂ ਟਰੇਨ ਸਟੇਸ਼ਨ ਉੱਤੇ ਪਹੁੰਚੀ ਤਾਂ ਇੱਕ ਯਾਤਰੀ ਨੇ ਜ਼ਖਮੀ ਨੌਜਵਾਨ ਦੀ ਮਦਦ ਕੀਤੀ। ਪੁਲਿਸ ਅਤੇ ਐਮਰਜੈਂਸੀ ਕਰਮਚਾਰੀਆਂ ਨੇ ਉਸ ਨੂੰਨਜ਼ਦੀਕੀ ਹਸਪਤਾਲ ਪਹੁੰਚਾਇਅ।ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।