HOME » NEWS » World

ਆਪਣੀ ਹੀ ਔਲਾਦ ਨਾਲ ਵਿਆਹ ਕਰਾਉਣ ਲਈ ਬੇਤਾਬ, ਅਦਾਲਤ ਦਾ ਦਰਵਾਜ਼ਾ ਖੜਕਾਇਆ ਅਤੇ ਕਿਹਾ- ਮੈਨੂੰ ਪਿਆਰ ਹੋ ਗਿਆ

News18 Punjabi | News18 Punjab
Updated: April 14, 2021, 2:46 PM IST
share image
ਆਪਣੀ ਹੀ ਔਲਾਦ ਨਾਲ ਵਿਆਹ ਕਰਾਉਣ ਲਈ ਬੇਤਾਬ, ਅਦਾਲਤ ਦਾ ਦਰਵਾਜ਼ਾ ਖੜਕਾਇਆ ਅਤੇ ਕਿਹਾ- ਮੈਨੂੰ ਪਿਆਰ ਹੋ ਗਿਆ
ਆਪਣੀ ਹੀ ਔਲਾਦ ਨਾਲ ਵਿਆਹ ਕਰਾਉਣ ਲਈ ਬੇਤਾਬ, ਅਦਾਲਤ ਦਾ ਦਰਵਾਜ਼ਾ ਖੜਕਾਇਆ ਅਤੇ ਕਿਹਾ- ਮੈਨੂੰ ਪਿਆਰ ਹੋ ਗਿਆ (ਸੰਤੇਕਤ-Photo by Scott Webb on Unsplash)

ਨਿਊਯਾਰਕ(New York) ਦੀ ਇਕ ਅਦਾਲਤ(Manhattan federal court) ਵਿਚ ਇਕ ਅਜੀਬ ਕੇਸ ਦਾਇਰ ਕੀਤਾ ਗਿਆ ਹੈ ,ਜਿੱਥੇ ਇਕ ਆਦਮੀ ਨੇ ਆਪਣੇ ਹੀ ਬੱਚੇ ਨਾਲ ਵਿਆਹ ਕਰਾਉਣ ਦੀ ਆਗਿਆ ਮੰਗੀ ਹੈ। ਇਸ ਬਿਨੈ-ਪੱਤਰ ਰਾਹੀਂ ਵਿਅਕਤੀ ਉਹ ਕਾਨੂੰਨ ਬਦਲਣਾ ਚਾਹੁੰਦਾ ਹੈ ,ਜਿਸ ਤਹਿਤ ਪਰਿਵਾਰਕ ਮੈਂਬਰਾਂ ਨਾਲ ਵਿਆਹ ਕਰਨਾ ਗੈਰਕਾਨੂੰਨੀ ਹੈ।

  • Share this:
  • Facebook share img
  • Twitter share img
  • Linkedin share img
ਨਵੀਂ ਦਿੱਲੀ : ਅਮਰੀਕਾ ਦੀ ਨਿਊਯਾਰਕ(New York) ਦੀ ਅਦਾਲਤ ਵਿਚ ਇਕ ਆਦਮੀ ਨੇ ਆਪਣੇ ਹੀ ਔਲਾਦ(Adult biological Child) ਨਾਲ ਵਿਆਹ ਕਰਾਉਣ(Marry) ਦੀ ਇਜਾਜ਼ਤ ਮੰਗੀ ਹੈ। ਇਹ ਅਪੀਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਅਪੀਲ ਵਿੱਚ, ਵਿਅਕਤੀ ਨੇ ਲਿਖਿਆ ਹੈ ਕਿ ਉਸਨੂੰ ਆਪਣੀ ਔਲਾਦ ਨਾਲ ਪਿਆਰ(Love) ਹੋ ਗਿਆ ਹੈ। ਉਹ ਆਪਣੀ ਔਲਦਾ ਨੂੰ ਪ੍ਰਪੋਜ( Propose) ਕਰਨਾ ਚਾਹੁੰਦਾ ਹੈ ਪਰ ਉਸਨੂੰ ਡਰ ਹੈ ਕਿ ਸਮਾਜ ਉਸਦਾ ਵਿਰੋਧ ਕਰੇਗਾ। ਅਜਿਹੇ ਵਿੱਚ ਉਹ ਚਾਹੁੰਦਾ ਹੈ ਕਿ ਅਦਾਲਤ ਤੋਂ ਆਪਣੀ ਔਲਾਦ ਨਾਲ ਵਿਆਹ ਕਰਾਉਣ ਦੀ ਇਜਾਜ਼ਤ ਮਿਲ ਜਾਵੇ, ਤਾਂ ਜੋ ਭਵਿੱਖ ਵਿੱਚ ਉਸਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।

ਅਦਾਲਤ(Manhattan federal court) ਵਿੱਚ ਦਾਇਰ ਅਪੀਲ ਵਿੱਚ ਅਪੀਲਕਰਤਾ ਨੇ ਆਪਣੀ ਅਤੇ ਆਪਣੀ ਔਲਾਦ ਦੀ ਪਛਾਣ ਲੁਕਾ ਦਿੱਤੀ ਹੈ। ਦੋਵਾਂ ਦੇ ਲਿੰਗ ਬਾਰੇ ਵੀ ਖੁਲਾਸਾ ਨਹੀਂ ਕੀਤਾ ਗਿਆ ਹੈ। ਇਹ ਪਟੀਸ਼ਨ ਮੈਨਹੱਟਨ ਦੀ ਸੰਘੀ ਅਦਾਲਤ ਵਿਚ ਦਾਇਰ ਕੀਤੀ ਗਈ ਹੈ। ਦਰਅਸਲ, ਇਸ ਰਿਸ਼ਤੇ ਨੂੰ ਇਸ ਦੇਸ਼ ਵਿਚ ਗੈਰ ਸੰਵਿਧਾਨਕ ਘੋਸ਼ਿਤ ਕੀਤਾ ਗਿਆ ਹੈ। ਇਨ੍ਹਾਂ ਰਿਸ਼ਤਿਆਂ ਦੇ ਖੁਲਾਸੇ ਹੋਣ ਨਾਲ ਸਮਾਜ ਵਿੱਚ ਬਹੁਤ ਜ਼ਿਆਦਾ ਨਿਰਾਸ਼ਾ ਪੈਦਾ ਹੁੰਦੀ ਹੈ।

4 ਸਾਲ ਦੀ ਸਜ਼ਾ ਹੋ ਸਕਦੀ ਹੈ
ਅਦਾਲਤ ਵਿਚ ਦਾਇਰ ਅਪੀਲ ਵਿਚ ਵਿਅਕਤੀ ਨੇ ਲਿਖਿਆ ਕਿ ਵਿਆਹ ਦੋ ਲੋਕਾਂ ਵਿਚਾਲੇ ਇਕ ਨਿੱਜੀ ਮਾਮਲਾ(Individual autonomy) ਹੈ। ਇਹ ਲੋਕਾਂ ਦੀਆਂ ਭਾਵਨਾਵਾਂ 'ਤੇ ਅਧਾਰਤ ਹੈ। ਇਸ ਦਾ ਫੈਸਲਾ ਦੋ ਲੋਕਾਂ ਦੁਆਰਾ ਉਨ੍ਹਾਂ ਦੀ ਸਹਿਮਤੀ ਦੇ ਅਧਾਰ 'ਤੇ ਲੈਣਾ ਚਾਹੀਦਾ ਹੈ ਨਾ ਕਿ ਅਦਾਲਤ ਅਤੇ ਕਾਨੂੰਨ ਦੁਆਰਾ ਬਣਾਏ ਨਿਯਮਾਂ 'ਤੇ ਅਧਾਰਿਤ।

ਦੱਸ ਦੇਈਏ ਕਿ ਨਿਊਯਾਰਕ ਦੇ ਕਾਨੂੰਨ ਅਨੁਸਾਰ, ਜੇ ਕੋਈ ਪਰਿਵਾਰ ਦੇ ਕਿਸੇ ਮੈਂਬਰ ਨਾਲ ਵਿਆਹ ਕਰਦਾ ਹੈ ਜਾਂ ਉਸ ਨਾਲ ਕੋਈ ਸਬੰਧ ਹੈ, ਤਾਂ ਇਸ ਨੂੰ ਚਾਰ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।
Published by: Sukhwinder Singh
First published: April 14, 2021, 2:31 PM IST
ਹੋਰ ਪੜ੍ਹੋ
ਅਗਲੀ ਖ਼ਬਰ