
ਨਿਊਜ਼ੀਲੈਂਡ ਦੀਆਂ ਆਮ ਚੋਣਾਂ 'ਚ ਜੈਸਿੰਡਾ ਆਰਡਨ ਦੀ ਪਾਰਟੀ ਨੂੰ ਸ਼ਾਨਦਾਰ ਜਿੱਤ (ਫਾਇਲ ਫੋਟੋ)
ਕੋਰੋਨਾ ਵਾਇਰਸ ਵਿਰੁੱਧ ਜੰਗ ਜਿੱਤਣ ਵਾਲੀ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੂੰ ਆਮ ਚੋਣਾਂ ਵਿਚ ਇਤਿਹਾਸਕ ਜਿੱਤ ਮਿਲੀ ਹੈ। ਨਿਊਜ਼ੀਲੈਂਡ ਸੰਸਦੀ ਚੋਣਾਂ ’ਚ ਇਸ ਵਾਰ ਲੇਬਰ ਪਾਰਟੀ ਨੇ ਰਿਕਾਰਡ ਤੋੜ ਜਿੱਤ ਹਾਸਲ ਕੀਤੀ ਹੈ।
ਜੈਸਿੰਡਾ ਦੀ ਅਗਵਾਈ ’ਚ ਇਸ ਵਾਰ ਲੇਬਰ ਪਾਰਟੀ ਬਿਨਾਂ ਗਠਜੋੜ ਦੇ ਸਰਕਾਰ ਬਣਾਵੇਗੀ। ਚੋਣ ਨਤੀਜੇ ’ਚ ਸੱਤਾਧਾਰੀ ਪਾਰਟੀ ਲੇਬਰ ਨੂੰ 64 ਸੀਟਾਂ ’ਤੇ ਜਿੱਤ ਹਾਸਲ ਹੋਈ ਹੈ। ਉੱਥੇ ਹੀ, ਨੈਸ਼ਨਲ ਪਾਰਟੀ 35 ਸੀਟਾਂ (17.4 ਫ਼ੀਸਦੀ ਨੁਕਸਾਨ) ਨਾਲ ਦੂਜੇ ਨੰਬਰ ’ਤੇ ਹੈ। ਗਰੀਨ ਪਾਰਟੀ ਅਤੇ ਐਕਟ ਪਾਰਟੀ 10-10 ਸੀਟਾਂ ਮਿਲੀਆਂ ਜਦਕਿ ਮਾਓਰੀ ਪਾਰਟੀ ਇੱਕ ਸੀਟ ’ਤੇ ਜੇਤੂ ਰਹੀ।
ਆਰਡਨ ਨੇ ਇਨ੍ਹਾਂ ਚੋਣਾਂ ਨੂੰ ‘ਕੋਵਿਡ ਚੋਣਾਂ’ ਦਾ ਨਾਮ ਦਿੱਤਾ ਹੈ। ਇਸਦੇ ਨਾਲ ਉਨ੍ਹਾਂ ਮਹਾਮਾਰੀ ਨੂੰ ਖਤਮ ਕਰਨ ਅਤੇ ਕਮਿਊਨਿਟੀ ਸਪਰੈੱਡ ਨੂੰ ਰੋਕਣ ਵਿੱਚ ਪ੍ਰਾਪਤ ਹੋਈਆਂ ਸਫਲਤਾਵਾਂ ਦੇ ਅਧਾਰ ਉਤੇ ਆਪਣੀ ਸਰਕਾਰ ਨੂੰ ਵੀ ਉਤਸ਼ਾਹਿਤ ਕੀਤਾ ਹੈ। ਨਿਊਜ਼ੀਲੈਂਡ ਦੀ ਅਬਾਦੀ 5 ਮਿਲੀਅਨ ਮਤਲਬ 50 ਲੱਖ ਹੈ ਅਤੇ ਕੋਰੋਨਾ ਕਾਰਨ ਇੱਥੇ ਸਿਰਫ 25 ਵਿਅਕਤੀਆਂ ਦੀ ਮੌਤ ਹੋਈ ਹੈ।
ਦੱਸ ਦਈਏ ਕਿ ਸਰਕਾਰ ਬਣਾਉਣ ਲਈ ਕਿਸੇ ਪਾਰਟੀ ਲਈ ਵੀ 120 ਸੰਸਦੀ ਸੀਟਾਂ ਵਿੱਚੋਂ 61 ਸੀਟਾਂ ਜਿੱਤਣੀਆਂ ਲਾਜ਼ਮੀ ਹਨ। ਇਸ ਤੋਂ ਪਹਿਲਾਂ 1996 ਤੋਂ ਐੱਮ.ਐੱਮ.ਪੀ. ਪ੍ਰਣਾਲੀ ਲਾਗੂ ਹੋਣ ਮਗਰੋਂ ਹਾਲੇ ਤੱਕ ਕੋਈ ਵੀ ਇਕੱਲੀ ਪਾਰਟੀ ਇਹ ਅੰਕੜਾ ਹਾਸਲ ਕਰ ਕੇ ਸਰਕਾਰ ਨਹੀਂ ਬਣਾ ਸਕੀ ਸੀ।
ਚੋਣਾਂ ਵਿੱਚ ਨੈਸ਼ਨਲ ਪਾਰਟੀ ਦੇ ਦੋਵੇਂ ਪੰਜਾਬੀ ਉਮੀਦਵਾਰ ਕਮਲਜੀਤ ਸਿੰਘ ਬਖਸ਼ੀ ਤੇ ਪਰਮਜੀਤ ਕੌਰ ਪਰਮਾਰ ਆਪਣੀਆਂ ਸੀਟਾਂ ਤੋਂ ਹਾਰ ਗਏ ਗਏ ਹਨ। ਪਰਵਾਸੀਆਂ ਦੇ ਵਿਰੋਧੀ ਮੰਨੇ ਜਾਣ ਵਾਲੇ ਉਪ ਪ੍ਰਧਾਨ ਮੰਤਰੀ ਵਿੰਸਟਨ ਪੀਟਰਜ਼ ਵੀ ਆਪਣੀ ਸੀਟ ਨਹੀਂ ਜਿੱਤ ਸਕੇ।
Published by:Gurwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।