ਅਮਰੀਕਾ ਵਿੱਚ ਇੱਕ ਵਾਰ ਫਿਰ ਤੂਫਾਨ ਅਤੇ ਬਵੰਡਰ ਨੇ ਤਬਾਹੀ ਮਚਾਈ ਹੈ। ਸ਼ੁੱਕਰਵਾਰ ਅਤੇ ਸ਼ਨੀਵਾਰ ਤੜਕੇ ਅਮਰੀਕਾ ਦੇ ਦੱਖਣੀ ਅਤੇ ਮੱਧ-ਪੱਛਮੀ ਹਿੱਸਿਆਂ ਵਿੱਚ ਆਏ ਭਿਆਨਕ ਤੂਫਾਨ ਵਿੱਚ ਘੱਟੋ-ਘੱਟ 21 ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇੰਨਾ ਹੀ ਨਹੀਂ ਇਸ ਭਿਆਨਕ ਤੂਫਾਨ ਦੇ ਕਾਰਨ ਕਈ ਲੋਕ ਜ਼ਖਮੀ ਵੀ ਹੋਏ ਹਨ ਜਿਨ੍ਹਾਂ ਨੂੰ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ। ਅਮਰੀਕੀ ਮੀਡੀਆ ਦੀਆਂ ਰਿਪੋਰਟਾਂ ਦੇ ਮੁਤਾਬਕ ਤੂਫਾਨ ਨੇ ਅਮਰੀਕਾ ਦੇ ਇਲੀਨੋਇਸ ਸੂਬੇ ਦੇ ਅਰਕਾਨਸਾਸ 'ਚ ਤਬਾਹੀ ਮਚਾਈ ਹੈ। ਅਮਰੀਕੀ ਰਾਸ਼ਟਰੀ ਮੌਸਮ ਸੇਵਾ ਦੇ ਮੁਤਾਬਕ ਦੱਖਣੀ ਸੰਯੁਕਤ ਰਾਜ ਵਿੱਚ ਅਰਕਾਨਸਾਸ ਸੂਬੇ ਦੇ ਕਈ ਹਿੱਸਿਆਂ 'ਚ ਇਸ ਤੂਫਾਨ 'ਚ ਹਵਾ ਦੀ ਰਫਤਾਰ ਇੰਨੀ ਜ਼ਿਆਦਾ ਸੀ ਕਿ ਭਾਰੀ ਵਾਹਨ ਵੀ ਹਵਾ 'ਚ ਉੱਡਣ ਲੱਗੇ।
ਮੀਡੀਆ ਵਿੱਚ ਨਸ਼ਰ ਹੋਈਆਂ ਖਬਰਾਂ ਦੇ ਮੁਤਾਬਕ ਤੂਫਾਨ ਨੇ ਕਾਰੋਬਾਰ ਅਤੇ ਨਾਜ਼ੁਕ ਬੁਨਿਆਦੀ ਢਾਂਚੇ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ।ਖਰਾਬ ਮੌਸਮ ਦੇ ਮੱਦੇਨਜ਼ਰ ਅਰਕਾਨਸਾਸ ਦੇ ਗਵਰਨਰ ਨੇ ਸ਼ੁੱਕਰਵਾਰ ਦੁਪਹਿਰ ਨੂੰ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਸੀ। ਇਸ ਤੋਂ ਇਲਾਵਾ ਮਿਸੌਰੀ 'ਚ ਵੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ।
ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਤੂਫਾਨ ਦੇ ਨੁਕਸਾਨ ਦੇ ਨਤੀਜੇ ਵਜੋਂ ਉੱਤਰੀ ਲਿਟਲ ਰੌਕ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਵੈਨ ਵਿੱਚ ਸਵਾਰ ਦੋ ਲੋਕਾਂ ਦੀ ਵੀ ਮੌਤ ਹੋ ਗਈ। ਲਿਟਲ ਰੌਕ ਦੇ ਮੇਅਰ ਫ੍ਰੈਂਕ ਸਕਾਟ ਜੂਨੀਅਰ ਨੇ ਕਿਹਾ ਕਿ ਘੱਟੋ-ਘੱਟ 30 ਲੋਕ ਹਸਪਤਾਲ 'ਚ ਭਰਤੀ ਹਨ। ਇੰਨਾ ਹੀ ਨਹੀਂ ਇਸ ਤੂਪਾਨ ਦੇ ਕਾਰਨ 2000 ਤੋਂ ਜ਼ਿਆਦਾ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਮਕਾਨਾਂ ਦੀਆਂ ਕੰਧਾਂ ਅਤੇ ਛੱਤਾਂ ਢਹਿ ਗਈਆਂ ਹਨ। ਇਸ ਤੋਂ ਇਲਾਵਾ, ਤੂਫਾਨ ਨੇ ਪਾਰਕ ਕੀਤੇ ਵਾਹਨਾਂ ਨੂੰ ਉਲਟਾ ਦਿੱਤਾ ਅਤੇ ਦਰੱਖਤ ਅਤੇ ਬਿਜਲੀ ਦੀਆਂ ਲਾਈਨਾਂ ਨੂੰ ਢਾਹ ਦਿੱਤਾ।
ਇਸ ਦੇ ਨਾਲ ਹੀ ਉੱਤਰੀ ਇਲੀਨੋਇਸ 'ਚ ਸ਼ੁੱਕਰਵਾਰ ਰਾਤ ਨੂੰ ਇਸ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ 28 ਹੋਰ ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਫਾਇਰ ਚੀਫ ਸੀਨ ਸ਼ੈਡਲੇ ਨੇ ਕਿਹਾ ਕਿ ਬੇਲਵਿਡੇਰੇ ਦੇ ਇੱਕ ਥੀਏਟਰ ਦੀ ਛੱਤ ਡਿੱਗ ਗਈ, ਜਿਸ ਵਿੱਚ 260 ਲੋਕ ਸਨ।
ਅਰਕਾਨਸਾਸ, ਇਲੀਨੋਇਸ, ਇੰਡੀਆਨਾ ਅਤੇ ਟੈਨੇਸੀ ਤੋਂ ਇਲਾਵਾ, ਰਾਸ਼ਟਰੀ ਮੌਸਮ ਸੇਵਾ ਨੇ ਵਿਸਕਾਨਸਿਨ, ਆਇਓਵਾ ਅਤੇ ਮਿਸੀਸਿਪੀ ਵਿੱਚ ਤੂਫਾਨ ਦੀ ਰਿਪੋਰਟ ਕੀਤੀ।
ਸ਼ੁੱਕਰਵਾਰ ਦਾ ਤੂਫਾਨ ਇੱਕ ਵਿਨਾਸ਼ਕਾਰੀ ਤੂਫਾਨ ਅਤੇ ਭਿਆਨਕ ਗਰਜ ਵਾਲੇ ਤੂਫਾਨ ਦੇ ਦੱਖਣ-ਪੂਰਬੀ ਅਮਰੀਕੀ ਰਾਜ ਮਿਸੀਸਿਪੀ ਵਿੱਚ ਆਉਣ ਤੋਂ ਇੱਕ ਹਫ਼ਤੇ ਬਾਅਦ ਆਇਆ ਹੈ। ਮਿਸੀਸਿਪੀ ਵਿੱਚ ਤੂਫ਼ਾਨ ਕਾਰਨ 26 ਲੋਕਾਂ ਦੀ ਮੌਤ ਹੋ ਗਈ। ਸਥਾਨਕ ਅਤੇ ਸੰਘੀ ਅਧਿਕਾਰੀਆਂ ਨੇ ਦੱਸਿਆ ਕਿ ਸੌ ਮੀਲ ਤੋਂ ਵੱਧ ਖੇਤਰ ਨੂੰ ਨੁਕਸਾਨ ਪਹੁੰਚਿਆ ਹੈ। ਇਸ ਦੇ ਨਾਲ ਹੀ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਮਿਸੀਸਿਪੀ ਤੂਫਾਨ ਨੂੰ ਘਾਤਕ ਦੱਸਿਆ ਅਤੇ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਸ਼ੁੱਕਰਵਾਰ ਨੂੰ ਰੋਲੰਿਗ ਫੋਰਕ ਦਾ ਦੌਰਾ ਕੀਤਾ। ਮਿਸੀਸਿਪੀ ਭਾਈਚਾਰਾ ਪਿਛਲੇ ਹਫਤੇ ਦੇ ਤੂਫਾਨ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: America news, Foreign, International News, Storm