Home /News /international /

Facebook: ਦੰਗੇ ਭੜਕਾਉਣ ਤੋਂ ਲੈ ਕੇ ਕੁੜੀਆਂ ਦੀ ਮਾਨਸਿਕ ਸਿਹਤ ਨੂੰ ਨੁਕਸਾਨ ਪਹੁੰਚਾਉਣ ਤੱਕ, Whistleblower ਨੇ ਲਾਏ Facebook 'ਤੇ ਗੰਭੀਰ ਇਲਜ਼ਾਮ

Facebook: ਦੰਗੇ ਭੜਕਾਉਣ ਤੋਂ ਲੈ ਕੇ ਕੁੜੀਆਂ ਦੀ ਮਾਨਸਿਕ ਸਿਹਤ ਨੂੰ ਨੁਕਸਾਨ ਪਹੁੰਚਾਉਣ ਤੱਕ, Whistleblower ਨੇ ਲਾਏ Facebook 'ਤੇ ਗੰਭੀਰ ਇਲਜ਼ਾਮ

ਮੁੜ ਤੋਂ ਵਿਵਾਦਾਂ ਦੇ ਘੇਰੇ ਵਿੱਚ ਫ਼ੇਸਬੁੱਕ, ਲੱਗੇ ਗੰਭੀਰ ਇਲਜ਼ਾਮ

ਮੁੜ ਤੋਂ ਵਿਵਾਦਾਂ ਦੇ ਘੇਰੇ ਵਿੱਚ ਫ਼ੇਸਬੁੱਕ, ਲੱਗੇ ਗੰਭੀਰ ਇਲਜ਼ਾਮ

  • Share this:
ਸੋਸ਼ਲ ਮੀਡੀਆ ਦਿੱਗਜ ਫੇਸਬੁੱਕ ਦੀਆਂ ਮੁਸੀਬਤਾਂ ਘੱਟਣ ਦਾ ਨਾਮ ਨਹੀਂ ਲੈ ਰਹੀਆਂ ਜਾਂ ਇਸ ਤਰ੍ਹਾਂ ਕਹਿ ਲਵੋ ਕਿ ਮੁਸੀਬਤਾਂ ਵਧਣ ਵਾਲੀਆਂ ਹਨ।ਐਤਵਾਰ ਨੂੰ ਇੱਕ ਟੈਲੀਵਿਜ਼ਨ ਇੰਟਰਵਿਊ ਵਿੱਚ ਵ੍ਹਿਸਲਬਲੋਅਰ ਨੇ ਆਪਣੀ ਪਛਾਣ ਦਾ ਖੁਲਾਸਾ ਕੀਤਾ ਹੈ। ਵ੍ਹਿਸਲਬਲੋਅਰ ਨੇ ਫੇਸਬੁੱਕ ਦੇ ਬਹੁਤ ਸਾਰੇ ਦਸਤਾਵੇਜ਼ਾਂ ਨੂੰ ਸਾਂਝਾ ਕੀਤਾ ਹੈ ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਸੋਸ਼ਲ ਮੀਡੀਆ ਦਿੱਗਜ ਨੂੰ ਪਤਾ ਸੀ ਕਿ ਇਸ ਦੇ ਉਤਪਾਦ ਨਫ਼ਰਤ ਫੈਲਾ ਰਹੇ ਹਨ ਅਤੇ ਬੱਚਿਆਂ ਦੀ ਮਾਨਸਿਕ ਸਿਹਤ ਨੂੰ ਨੁਕਸਾਨ ਪਹੁੰਚਾ ਰਹੇ ਹਨ। ਵ੍ਹਿਸਲਬਲੋਅਰ ਨੇ ਫੇਸਬੁਕ 'ਤੇ ਲੋਕਾਂ ਦੀ ਸੁਰੱਖਿਆ ਨਾਲੋਂ ਮੁਨਾਫੇ ਨੂੰ ਤਰਜੀਹ ਦੇਣ ਦਾ ਦੋਸ਼ ਲਾਇਆ ਹੈ। ਫਰਾਂਸਿਸ ਹਾਗੇਨ, ਆਇਓਵਾ ਦੇ 37 ਸਾਲਾ ਡੇਟਾ ਵਿਗਿਆਨੀ, ਜਿਨ੍ਹਾਂ ਨੇ ਗੂਗਲ ਅਤੇ ਪਿੰਟਰੇਸਟ ਸਮੇਤ ਕੰਪਨੀਆਂ ਲਈ ਕੰਮ ਕੀਤਾ ਹੈ ਨੇ ਸੀਬੀਐਸ ਨਿਊਜ਼ ਦੇ ਸ਼ੋਅ "60 ਮਿੰਟ" ਦੇ ਨਾਲ ਇੱਕ ਇੰਟਰਵਿਊ ਵਿੱਚ ਕਿਹਾ ਕਿ ਫੇਸਬੁੱਕ "ਬਹੁਤ ਮਾੜੀ" ਪ੍ਰਵਿਰਤੀ ਅਪਣਾ ਰਿਹਾ ਹੈ। ਉਨ੍ਹਾਂ ਨੇ ਕੰਪਨੀ ਨੂੰ ਰੈਗੁਲੇਟ ਕਰਨ ਦੀ ਮੰਗ ਕੀਤੀ। ਹਾਗੇਨ ਨੇ ਕਿਹਾ “ਫੇਸਬੁੱਕ ਨੇ ਵਾਰ -ਵਾਰ ਦਿਖਾਇਆ ਹੈ ਕਿ ਇਹ ਸੁਰੱਖਿਆ ਨਾਲੋਂ ਵੱਧ ਲਾਭ ਦੀ ਚੋਣ ਕਰਦਾ ਹੈ।” ਉਨ੍ਹਾਂ ਕਿਹਾ “ਅੱਜ ਫੇਸਬੁੱਕ ਦਾ ਉਹ ਰੂਪ ਸਾਡੇ ਸਮਾਜ ਨੂੰ ਤੋੜ ਰਿਹਾ ਹੈ ਅਤੇ ਵਿਸ਼ਵ ਭਰ ਵਿੱਚ ਨਸਲੀ ਹਿੰਸਾ ਫੈਲਾ ਰਿਹਾ ਹੈ।”

ਵ੍ਹਿਸਲਬਲੋਅਰ ਵੱਲੋਂ ਕੀਤੇ ਗਏ ਖੁਲਾਸਿਆਂ ਵਿੱਚ ਫੇਸਬੁਕ ਦੀਆਂ ਕਈ ਪ੍ਰੈਜ਼ੈਂਟੇਸ਼ਨ ਤੇ ਈਮੇਲਸ ਹਨ ਜਿਨ੍ਹਾਂ ਵਿੱਚ ਦਿਖਾਇਆ ਗਿਆ ਸੀ ਕਿ ਕਿਵੇਂ ਲੋਕਾਂ ਦੀ ਸੋਚ ਦਾ ਧਰੁਵੀਕਰਨ ਕੀਤਾ ਜਾ ਸਕਦਾ ਹੈ ਤੇ ਲੋਕਾਂ ਨੂੰ ਕਿੰਨੀ ਆਸਾਨੀ ਨਾਲ ਫੁਸਲਾਇਆ ਜਾ ਸਕਦਾ ਹੈ। ਇਸ ਵਿੱਚ ਇਹ ਵੀ ਸਾਫ ਤੌਰ 'ਤੇ ਦੱਸਿਆ ਗਿਆ ਸੀ ਕਿ ਫੇਸਬੁਕ ਵੱਲੋਂ ਖਰੀਦੀ ਗਈ ਕੰਪਨੀ ਇੰਸਟਾਗ੍ਰਾਮ ਕਿਸ਼ੋਰ ਲੜਕੀਆਂ ਦੀ ਮਾਨਸਿਕ ਸਿਹਤ ਨੂੰ ਨੁਕਸਾਨ ਪਹੁੰਚਾ ਰਹੀ ਹੈ। "60 ਮਿੰਟ" ਇੰਟਰਵਿਊ ਵਿੱਚ ਉਸ ਨੇ ਸਮਝਾਇਆ ਕਿ ਕਿਵੇਂ ਐਲਗੋਰਿਦਮ, ਲੋਕਾਂ ਦੀ ਨਿਊਜ਼ ਫੀਡ ਵਿੱਚ ਉਹ ਹੀ ਦਿਖਾਉਂਦਾ ਹੈ ਜੋ ਕੰਪਨੀ ਉਨ੍ਹਾਂ ਨੂੰ ਦਿਖਾਉਣਾ ਚਾਹੁੰਦੀ ਹੈ। ਹਾਗੇਨ ਨੇ ਕਿਹਾ ਕੰਪਨੀ ਦੀ ਆਪਣੀ ਖੋਜ ਦਰਸਾਉਂਦੀ ਹੈ ਕਿ "ਲੋਕਾਂ ਨੂੰ ਹੋਰ ਭਾਵਨਾਵਾਂ ਦੇ ਮੁਕਾਬਲੇ ਗੁੱਸੇ ਲਈ ਉਕਸਾਉਣਾ ਸੌਖਾ ਹੁੰਦਾ ਹੈ।" ਉਨ੍ਹਾਂ ਅੱਗੇ ਦੱਸਿਆ ਕਿ ਫੇਸਬੁਕ ਨੂੰ ਅਹਿਸਾਸ ਹੋਇਆ ਹੈ ਕਿ ਜੇ ਉਹ ਖੁਦ ਨੂੰ ਬਚਾਉਣ ਲਈ ਐਲਗੋਰਿਦਮ ਨੂੰ ਬਦਲਦੇ ਹਨ ਤਾਂ ਲੋਕ ਸਾਈਟ 'ਤੇ ਘੱਟ ਸਮਾਂ ਬਿਤਾਉਣਗੇ, ਉਹ ਘੱਟ ਇਸ਼ਤਿਹਾਰਾਂ 'ਤੇ ਕਲਿਕ ਕਰਨਗੇ ਤੇ ਫੇਸਬੁਕ ਘੱਟ ਪੈਸੇ ਕਮਾਏਗੀ।"

2020 ਦੀਆਂ ਅਮਰੀਕੀ ਰਾਸ਼ਟਰਪਤੀ ਚੋਣਾਂ ਦੌਰਾਨ ਫੇਸਬੁਕ ਨੇ ਹੇਟ ਸਪੀਚ ਨੂੰ ਲੈ ਕੇ ਕਈ ਵਾਰ ਸਪਸ਼ਟੀਕਰਨ ਦਿੱਤਾ ਪਰ ਚੋਣਾਂ ਤੋਂ ਬਾਅਦ ਜਿਵੇਂ ਉਨ੍ਹਾਂ ਵੱਲੋਂ ਆਪਣੀਆਂ ਸੈਟਿੰਗਸ ਨੂੰ ਮੁੜ ਬਦਲ ਦਿੱਤਾ ਗਿਆ ਤੇ ਮੁੜ ਲੋਕ ਅਜਿਹੀਆਂ ਪੋਸਟ ਪਾਉਣ ਲੱਗ ਗਏ ਜੋ ਪਹਿਲਾਂ ਚੋਣਾਂ ਦੌਰਾਨ ਵਰਜਿਤ ਸਨ। ਹਾਗੇਨ ਨੇ ਇਸ ਨੂੰ ਲੋਕਤੰਤਰ ਦਾ ਘਾਣ ਦੱਸਿਆ। ਹਾਗੇਨ ਨੇ 6 ਜਨਵਰੀ ਨੂੰ ਸੁਰੱਖਿਆ ਪ੍ਰਣਾਲੀਆਂ ਨੂੰ ਵਾਪਸ ਲੈਣ ਦੇ ਫੈਸਲੇ ਅਤੇ ਯੂਐਸ ਕੈਪੀਟਲ ਦੰਗਿਆਂ ਦੇ ਵਿਚਕਾਰ ਕੋਈ ਲਿੰਕ ਤਾਂ ਨਹੀਂ ਦੱਸਿਆ ਪਰ ਇੰਟਰਵਿਊ ਦੌਰਾਨ ਦੱਸਿਆ ਕਿ ਸੋਸ਼ਲ ਨੈਟਵਰਕਸ ਦੀ ਵਰਤੋਂ ਉਨ੍ਹਾਂ ਦੰਗਿਆਂ ਦੇ ਕੁਝ ਪ੍ਰਬੰਧਕਾਂ ਦੁਆਰਾ ਕੀਤੀ ਗਈ ਸੀ।

ਕੁਝ ਦਿਨਾਂ ਬਾਅਦ ਹੋਈ ਕਾਂਗਰਸ ਦੀ ਸੁਣਵਾਈ ਵਿੱਚ ਅਮਰੀਕੀ ਸੰਸਦ ਮੈਂਬਰਾਂ ਨੇ ਨੌਜਵਾਨਾਂ ਦੀ ਮਾਨਸਿਕ ਸਿਹਤ 'ਤੇ ਫੇਸਬੁਕ ਦੇ ਪ੍ਰਭਾਵ ਦੀ ਆਲੋਚਨਾ ਕੀਤੀ ਤੇ ਕੰਪਨੀ ਤੋਂ ਪੁੱਛਗਿੱਛ ਵੀ ਕੀਤੀ ਹੈ। ਇਸ ਵਿੱਚ ਫੇਸਬੁੱਕ ਦੇ ਨੀਤੀ ਤੇ ਗਲੋਬਲ ਮਾਮਲਿਆਂ ਦੇ ਉਪ ਪ੍ਰਧਾਨ ਨਿਕ ਕਲੇਗ ਨੇ ਵੀ ਜ਼ੋਰ ਦੇ ਕੇ ਕਿਹਾ ਕਿ ਇਸ ਦੇ ਪਲੇਟਫਾਰਮ ਕਿਸ਼ੋਰਾਂ ਲਈ "ਟੌਕਸਿਕ" ਹਨ। ਨਿਊਯਾਰਕ ਟਾਈਮਜ਼ ਨੇ ਸ਼ਨੀਵਾਰ ਨੂੰ ਰਿਪੋਰਟ ਦਿੱਤੀ ਕਿ ਕਲੇਗ ਨੇ ਕਰਮਚਾਰੀਆਂ ਨੂੰ "ਗੁੰਮਰਾਹਕੁੰਨ" ਦੋਸ਼ਾਂ ਬਾਰੇ ਸੁਚੇਤ ਕਰਦੇ ਹੋਏ 1,500 ਸ਼ਬਦਾਂ ਦਾ ਇੱਕ ਮੈਮੋ ਲਿਖ ਕੇ ਹਾਗੇਨ ਦੀ ਇੰਟਰਵਿਊ ਨੂੰ ਪਹਿਲਾਂ ਤੋਂ ਰੱਦ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਵਿਦਰੋਹ ਦੀ ਜ਼ਿੰਮੇਵਾਰੀ ਉਨ੍ਹਾਂ ਲੋਕਾਂ ਦੀ ਹੈ ਜਿਨ੍ਹਾਂ ਨੇ ਹਿੰਸਾ ਨੂੰ ਭੜਕਾਇਆ ਅਤੇ ਉਤਸ਼ਾਹਤ ਕੀਤਾ - ਜਿਸ ਵਿੱਚ ਉਸ ਸਮੇਂ ਦੇ ਰਾਸ਼ਟਰਪਤੀ ਟਰੰਪ ਵੀ ਸ਼ਾਮਲ ਸਨ।

ਕਲੇਗ ਨੇ ਕਥਿਤ ਤੌਰ 'ਤੇ ਆਪਣੇ ਮੈਮੋ ਵਿੱਚ ਲਿਖਿਆ, "ਸੋਸ਼ਲ ਮੀਡੀਆ ਪਲੇਟਫਾਰਮ 'ਤੇ ਐਲਗੋਰਿਦਮਿਕ ਰੈਂਕਿੰਗ ਪ੍ਰਣਾਲੀਆਂ ਵਿੱਚ ਬਦਲਾਅ ਵਿਆਪਕ ਸਮਾਜਿਕ ਧਰੁਵੀਕਰਨ ਦੀ ਵਿਆਖਿਆ ਨਹੀਂ ਕਰ ਸਕਦਾ।" ਉਸ ਨੇ ਵਾਲ ਸਟਰੀਟ ਜਰਨਲ ਦੀ ਫੇਸਬੁਕ ਦੀਆਂ ਧੱਜੀਆਂ ਉਡਾਉਂਦੀ ਰਿਪੋਰਟਿੰਗ ਦਾ ਵਿਰੋਧ ਵੀ ਕੀਤਾ ਜਿਸ ਵਿੱਚ ਕਿਹਾ ਗਿਆ ਸੀ ਕਿ ਫੇਸਬੁੱਕ ਦੀ ਫੋਟੋ ਸ਼ੇਅਰਿੰਗ ਐਪ ਇੰਸਟਾਗ੍ਰਾਮ ਕਾਰਨ ਕਿਸ਼ੋਰ ਲੜਕੀਆਂ ਦਾ ਮਾਨਸਿਕ ਨੁਕਸਾਨ ਹੋ ਰਿਹਾ ਹੈ।ਕਲੇਗ ਨੇ ਕਿਹਾ "ਸਾਡੀ ਰਿਸਰਚ ਜਾਂ ਕਿਸੇ ਹੋਰ ਦੀ ਰਿਸਰਚ ਦੁਆਰਾ ਇਹ ਸਾਬਤ ਨਹੀਂ ਹੋਇਆ ਹੈ ਕਿ ਇੰਸਟਾਗ੍ਰਾਮ ਸਾਰੇ ਕਿਸ਼ੋਰਾਂ ਲਈ ਮਾੜਾ ਹੈ ਪਰ ਫੇਸਬੁੱਕ ਇਸ ਦੀ ਜਾਂਚ ਕਰ ਰਹੀ ਹੈ ਤੇ ਅੱਗੇ ਵੀ ਜਾਰੀ ਰੱਖੇਗੀ।"
Published by:Amelia Punjabi
First published:

Tags: America, Business, Facebook, Mark Zuckerberg, New York, Social media, The Wall Street, USA, Washington, World, World news

ਅਗਲੀ ਖਬਰ