Viral Video : ਚੰਗੇ ਕਰਮਾਂ ਦਾ ਫਲ ਇੰਨੀ ਛੇਤੀ ਮਿਲਦਾ ਹੈ ! ਵੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

Viral Video : ਚੰਗੇ ਕਰਮਾਂ ਦਾ ਫਲ ਇੰਨੀ ਛੇਤੀ ਮਿਲਦਾ ਹੈ ! ਵੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

Viral Video : ਚੰਗੇ ਕਰਮਾਂ ਦਾ ਫਲ ਇੰਨੀ ਛੇਤੀ ਮਿਲਦਾ ਹੈ ! ਵੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

  • Share this:
ਚੰਗੇ ਕਰਮਾਂ ਦਾ ਫਲ ਸਾਨੂੰ ਕਿਸੇ ਨਾ ਕਿਸੇ ਤਰੀਕੇ ਮਿਲ ਹੀ ਜਾਂਦਾ ਹੈ। ਸਾਡੇ ਚੰਗੇ ਕਰਮ ਕਿਸੇ ਵੀ ਤਰ੍ਹਾਂ ਦੇ ਹੋ ਸਕਦੇ ਹਨ। ਕਿਸੇ ਨੂੰ ਇੱਕ ਸਮੇਂ ਦਾ ਭੋਜਨ ਕਰਾ ਦੇਣਾ, ਲੋੜਵੰਦ ਦੀ ਮਦਦ ਕਰ ਦੇਣਾ, ਇਹ ਸਭ ਸਾਡੇ ਚੰਗੇ ਕਰਮ ਹੀ ਹਨ। ਇਸ ਦਾ ਫਲ ਸਾਨੂੰ ਕਦੋਂ ਤੇ ਕਿਵੇਂ ਮਿਲੇਗਾ ਇਹ ਤਾਂ ਕੋਈ ਨਹੀਂ ਦੱਸ ਸਕਦਾ ਪਰ ਇੱਕ ਵਾਇਰਲ ਵੀਡੀਓ ਰਾਹੀਂ ਸਾਨੂੰ ਪਤਾ ਲਗਦਾ ਹੈ ਕਿ ਕੁੱਝ ਚੰਗਾ ਕਰਨ ਦਾ ਨਤੀਜਾ ਕਿੰਨੀ ਛੇਤੀ ਸਾਡੇ ਸਾਹਮਣੇ ਆ ਜਾਂਦਾ ਹੈ। ਇਹ ਵਾਇਰਲ ਵੀਡੀਓ ਟਿਕਟਾਕ 'ਤੇ ਵਾਇਰਲ ਹੋਈ ਤੇ ਹੁਣ ਸੋਸ਼ਲ ਮੀਡੀਓ 'ਤੇ ਸਭ ਇਸ ਦੀ ਤਰੀਫ ਕਰ ਰਹੇ ਹਨ।



ਦਰਅਸਲ ਹੋਇਆ ਇਹ ਕਿ ਇੱਕ ਸੁਪਰ ਮਾਰਕੀਟ ਵਿੱਚ ਇੱਕ ਵਿਅਕਤੀ ਲੋਕਾਂ ਨੂੰ ਕਹਿ ਰਿਹਾ ਸੀ ਕਿ ਉਸ ਨੂੰ ਕਾਫ਼ੀ ਭੁੱਖ ਲੱਗੀ ਹੈ, ਕੋਈ ਉਸ ਨੂੰ ਦੁਪਹਿਰ ਦਾ ਖਾਣਾ ਖਵਾ ਦੇਵੇ। ਜਦੋਂ ਇੱਕ ਔਰਤ ਤੁਰੰਤ ਉਸ ਦੀ ਮਦਦ ਕਰਨ ਦੀ ਪੇਸ਼ਕਸ਼ ਕਰਦੀ ਹੈ, ਤਾਂ ਉਹ ਔਰਤ ਇਹ ਵੇਖ ਕੇ ਹੈਰਾਨ ਰਹਿ ਜਾਂਦੀ ਹੈ ਕਿ ਉਕਤ ਆਦਮੀ ਸੋਸ਼ਲ ਮੀਡੀਆ ਐਕਸਪੈਰੀਮੈਂਟ ਕਰ ਰਿਹਾ ਸੀ ਤੇ ਉਹ ਉਕਤ ਔਰਤ ਵੱਲੋਂ ਕੀਤੀ ਗਈ ਸ਼ਾਪਿੰਗ ਦੇ ਪੂਰੇ ਪੈਸੇ ਭਰਨ ਦੀ ਪੇਸ਼ਕਸ਼ ਕਰ ਦਿੰਦਾ ਹੈ। ਔਰਤ ਦਾ ਬਿਨਾਂ ਕਿਸੇ ਸਵਾਰਥ ਦੇ ਉਸ ਵਿਅਕਤੀ ਦੀ ਮਦਦ ਕਰਨਾ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਇੰਨਾ ਪਸੰਦ ਆਇਆ ਕਿ ਲੋਕ ਉਸ ਦੀ ਤਰੀਫ ਕਰਨੋਂ ਨਹੀਂ ਹੱਟ ਰਹੇ ਹਨ।

43-ਸਕਿੰਟ ਦੀ ਕਲਿੱਪ ਦੀ ਸ਼ੁਰੂਆਤ ਵਿੱਚ ਆਦਮੀ ਇੱਕ ਔਰਤ ਨੂੰ ਕਹਿੰਦਾ ਹੈ ਕਿ ਉਹ ਆਪਣਾ ਬਟੂਆ ਭੁੱਲ ਗਿਆ ਹੈ ਤੇ ਫਿਰ ਉਸ ਤੋਂ ਪੁੱਛਦਾ ਹੈ ਕਿ ਕੀ ਉਹ ਉਸ ਦਾ ਦੁਪਹਿਰ ਦਾ ਖਾਣਾ ਖਰੀਦ ਦੇਵੇਗੀ, ਜਿਸ ਦਾ ਇਹ ਔਰਤ ਸਹਿਜੇ ਹੀ ਜਵਾਬ "ਹਾਂ" ਵਿੱਚ ਦਿੰਦੀ ਹੈ। ਉਸ ਤੋਂ ਬਾਅਦ ਵਿਅਕਤੀ ਉਸ ਨੂੰ ਦੱਸਦਾ ਹੈ ਕਿ ਉਹ ਇਸ ਦੀ ਵੀਡੀਓ ਬਣਾ ਰਿਹਾ ਸੀ ਤੇ ਉਹ ਔਰਤ ਹੁਣ ਸੁਪਰ ਮਾਰਕੀਟ ਵਿੱਚੋਂ ਜੋ ਕੁੱਝ ਵੀ ਖ਼ਰੀਦਣਾ ਚਾਹੇ ਤਾਂ ਖ਼ਰੀਦ ਸਕਦੀ ਹੈ, ਸਾਰੇ ਪੈਸੇ ਉਹ ਆਦਮੀ ਭਰੇਗਾ। ਇਹ ਸੁਣਦਿਆਂ ਉਸ ਔਰਤ ਦੀਆਂ ਅੱਖਾਂ ਭਰ ਜਾਂਦੀਆਂ ਹਨ, ਉਹ ਦੱਸਦੀ ਹੈ ਕਿ 3 ਹਫਤੇ ਪਹਿਲਾਂ ਹੀ ਉਸ ਦੀ ਮਾਂ ਦੀ ਮੌਤ ਹੋਈ ਸੀ, ਤੇ ਪੈਸਿਆਂ ਦੀ ਕਮੀ ਕਾਰਨ ਉਹ ਇੱਥੇ ਖ਼ੜੀ ਪੈਸਿਆਂ ਦਾ ਹੀ ਹਿਸਾਬ ਲਗਾ ਰਹੀ ਸੀ ਤੇ ਇਹ ਕਰਿਸ਼ਮਾ ਉਸ ਨਾਲ ਵਾਪਰ ਗਿਆ।
Published by:Amelia Punjabi
First published: