ਸੀਰੀਆ ਦੀ ਰਾਜਧਾਨੀ ਦਮਿਸ਼ਕ ਤੋਂ ਦਿਲ ਦਹਿਲਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਅੱਜ ਸਵੇਰੇ ਰਾਜਧਾਨੀ ਲੜੀਵਾਰ ਬੰਬ ਧਮਾਕਿਆਂ ਨਾਲ ਦਹਿਲ ਗਈ। ਇੱਕ ਟੀਵੀ ਚੈਨਲ ‘ਚ ਜਾਰੀ ਕੀਤੀ ਗਈ ਫ਼ੁਟੇਜ ‘ਚ ਪਤਾ ਲੱਗਿਆ ਹੈ ਕਿ ਬੰਬ ਧਮਾਕੇ ਦੀ ਚਪੇਟ ਸੀਰੀਅਨ ਫ਼ੌਜ ਦੀ ਬੱਸ ਆ ਗਈ, ਜਿਸ ਨਾਲ 14 ਲੋਕਾਂ ਦੀ ਦਰਦਨਾਕ ਮੌਤ ਹੋ ਗਈ ਅਤੇ ਕਈ ਲੋਕ ਜ਼ਖ਼ਮੀ ਹੋ ਗਏ।
ਸੀਰੀਆ ਦੇ ਸਰਕਾਰੀ ਟੀਵੀ ਚੈਨਲ ‘ਤੇ ਦਿਖਾਈ ਜਾ ਰਹੀ ਫ਼ੁਟੇਜ ‘ਚ ਮੱਧ ਦਮਿਸ਼ਕ ‘ਚ ਬੰਬ ਧਮਾਕੇ ‘ਚ ਹਾਦਸਾਗ੍ਰਸਤ ਬੱਸ ਨਜ਼ਰ ਆ ਰਹੀ ਹੈ। ਖ਼ਬਰ ਵਿੱਚ ਦੱਸਿਆ ਗਿਆ ਕਿ ਸਵੇਰੇ ਦੇ ਸਮੇਂ ਜਦੋਂ ਹਾਦਸਾ ਹੋਇਆ ਤਾਂ ਲੋਕਾ ਆਪਣੇ ਕੰਮ ‘ਤੇ ਅਤੇ ਬੱਚੇ ਆਪਣੇ ਸਕੂਲਾਂ ਨੂੰ ਜਾ ਰਹੇ ਸਨ।
ਸਰਕਾਰ ਵੱਲੋਂ ਉੱਪਨਗਰਾਂ ‘ਤੇ ਕਬਜ਼ਾ ਕਰਨ ਤੋਂ ਬਾਅਦ ਦਮਿਸ਼ਕ ‘ਚ ਹਾਲ ਦੇ ਸਾਲਾਂ ਵਿੱਚ ਇਸ ਤਰ੍ਹਾਂ ਦੇ ਹਮਲੇ ਬਹੁਤ ਘਟ ਗਏ ਸੀ। ਜਦਕਿ ਪਹਿਲਾਂ ਇਹ ਉੱਪਨਗਰ ਅੱਤਵਾਦੀਆਂ ਦੇ ਕਬਜ਼ੇ ‘ਚ ਸਨ। ਮਾਰਚ 2011 ‘ਚ ਸ਼ੁਰੂ ਹੋਏ ਸੀਰੀਆ ਦੇ ਸੰਘਰਸ਼ ‘ਚ 3,50,000 ਤੋਂ ਵੱਧ ਲੋਕ ਮਾਰੇ ਗਏ ਅਤੇ ਦੇਸ਼ ਦੀ ਅੱਧੀ ਅਬਾਦੀ ਬੇਘਰ ਹੋਈ ਸੀ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Asia, Blast, Syria War, World, World news