Home /News /international /

ਅਮਰੀਕਾ ਵਸਦੇ ਭਾਰਤੀ IT ਪੇਸ਼ੇਵਰਾਂ ਲਈ ਖੁਸ਼ਖ਼ਬਰੀ

ਅਮਰੀਕਾ ਵਸਦੇ ਭਾਰਤੀ IT ਪੇਸ਼ੇਵਰਾਂ ਲਈ ਖੁਸ਼ਖ਼ਬਰੀ

  • Share this:

    ਨਹੀਂ ਹੋਵੇਗਾ H-1B ਵੀਜ਼ਾ ਨਿਯਮਾਂ 'ਚ ਬਦਲਾਅ

    ਨਿਯਮਾਂ 'ਚ ਤਬਦੀਲੀ ਨਾ ਹੋਣ ਦਾ 7.5 ਲੱਖ ਭਾਰਤੀਆਂ ਨੂੰ ਹੋਵੇਗਾ ਫ਼ਾਇਦਾ

    ਵਾਸ਼ਿੰਗਟਨ: ਭਾਰਤੀ IT ਪੇਸ਼ੇਵਰਾਂ ਲਈ ਰਾਹਤ ਦੀ ਖ਼ਬਰ ਹੈ। ਅਮਰੀਕੀ ਅਧਿਕਾਰੀਂ ਨੇ ਕਿਹਾ ਹੈ ਕਿ ਟਰੰਪ ਪ੍ਰਸ਼ਾਸਨ ਅਜਿਹੇ ਕਿਸੇ ਵੀ ਮਤੇ ਉਤੇ ਵਿਚਾਰ ਨਹੀਂ ਕਰ ਰਿਹਾ ਜਿਸ ਵਿੱਚ H-1B ਵੀਜ਼ਾਧਾਰਕਾਂ ਨੂੰ ਦੇਸ਼ ਛੱਡਣ ਲਈ ਮਜਬੂਰ ਕੀਤਾ ਜਾਏ। ਅਮਰੀਕੀ ਨਾਗਰਿਕਤਾ ਅਤੇ ਇਮੀਗਰੇਸ਼ਨ ਸੇਵਾ (USCIS) ਵੱਲੋਂ ਇਹ ਐਲਾਨ ਉਸ ਸਮੇਂ ਕੀਤਾ ਗਿਆ ਹੈ ਜਦੋਂ ਇਸ ਤਰ੍ਹਾਂ ਦੀਆਂ ਖ਼ਬਰਾਂ ਆ ਰਹੀਆਂ ਸਨ ਕਿ ਟਰੰਪ ਪ੍ਰਸ਼ਾਸਨ H-1B ਨਿਯਮਾਂ ਨੂੰ ਹੋਰ ਸਖ਼ਤ ਬਣਾਉਣ ਉਤੇ ਵਿਚਾਰਾਂ ਕਰ ਰਿਹਾ ਹੈ। ਇਹਨਾਂ ਨਿਯਮਾਂ ਦੀ ਸਖ਼ਤੀ ਨਾਲ 7,50,000 ਭਾਰਤੀਆਂ ਨੂੰ ਅਮਰੀਕਾ ਛੱਡਣਾ ਪੈ ਸਕਦਾ ਸੀ।

    ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਅਮਰੀਕੀ ਪ੍ਰਸ਼ਾਸਨ H-1B ਵੀਜ਼ਾਧਾਰਕਾਂ ਨੂੰ ਵੀਜ਼ਾ ਮਿਆਦ ਵਧਾਉਣ ਦੇ ਆਪਸ਼ਨ ਨੂੰ ਖਤਮ ਕਰਨ ਉੱਤੇ ਵਿਚਾਰ ਕਰ ਰਿਹਾ ਹੈ। ਅਮਰੀਕੀ ਵਿਭਾਗ ਨੇ ਕਿਹਾ ਕਿ ਉਹ ਅਜਿਹੇ ਕਿਸੇ ਵੀ ਬਦਲਾਅ ਉੱਤੇ ਵਿਚਾਰ ਨਹੀਂ ਕਰ ਰਹੇ, ਜਿਸ ਨਾਲ H-1B ਵੀਜ਼ਾਧਾਰਕਾਂ ਨੂੰ ਅਮਰੀਕਾ ਛੱਡਣਾ ਪਵੇ। ਅਮਰੀਕਾ ਆਪਣੇ 21ਵੀਂ ਸਦੀ ਵਿੱਚ ਏਸੀ21 ਦੀ ਧਾਰਾ 104ਸੀ ਦੀ ਭਾਸ਼ਾ ਵਿੱਚ ਕੋਈ ਵੀ ਬਦਲਾਅ ਨਹੀਂ ਕਰ ਰਿਹਾ ਹੈ। ਇਹ ਧਾਰਾ H-1B ਵੀਜ਼ਾ ਮਿਆਦ ਵਿੱਚ ਵਾਧੇ ਦੀ ਸਹੂਲਤ ਦਿੰਦੀ ਹੈ। ਇਸ ਧਾਰਾ ਤਹਿਤ H-1B ਦੀ ਮਿਆਦ ਨੂੰ 6 ਸਾਲ ਤੋਂ ਵੀ ਅੱਗੇ ਵਧਾਇਆ ਜਾ ਸਕਦਾ ਹੈ।

    ਅਮਰੀਕੀ ਨਾਗਰਿਕਤਾ ਅਤੇ ਇਮੀਗਰੇਸ਼ਨ ਸੇਵਾ (USCIS) ਦੇ ਮੀਡੀਆ ਮੁਖੀ ਜੋਨਾਥਨ ਵਿੰਥਗਟਨ ਨੇ ਕਿਹਾ ਕਿ ਜੇਕਰ ਕੁਝ ਅਜਿਹਾ ਹੁੰਦਾ ਹੈ ਤਾਂ ਵੀ ਇਸ ਤਰ੍ਹਾਂ ਦੀਆਂ ਤਬਦੀਲੀਆਂ ਨਾਲ H-1B ਵੀਜ਼ਾਧਾਰਕਾਂ ਨੂੰ ਅਮਰੀਕਾ ਨਾ ਛੱਡਣਾ ਪੈਂਦਾ ਕਿਉਂਕਿ ਕਾਨੂੰਨ ਦੀ ਧਾਰਾ 106ਏ-ਬੀ ਦੇ ਤਹਿਤ ਇਹਨਾਂ ਪੇਸ਼ੇਵਰਾਂ ਦੀਆਂ ਕੰਪਨੀਆਂ ਦੇ ਮਾਲਕ ਇੱਕ-ਇੱਕ ਸਾਲ ਲਈ ਵੀਜ਼ਾ ਮਿਆਦ ਵਧਾਉਣ ਲਈ ਅਪੀਲ ਕਰ ਸਕਦੇ ਹਨ।

    Published by:Navleen Lakhi
    First published:

    Tags: America, H1B