ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ੁੱਕਰਵਾਰ ਨੂੰ ਟਵਿੱਟਰ 'ਤੇ ਇਹ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ ਯਾਤਰਾ ਲਈ ਜਾਣ ਵਾਲੇ ਭਾਰਤੀਆਂ ਦੀਆਂ ਦੋ ਜਰੂਰਤਾਂ ਨੂੰ ਮੁਆਫ ਕਰ ਦਿੱਤਾ ਹੈ।
ਇਮਰਾਨ ਖਾਨ ਨੇ ਕਿਹਾ ਕਿ ਭਾਰਤੀ ਸ਼ਰਧਾਲੂਆਂ ਨੂੰ ਹੁਣ ਆਪਣਾ ਪਾਸਪੋਰਟ ਲਿਆਉਣ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਕਰਤਾਰਪੁਰ ਤੀਰਥ ਯਾਤਰਾ ਲਈ ਪਾਕਿਸਤਾਨ ਵਿਚ ਦਾਖਲ ਹੋਣ ਲਈ ਸਿਰਫ ਇਕ ਵੈਧ ਆਈਡੀ ਦੀ ਜ਼ਰੂਰਤ ਹੋਏਗੀ।
ਦੂਜਾ, ਆਉਣ ਵਾਲੇ ਸਿੱਖਾਂ ਨੂੰ ਹੁਣ ਦਸ ਦਿਨ ਪਹਿਲਾਂ ਰਜਿਸਟਰ ਕਰਨ ਦੀ ਜ਼ਰੂਰਤ ਨਹੀਂ ਹੋਏਗੀ। ਇਮਰਾਨ ਖਾਨ ਨੇ ਇਕ ਟਵੀਟ ਕਰ ਇਸਦਾ ਐਲਾਨ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ 9 ਨਵੰਬਰ ਨੂੰ ਕਰਤਾਰਪੁਰ ਲਾਂਘਾ ਖੁੱਲ੍ਹਣ ਤੇ ਅਤੇ 12 ਨਵੰਬਰ ਨੂੰ ਗੁਰੂ ਨਾਨਕ ਦੇਵ ਜੀ ਦੇ 550 ਵੇਂ ਜਨਮ ਦਿਵਸ ਮੌਕੇ ਕੋਈ ਫੀਸ ਨਹੀਂ ਲਈ ਜਾਵੇਗੀ।
For Sikhs coming for pilgrimage to Kartarpur from India, I have waived off 2 requirements: i) they wont need a passport - just a valid ID; ii) they no longer have to register 10 days in advance. Also, no fee will be charged on day of inauguration & on Guruji's 550th birthday
— Imran Khan (@ImranKhanPTI) November 1, 2019
ਇਮਰਾਨ ਖਾਨ ਦਾ ਇਹ ਟਵੀਟ ਉਦੋਂ ਆਇਆ ਹੈ ਜਦੋਂ ਗੁਰੂ ਨਾਨਕ ਦੇਵ ਜੀ ਦੇ 550 ਵੇਂ ਜਨਮ ਦਿਵਸ ਸਮਾਰੋਹ ਲਈ ਭਾਰਤ ਤੋਂ 1,100 ਸਿੱਖ ਪਹਿਲਾਂ ਵੀਰਵਾਰ ਨੂੰ ਲਾਹੌਰ ਪਹੁੰਚ ਚੁੱਕੇ ਹਨ।
ਏਵੈਕਵੀ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਦੇ ਬੁਲਾਰੇ ਅਮੀਰ ਹਾਸ਼ਮੀ ਨੇ ਕਿਹਾ, “ਨਨਕਾਣਾ ਸਾਹਿਬ ਵਿੱਚ ਬਾਬਾ ਗੁਰੂ ਨਾਨਕ ਦੇਵ ਜੀ ਦੇ 550 ਜਨਮ ਦਿਵਸ ਦੇ ਸਮਾਰੋਹ ਵਿੱਚ ਸ਼ਾਮਲ ਹੋਣ ਲਈ ਵਾਹਗਾ ਬਾਰਡਰ ਤੋਂ 1,100 ਸਿੱਖਾਂ ਦਾ ਪਹਿਲਾ ਜੱਥਾ ਪਾਰ ਹੋਇਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: 550th Parkash Purb celebrations of Guru Nanak Dev., Gurdwara Kartarpur Sahib, Imran Khan, Kartarpur Corridor, Pakistan, Pilgrims, Sikh