Home /News /international /

Nobel 2021: ਮਾਰੀਆ ਰੇਸਾ ਅਤੇ ਦਮਿਤੱਤਰੀ ਮੁਰਾਤੋਵ ਨੂੰ ਮਿਲਿਆ ਨੋਬਲ ਸ਼ਾਂਤੀ ਪੁਰਸਕਾਰ

Nobel 2021: ਮਾਰੀਆ ਰੇਸਾ ਅਤੇ ਦਮਿਤੱਤਰੀ ਮੁਰਾਤੋਵ ਨੂੰ ਮਿਲਿਆ ਨੋਬਲ ਸ਼ਾਂਤੀ ਪੁਰਸਕਾਰ

ਰੇਸਾ ਨਿਊਜ਼ ਸਾਈਟ ਰੈਪਲ ਦੀ ਸਹਿ-ਸੰਸਥਾਪਕ ਹੈ। ਉਸਨੇ ਪ੍ਰਗਟਾਵੇ ਦੀ ਆਜ਼ਾਦੀ ਰਾਹੀਂ ਫਿਲੀਪੀਨਜ਼ ਵਿੱਚ ਸ਼ਕਤੀ ਦੀ ਦੁਰਵਰਤੋਂ ਦਾ ਪਰਦਾਫਾਸ਼ ਕੀਤਾ, ਜਿਸਦੇ ਲਈ ਉਸਦੀ ਪ੍ਰਸ਼ੰਸਾ ਕੀਤੀ ਗਈ।

ਰੇਸਾ ਨਿਊਜ਼ ਸਾਈਟ ਰੈਪਲ ਦੀ ਸਹਿ-ਸੰਸਥਾਪਕ ਹੈ। ਉਸਨੇ ਪ੍ਰਗਟਾਵੇ ਦੀ ਆਜ਼ਾਦੀ ਰਾਹੀਂ ਫਿਲੀਪੀਨਜ਼ ਵਿੱਚ ਸ਼ਕਤੀ ਦੀ ਦੁਰਵਰਤੋਂ ਦਾ ਪਰਦਾਫਾਸ਼ ਕੀਤਾ, ਜਿਸਦੇ ਲਈ ਉਸਦੀ ਪ੍ਰਸ਼ੰਸਾ ਕੀਤੀ ਗਈ।

ਰੇਸਾ ਨਿਊਜ਼ ਸਾਈਟ ਰੈਪਲ ਦੀ ਸਹਿ-ਸੰਸਥਾਪਕ ਹੈ। ਉਸਨੇ ਪ੍ਰਗਟਾਵੇ ਦੀ ਆਜ਼ਾਦੀ ਰਾਹੀਂ ਫਿਲੀਪੀਨਜ਼ ਵਿੱਚ ਸ਼ਕਤੀ ਦੀ ਦੁਰਵਰਤੋਂ ਦਾ ਪਰਦਾਫਾਸ਼ ਕੀਤਾ, ਜਿਸਦੇ ਲਈ ਉਸਦੀ ਪ੍ਰਸ਼ੰਸਾ ਕੀਤੀ ਗਈ।

 • Share this:

  ਸਟਾਕਹੋਮ: ਪੱਤਰਕਾਰ ਮਾਰੀਆ ਰੇਸਾ (Maria Ressa), ਦਮਿੱਤਰੀ ਮੁਰਤੋਵ (Dmitry Muratov) ਨੂੰ ਸ਼ਾਂਤੀ ਲਈ ਇਸ ਸਾਲ ਦਾ ਨੋਬਲ ਸ਼ਾਂਤੀ ਪੁਰਸਕਾਰ 2021 (Nobel Peace Prize) ਨਾਲ ਸਨਮਾਨਿਤ ਕੀਤਾ ਗਿਆ ਹੈ। ਰੇਸਾ ਨੂੰ ਫਿਲੀਪੀਨਜ਼ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਅਤੇ ਰੂਸ ਵਿੱਚ ਦਮਿਤਰੀ ਦੀ ਰੱਖਿਆ ਦੇ ਯਤਨਾਂ ਲਈ ਸਾਂਝੇ ਤੌਰ ਤੇ ਸਨਮਾਨਿਤ ਕੀਤਾ ਗਿਆ ਹੈ। ਕਮੇਟੀ ਨੇ ਦੋਵਾਂ ਪੱਤਰਕਾਰਾਂ ਨੂੰ ਸਮੁੱਚੇ ਪੱਤਰਕਾਰ ਭਾਈਚਾਰੇ ਦਾ ਪ੍ਰਤੀਨਿਧ ਮੰਨਿਆ ਹੈ। ਇਸ ਵਾਰ ਦੋਵੇਂ ਪੱਤਰਕਾਰਾਂ ਨੂੰ 329 ਪ੍ਰਤੀਭਾਗੀਆਂ ਵਿੱਚੋਂ ਚੁਣਿਆ ਗਿਆ ਹੈ।

  ਰੇਸਾ ਨਿਊਜ਼ ਸਾਈਟ ਰੈਪਲ ਦੀ ਸਹਿ-ਸੰਸਥਾਪਕ ਹੈ। ਉਸਨੇ ਪ੍ਰਗਟਾਵੇ ਦੀ ਆਜ਼ਾਦੀ ਰਾਹੀਂ ਫਿਲੀਪੀਨਜ਼ ਵਿੱਚ ਸ਼ਕਤੀ ਦੀ ਦੁਰਵਰਤੋਂ ਦਾ ਪਰਦਾਫਾਸ਼ ਕੀਤਾ, ਜਿਸਦੇ ਲਈ ਉਸਦੀ ਪ੍ਰਸ਼ੰਸਾ ਕੀਤੀ ਗਈ। ਕਮੇਟੀ ਨੇ ਨੋਟ ਕੀਤਾ ਕਿ ਮੁਰਾਤੇਵ ਸੁਤੰਤਰ ਅਖ਼ਬਾਰ ਨੋਵਾਜਾ ਗਜ਼ੇਟਾ ਦੇ ਸਹਿ-ਸੰਸਥਾਪਕ ਹਨ ਅਤੇ ਪਿਛਲੇ 24 ਸਾਲਾਂ ਤੋਂ ਮੁੱਖ ਸੰਪਾਦਕ ਰਹੇ ਹਨ। ਉਸਨੇ ਰੂਸ ਦੇ ਤੇਜ਼ੀ ਨਾਲ ਬਦਲ ਰਹੇ ਚੁਣੌਤੀਪੂਰਨ ਹਾਲਾਤਾਂ ਵਿੱਚ ਪ੍ਰਗਟਾਵੇ ਦੀ ਆਜ਼ਾਦੀ ਦਾ ਬਚਾਅ ਕੀਤਾ ਹੈ।

  ਨੋਬਲ ਸ਼ਾਂਤੀ ਪੁਰਸਕਾਰ

  ਤੁਸੀਂ ਸ਼ਾਇਦ ਜਾਣਦੇ ਹੋਵੋਗੇ ਕਿ ਨੋਬਲ ਪੁਰਸਕਾਰਾਂ ਦੀ ਘੋਸ਼ਣਾ ਰਾਇਲ ਸਵੀਡਿਸ਼ ਅਕੈਡਮੀ ਆਫ਼ ਸਾਇੰਸ ਰਾਹੀਂ ਕੀਤੀ ਜਾਂਦੀ ਹੈ, ਪਰ ਨੋਬਲ ਸ਼ਾਂਤੀ ਪੁਰਸਕਾਰ ਇਕਲੌਤਾ ਇਨਾਮ ਹੈ ਜਿਸਦੀ ਘੋਸ਼ਣਾ ਇਸ ਅਕੈਡਮੀ ਵੱਲੋਂ ਨਹੀਂ ਕੀਤੀ ਗਈ ਹੈ। ਨੋਬਲ ਸ਼ਾਂਤੀ ਪੁਰਸਕਾਰਾਂ ਦੀ ਘੋਸ਼ਣਾ ਨਾਰਵੇ ਦੀ ਸੰਸਦ ਵੱਲੋਂ ਚੁਣੀ ਗਈ ਕਮੇਟੀ ਰਾਹੀਂ ਕੀਤੀ ਜਾਂਦੀ ਹੈ।

  ਮਹਾਤਮਾ ਗਾਂਧੀ, ਜਿਨ੍ਹਾਂ ਨੂੰ ਭਾਰਤ ਦੇ ਰਾਸ਼ਟਰ ਪਿਤਾ ਕਿਹਾ ਜਾਂਦਾ ਹੈ, ਨੂੰ 4 ਵਾਰ ਨੋਬਲ ਪੁਰਸਕਾਰਾਂ ਲਈ ਨਾਮਜ਼ਦ ਕੀਤਾ ਗਿਆ ਸੀ, ਪਰ ਉਨ੍ਹਾਂ ਨੂੰ ਕਦੇ ਵੀ ਨੋਬਲ ਪੁਰਸਕਾਰ ਨਹੀਂ ਮਿਲਿਆ। ਮਹਾਤਮਾ ਗਾਂਧੀ ਨੂੰ 1937, 1938, 1939 ਅਤੇ 1947 ਦੇ ਸਾਲਾਂ ਵਿੱਚ ਨਾਮਜ਼ਦ ਕੀਤਾ ਗਿਆ ਸੀ।

  ਨੋਬਲ ਪੁਰਸਕਾਰ ਕੀ ਹਨ?

  ਇਹ ਪੁਰਸਕਾਰ 1901 ਵਿੱਚ ਨੋਬਲ ਫ਼ਾਊਂਡੇਸ਼ਨ ਵੱਲੋਂ ਸ਼ੁਰੂ ਕੀਤਾ ਗਿਆ ਸੀ। ਇਹ ਪੁਰਸਕਾਰ ਸਵੀਡਿਸ਼ ਵਿਗਿਆਨੀ ਅਲਫ੍ਰੇਡ ਨੋਬਲ ਦੀ ਯਾਦ ਵਿੱਚ ਦਿੱਤਾ ਜਾਂਦਾ ਹੈ। ਇਹ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਨੇ ਪਿਛਲੇ ਸਾਲ ਦੌਰਾਨ ਮਨੁੱਖਜਾਤੀ ਨੂੰ ਸਭ ਤੋਂ ਵੱਧ ਲਾਭ ਪਹੁੰਚਾਇਆ ਹੈ। ਇਹ ਪੁਰਸਕਾਰ ਸ਼ਾਂਤੀ, ਸਾਹਿਤ, ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਮੈਡੀਕਲ ਵਿਗਿਆਨ ਅਤੇ ਅਰਥ ਸ਼ਾਸਤਰ ਦੇ ਖੇਤਰਾਂ ਵਿੱਚ ਵਿਸ਼ਵ ਦਾ ਸਰਵਉੱਚ ਪੁਰਸਕਾਰ ਹੈ। ਇਸ ਵਿੱਚ ਜੇਤੂ ਨੂੰ ਇੱਕ ਮੈਡਲ, ਇੱਕ ਡਿਪਲੋਮਾ ਅਤੇ ਇੱਕ ਮੁਦਰਾ ਪੁਰਸਕਾਰ ਦਿੱਤਾ ਜਾਂਦਾ ਹੈ।

  ਅਲਫ੍ਰੈਡ ਨੋਬਲ ਕੌਣ ਸੀ?

  ਅਲਫ੍ਰੈਡ ਨੋਬਲ ਡਾਇਨਾਮਾਈਟ ਦੀ ਖੋਜ ਕਰਨ ਵਾਲਾ ਵਿਗਿਆਨੀ ਸੀ। ਉਸਨੇ ਲਗਭਗ 355 ਖੋਜਾਂ ਕੀਤੀਆਂ। ਦਸੰਬਰ 1896 ਵਿੱਚ ਆਪਣੀ ਮੌਤ ਤੋਂ ਪਹਿਲਾਂ, ਉਸਨੇ ਆਪਣੀ ਦੌਲਤ ਦਾ ਇੱਕ ਵੱਡਾ ਹਿੱਸਾ ਇੱਕ ਟਰੱਸਟ ਵਿੱਚ ਰਾਖਵਾਂ ਰੱਖਿਆ। ਉਸਦੀ ਇੱਛਾ ਸੀ ਕਿ ਇਸ ਪੈਸੇ ਦਾ ਵਿਆਜ਼ ਹਰ ਸਾਲ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਵੇ ਜਿਨ੍ਹਾਂ ਦੇ ਕੰਮ ਮਨੁੱਖਤਾ ਲਈ ਸਭ ਤੋਂ ਵੱਧ ਲਾਭਦਾਇਕ ਹਨ।

  Published by:Krishan Sharma
  First published:

  Tags: Independence, Nobel Peace Prize, Philippines, Russia, World news