ਵਾਸ਼ਿੰਗਟਨ: ਤਾਨਾਸ਼ਾਹ ਕਿਮ ਜੋਂਗ ਉਨ ਨੇ ਉੱਤਰੀ ਕੋਰੀਆ ਨੂੰ ਸੁਪਰ ਪਾਵਰ ਬਣਾਉਣ ਦੀ ਕਸਮ ਖਾਧੀ ਹੈ। ਅਮਰੀਕਾ ਦਾ ਦਾਅਵਾ ਹੈ ਕਿ ਉਹ ਇਸ ਦਾ ਮੁਕਾਬਲਾ ਕਰਨਾ ਚਾਹੁੰਦਾ ਹੈ। ਅਮਰੀਕੀ ਅਖਬਾਰ ਨਿਊਯਾਰਕ ਟਾਈਮਜ਼ ਮੁਤਾਬਕ ਉੱਤਰੀ ਕੋਰੀਆ ਜੋ ਵੀ ਮਿਜ਼ਾਈਲ ਪ੍ਰੀਖਣ ਕਰ ਰਿਹਾ ਹੈ, ਉਸ ਦਾ ਮਕਸਦ ਸਿਰਫ ਇਹ ਹੈ ਕਿ ਕਿਮ ਜੋਂਗ ਉਨ ਇਨ੍ਹਾਂ ਪ੍ਰੀਖਣਾਂ ਦੀ ਮਦਦ ਨਾਲ ਅਮਰੀਕਾ ਦੀ ਬਰਾਬਰੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਦੱਸ ਦੇਈਏ ਕਿ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਵੱਲੋਂ ਲਗਾਤਾਰ ਮਿਜ਼ਾਈਲਾਂ ਦਾਗੀਆਂ ਜਾ ਰਹੀਆਂ ਹਨ। ਦੱਖਣੀ ਕੋਰੀਆ ਨੂੰ ਧਮਕੀ ਦੇਣ ਲਈ ਕਈ ਛੋਟੀ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਅਤੇ ਇੰਟਰਕੌਂਟੀਨੈਂਟਲ ਬੈਲਿਸਟਿਕ ਮਿਜ਼ਾਈਲਾਂ (ICBMs) ਦਾ ਪ੍ਰੀਖਣ ਕੀਤਾ ਗਿਆ ਸੀ। ਨਿਊਜ਼ ਏਜੰਸੀ ਕੇਸੀਐਨਏ ਮੁਤਾਬਕ ਕਿਮ ਜੋਂਗ ਦਾ ਆਤਮਵਿਸ਼ਵਾਸ 18 ਨਵੰਬਰ ਤੋਂ ਵੱਧ ਗਿਆ ਹੈ, ਜਦੋਂ ਉਨ੍ਹਾਂ ਨੇ ਆਪਣੀ ਬੇਟੀ ਦੀ ਮੌਜੂਦਗੀ ਵਿੱਚ ਆਈਸੀਬੀਐਮ ਹਵਾਸੋਂਗ-17 ਮਿਜ਼ਾਈਲ ਦਾ ਪ੍ਰੀਖਣ ਕੀਤਾ ਸੀ। ਮੰਨਿਆ ਜਾ ਰਿਹਾ ਸੀ ਕਿ ਇਹ ਮਿਜ਼ਾਈਲ ਅਮਰੀਕਾ ਨੂੰ ਵੀ ਨਿਸ਼ਾਨਾ ਬਣਾ ਸਕਦੀ ਹੈ।
34 ਮਿਜ਼ਾਈਲਾਂ ਦਾ ਪ੍ਰੀਖਣ
ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਉੱਤਰੀ ਕੋਰੀਆ ਹੁਣ ਤੱਕ 88 ਬੈਲਿਸਟਿਕ ਅਤੇ ਕਰੂਜ਼ ਮਿਜ਼ਾਈਲਾਂ ਦਾ ਪ੍ਰੀਖਣ ਕਰ ਚੁੱਕਾ ਹੈ। ਇਸ ਸਾਲ ਕਰੀਬ 34 ਮਿਜ਼ਾਈਲਾਂ ਦਾ ਪ੍ਰੀਖਣ ਕੀਤਾ ਗਿਆ। ਉੱਤਰੀ ਕੋਰੀਆ ਦੀ ਇੱਕ ਮਿਜ਼ਾਈਲ ਦੱਖਣੀ ਕੋਰੀਆ ਦੇ ਪੂਰਬੀ ਤੱਟ ਤੋਂ 35 ਮੀਲ ਦੂਰ ਡਿੱਗੀ। ਆਰਮਜ਼ ਕੰਟਰੋਲ ਐਸੋਸੀਏਸ਼ਨ (ਏ.ਸੀ.ਏ.) ਦੇ ਅਨੁਮਾਨਿਤ ਅੰਕੜਿਆਂ ਮੁਤਾਬਕ ਦੁਨੀਆ 'ਚ ਰੂਸ ਅਤੇ ਅਮਰੀਕਾ ਦੇ ਕੋਲ ਲਗਭਗ 13,080 ਪ੍ਰਮਾਣੂ ਹਥਿਆਰ ਹਨ। ਅਮਰੀਕਾ ਕੋਲ ਕਰੀਬ 5550 ਪਰਮਾਣੂ ਹਥਿਆਰ ਹਨ, ਜਦੋਂ ਕਿ ਰੂਸ ਕੋਲ 700 ਹਨ। ਉੱਤਰੀ ਕੋਰੀਆ ਕੋਲ 40 ਤੋਂ 50 ਪ੍ਰਮਾਣੂ ਹਥਿਆਰਾਂ ਦਾ ਭੰਡਾਰ ਹੈ।
ਰਿਪੋਰਟ ਮੁਤਾਬਕ ਸਾਲ 2021 'ਚ ਉੱਤਰੀ ਕੋਰੀਆ ਨੇ ਹਥਿਆਰਾਂ ਦਾ ਉਤਪਾਦਨ ਵਧਾ ਦਿੱਤਾ ਹੈ। ਇਸ ਦਾ ਰਾਜ਼ ਵੀ ਕੁਝ ਸੈਟੇਲਾਈਟ ਤਸਵੀਰਾਂ 'ਚ ਖੁੱਲ੍ਹ ਕੇ ਸਾਹਮਣੇ ਆਇਆ ਸੀ। ਮਾਹਿਰਾਂ ਮੁਤਾਬਕ ਇਹ ਤਸਵੀਰ ਯੋਗਬਿਓਨ ਸਥਿਤ ਯੂਰੇਨੀਅਮ ਪਲਾਂਟ ਦੀ ਸੀ, ਜਿਸ ਵਿੱਚ ਉਤਪਾਦਨ 25 ਫੀਸਦੀ ਵਧਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: America, Kim Jong, North Korea, USA