ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਪਹਿਲੀ ਵਾਰ ਰੂਸ ਦੌਰੇ 'ਤੇ

News18 Punjab
Updated: April 24, 2019, 6:28 PM IST
ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਪਹਿਲੀ ਵਾਰ ਰੂਸ ਦੌਰੇ 'ਤੇ
News18 Punjab
Updated: April 24, 2019, 6:28 PM IST
ਉੱਤਰੀ ਕੋਰੀਆ ਦੇ ਤਾਕਤਵਰ ਨੇਤਾ ਕਿਮ ਜੋਂਗ ਉਨ ਬੁੱਧਵਾਰ ਨੂੰ ਆਪਣੇ ਪਹਿਲੇ ਦੌਰੇ 'ਤੇ ਰੂਸ ਪੁੱਜੇ ਹਨ। ਵੀਰਵਾਰ ਨੂੰ ਇਥੇ ਉਨ੍ਹਾਂ ਦੀ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਪਹਿਲੀ ਮੁਲਾਕਾਤ ਹੋਵੇਗੀ। ਕਿਮ ਇਕ ਬਕਤਰਬੰਦ ਟਰੇਨ 'ਚ ਉੱਤਰੀ ਕੋਰੀਆ ਦੀ ਸਰਹੱਦ ਨਾਲ ਲੱਗਦੇ ਰੂਸ ਦੇ ਖਾਸਨ ਸਟੇਸ਼ਨ ਪਹੁੰਚੇ। ਇਥੋਂ ਉਹ ਰੂਸੀ-ਕੋਰੀਆਈ ਫ੍ਰੈਂਡਸ਼ਿਪ ਹਾਊਸ ਰਵਾਨਾ ਹੋ ਗਏ। ਇਹ 1986 'ਚ ਉਨ੍ਹਾਂ ਦੇ ਦਾਦਾ ਅਤੇ ਉੱਤਰੀ ਕੋਰੀਆ ਦੇ ਤਤਕਾਲੀ ਨੇਤਾ ਕਿਮ ਦੂਜਾ ਸੁੰਗ ਦੇ ਰੂਸੀ ਦੌਰੇ ਤੋਂ ਪਹਿਲਾਂ ਬਣਾਇਆ ਗਿਆ ਸੀ।

ਚਰਚਾ ਹੈ ਕਿ ਇਸ ਗੱਲਬਾਤ 'ਚ ਕਿਮ ਜੋਂਗ ਅਮਰੀਕੀ ਅਤੇ ਅੰਤਰਰਾਸ਼ਟਰੀ ਪਾਬੰਦੀਆਂ ਤੋਂ ਰਾਹਤ ਪਾਉਣ ਲਈ ਮਦਦ ਮੰਗ ਸਕਦੇ ਹਨ। ਰੂਸ ਪਹੁੰਚਣ 'ਤੇ ਕਿਮ ਨੇ ਕਿਹਾ, 'ਮੈਨੂੰ ਉਮੀਦ ਹੈ ਕਿ ਇਹ ਦੌਰਾ ਸਫਲ ਹੋਵੇਗਾ। ਮੈਂ ਇਹ ਵੀ ਉਮੀਦ ਕਰਦਾ ਹਾਂ ਕਿ ਗੱਲਬਾਤ ਦੌਰਾਨ ਕੋਰੀਆਈ ਖਿੱਤੇ ਦੇ ਹਾਲਾਤ ਅਤੇ ਸਾਡੇ ਦੋ-ਪੱਖੀ ਸਬੰਧਾਂ 'ਤੇ ਠੋਸ ਚਰਚਾ ਹੋਵੇਗੀ।'

ਰੂਸ ਦੇ ਰਾਸ਼ਟਰਪਤੀ ਭਵਨ ਕ੍ਰੈਮਲਿਨ ਦੇ ਅਧਿਕਾਰੀ ਯੂਰੀ ਉਸ਼ਾਕੋਵ ਨੇ ਕਿਹਾ, 'ਦੋਨੋਂ ਨੇਤਾਵਾਂ ਦੀ ਮੁਲਾਕਾਤ ਪ੍ਰਸ਼ਾਂਤ ਤੱਟੀ ਸ਼ਹਿਰ ਵਲਾਦੀਵੋਸਤਕ 'ਚ ਹੋਵੇਗੀ। ਅਮਰੀਕਾ ਨਾਲ ਪਰਮਾਣੂ ਵਾਰਤਾ ਇਸ ਮੁਲਾਕਾਤ ਦੇ ਏਜੰਡੇ 'ਚ ਸਿਖਰ 'ਤੇ ਹੋਵੇਗੀ। ਕੋਰੀਆਈ ਖਿੱਤੇ 'ਚ ਪਿਛਲੇ ਕੁਝ ਮਹੀਨਿਆਂ ਤੋਂ ਸਥਿਰਤਾ ਦਾ ਮਾਹੌਲ ਹੈ। ਇਸ ਲਈ ਉੱਤਰੀ ਕੋਰੀਆ ਨੇ ਆਪਣੇ ਮਿਜ਼ਾਈਲ ਅਤੇ ਪਰਮਾਣੂ ਤਜਰਬਾ ਸਥਾਨ ਬੰਦ ਕਰ ਕੇ ਪਹਿਲ ਕੀਤੀ ਹੈ। ਇਸ ਸਕਾਰਾਤਮਿਕ ਰੁਖ਼ ਨੂੰ ਮਜ਼ਬੂਤ ਕਰਨ ਲਈ ਰੂਸ ਹਰ ਸੰਭਵ ਮਦਦ ਕਰਨ ਦਾ ਇਰਾਦਾ ਰੱਖਦਾ ਹੈ।ਜਾਪਾਨ ਦੇ ਐੱਨਐੱਚਕੇ ਪ੍ਰਚਾਰਕ ਨੇ ਇਕ ਸੀਨੀਅਰ ਰੂਸੀ ਅਧਿਕਾਰੀ ਦੇ ਹਵਾਲੇ ਤੋਂ ਕਿਹਾ ਕਿ ਪੁਤਿਨ ਪਰਮਾਣੂ ਨਿਸ਼ਸਤਰੀਕਰਨ 'ਤੇ ਛੇ ਦੇਸ਼ਾਂ ਦੀ ਵਾਰਤਾ ਫਿਰ ਤੋਂ ਸ਼ੁਰੂ ਕਰਨ ਦੀ ਤਜਵੀਜ਼ ਦੇ ਸਕਦੇ ਹਨ। ਇਨ੍ਹਾਂ ਦੇਸ਼ਾਂ 'ਚ ਅਮਰੀਕਾ, ਚੀਨ, ਰੂਸ, ਜਾਪਾਨ ਅਤੇ ਦੋਵੇਂ ਕੋਰੀਆਈ ਦੇਸ਼ ਸ਼ਾਮਲ ਹਨ। ਆਖ਼ਰੀ ਵਾਰੀ ਇਹ ਗੱਲਬਾਤ 2008 'ਚ ਹੋਈ ਸੀ।
First published: April 24, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...