Home /News /international /

Pakistan: ਕਰਾਚੀ ਦੇ ਮੰਦਰ ’ਚ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦੀ ਭੰਨ-ਤੋੜ, ਜਾਂਚ 'ਚ ਜੁਟੀ ਪੁਲਿਸ

Pakistan: ਕਰਾਚੀ ਦੇ ਮੰਦਰ ’ਚ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦੀ ਭੰਨ-ਤੋੜ, ਜਾਂਚ 'ਚ ਜੁਟੀ ਪੁਲਿਸ

Pakistan: ਕਰਾਚੀ ਦੇ ਮੰਦਰ ’ਚ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦੀ ਭੰਨ-ਤੋੜ, ਜਾਂਚ 'ਚ ਜੁਟੀ ਪੁਲਿਸ (pic- news18hindi)

Pakistan: ਕਰਾਚੀ ਦੇ ਮੰਦਰ ’ਚ ਹਿੰਦੂ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦੀ ਭੰਨ-ਤੋੜ, ਜਾਂਚ 'ਚ ਜੁਟੀ ਪੁਲਿਸ (pic- news18hindi)

ਇਲਾਕੇ 'ਚ ਰਹਿਣ ਵਾਲੇ ਸਥਾਨਕ ਵਿਅਕਤੀ ਜੋ ਕਿ ਹਿੰਦੂ ਭਾਈਚਾਰੇ ਨਾਲ ਸਬੰਧਤ ਸਨ, ਨੇ ਦੱਸਿਆ ਕਿ ਮੋਟਰਸਾਈਕਲ 'ਤੇ ਸਵਾਰ ਛੇ ਤੋਂ ਅੱਠ ਵਿਅਕਤੀ ਇਲਾਕੇ 'ਚ ਆਏ ਅਤੇ ਮੰਦਰ 'ਤੇ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਹਮਲਾ ਕਿਸ ਨੇ ਅਤੇ ਕਿਉਂ ਕੀਤਾ?

  • Share this:
    ਇਸਲਾਮਾਬਾਦ- ਪਾਕਿਸਤਾਨ ਦੇ ਕਰਾਚੀ ਵਿੱਚ ਇੱਕ ਹਿੰਦੂ ਮੰਦਰ ਵਿੱਚ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਦੀ ਭੰਨਤੋੜ ਕੀਤੀ ਗਈ ਹੈ। ਇਹ ਜਾਣਕਾਰੀ ਸਥਾਨਕ ਪੁਲਿਸ ਨੇ ਦਿੱਤੀ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਰਾਚੀ ਕੋਰੰਗੀ ਖੇਤਰ ਵਿੱਚ ਸ਼੍ਰੀ ਮਾਰੀ ਮਾਤਾ ਮੰਦਿਰ ਵਿੱਚ ਬੁੱਧਵਾਰ ਨੂੰ ਦੇਵਤਿਆਂ ਦੀਆਂ ਮੂਰਤੀਆਂ ਦੀ ਭੰਨਤੋੜ ਕੀਤੀ ਗਈ।

    ‘ਦਿ ਐਕਸਪ੍ਰੈਸ ਟ੍ਰਿਬਿਊਨ’ ਅਖ਼ਬਾਰ ਦੀ ਖ਼ਬਰ ਮੁਤਾਬਕ ਕਰਾਚੀ ਦੇ ਹਿੰਦੂ ਭਾਈਚਾਰੇ ਦੇ ਲੋਕ ਇਸ ਘਟਨਾ ਕਾਰਨ ਦਹਿਸ਼ਤ ਵਿੱਚ ਹਨ, ਖਾਸ ਕਰਕੇ ਕੋਰੰਗੀ ਇਲਾਕੇ ਵਿੱਚ, ਜਿੱਥੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪੁਲੀਸ ਤਾਇਨਾਤ ਕੀਤੀ ਗਈ ਹੈ। ਇਲਾਕੇ 'ਚ ਰਹਿਣ ਵਾਲੇ ਸਥਾਨਕ ਵਿਅਕਤੀ ਜੋ ਕਿ ਹਿੰਦੂ ਭਾਈਚਾਰੇ ਨਾਲ ਸਬੰਧਤ ਸਨ, ਨੇ ਦੱਸਿਆ ਕਿ ਮੋਟਰਸਾਈਕਲ 'ਤੇ ਸਵਾਰ ਛੇ ਤੋਂ ਅੱਠ ਵਿਅਕਤੀ ਇਲਾਕੇ 'ਚ ਆਏ ਅਤੇ ਮੰਦਰ 'ਤੇ ਹਮਲਾ ਕਰ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਹਮਲਾ ਕਿਸ ਨੇ ਅਤੇ ਕਿਉਂ ਕੀਤਾ?

    ਕੋਰੰਗੀ ਦੇ ਥਾਣਾ ਇੰਚਾਰਜ ਨੇ ਮਾਮਲਾ ਦਰਜ ਕੀਤਾ

    ਕੋਰੰਗੀ ਦੇ ਐੱਸਐੱਚਓ ਫਾਰੂਕ ਸੰਜਰਾਨੀ ਨੇ ਦੱਸਿਆ ਕਿ ਪੰਜ ਤੋਂ ਛੇ ਅਣਪਛਾਤੇ ਸ਼ੱਕੀ ਮੰਦਰ ਵਿੱਚ ਦਾਖ਼ਲ ਹੋਏ ਅਤੇ ਭੰਨ-ਤੋੜ ਕਰਕੇ ਫ਼ਰਾਰ ਹੋ ਗਏ। ਉਨ੍ਹਾਂ ਦੱਸਿਆ ਕਿ ਮੰਦਰ ’ਤੇ ਹਮਲਾ ਕਰਨ ਵਾਲੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਜਾ ਰਿਹਾ ਹੈ।

    ਦੱਸ ਦਈਏ ਕਿ ਪਾਕਿਸਤਾਨ 'ਚ ਕਈ ਵਾਰ ਹਿੰਦੂ ਮੰਦਰਾਂ ਨੂੰ ਭੀੜ ਵਲੋਂ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ। ਅਕਤੂਬਰ ਵਿੱਚ, ਕੋਟਰੀ ਵਿੱਚ ਸਿੰਧੂ ਨਦੀ ਦੇ ਕੰਢੇ ਸਥਿਤ ਇੱਕ ਇਤਿਹਾਸਕ ਮੰਦਰ ਨੂੰ ਕਥਿਤ ਤੌਰ 'ਤੇ ਅਣਪਛਾਤੇ ਵਿਅਕਤੀਆਂ ਨੇ ਨਿਸ਼ਾਨਾ ਬਣਾਇਆ ਸੀ। ਇਸ ਸਬੰਧੀ ਥਾਣਾ ਕੋਤਰੀ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

    ਪਾਕਿਸਤਾਨ ਵਿੱਚ 75 ਲੱਖ ਹਿੰਦੂ

    ਪਾਕਿਸਤਾਨ ਦੇ ਸਰਕਾਰੀ ਅੰਕੜਿਆਂ ਅਨੁਸਾਰ ਪਾਕਿਸਤਾਨ ਵਿੱਚ 75 ਲੱਖ ਹਿੰਦੂ ਰਹਿੰਦੇ ਹਨ। ਹਾਲਾਂਕਿ, ਭਾਈਚਾਰੇ ਦਾ ਮੰਨਣਾ ਹੈ ਕਿ ਦੇਸ਼ ਵਿੱਚ 90 ਲੱਖ ਤੋਂ ਵੱਧ ਹਿੰਦੂ ਹਨ। ਪਾਕਿਸਤਾਨ ਦੀ ਜ਼ਿਆਦਾਤਰ ਹਿੰਦੂ ਆਬਾਦੀ ਸਿੰਧ ਪ੍ਰਾਂਤ ਵਿੱਚ ਆਬਾਦ ਹੈ।
    Published by:Ashish Sharma
    First published:

    Tags: Hindu, Karachi, Pakistan, Temple

    ਅਗਲੀ ਖਬਰ