ਅਮਰੀਕਾ-ਕੈਨੇਡਾ ਸਰਹੱਦ ਨੇੜੇ ਠੰਢ ਕਾਰਨ ਮਰੇ ਮਿਲੇ ਭਾਰਤੀ ਪਰਿਵਾਰ ਦੀ ਹੋਈ ਪਛਾਣ

(ਫਾਇਲ ਫੋਟੋ)

 • Share this:
  ਅਮਰੀਕਾ-ਕੈਨੇਡਾ ਦੀ ਸਰਹੱਦ ਕੋਲ ਮਰੇ ਮਿਲੇ ਭਾਰਤੀ ਪਰਿਵਾਰ ਦੀ ਪਛਾਣ ਹੋ ਗਈ ਹੈ ਅਤੇ ਹੁਣ ਕੈਨੇਡਾ ਦੇ ਅਧਿਕਾਰੀ ਇਸ ਗੱਲ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਇਹ ਪਰਿਵਾਰ ਸਰਹੱਦ ਕੋਲ ਕਿਵੇਂ ਪਹੁੰਚਿਆ। ਅਧਿਕਾਰੀਆਂ ਵੱਲੋਂ ਲੋਕਾਂ ਕੋਲੋਂ ਪੁੱਛਗਿਛ ਕੀਤੀ ਜਾ ਰਹੀ ਹੈ ਕਿ ਇਸ ਪਰਿਵਾਰ ਨਾਲ ਅਜਿਹਾ ਕੀ ਹੋਇਆ ਅਤੇ ਪੁਲਿਸ ਵੱਲੋਂ ਲੋਕਾਂ ਨੂੰ ਇਸ ਪਰਿਵਾਰ ਬਾਰੇ ਕੋਈ ਵੀ ਜਾਣਕਾਰੀ ਹੋਣ ’ਤੇ ਅਧਿਕਾਰੀਆਂ ਨਾਲ ਸਾਂਝੀ ਕਰਨ ਲਈ ਕਿਹਾ ਜਾ ਰਿਹਾ ਹੈ।

  ਮੈਨੀਟੋਬਾ ਦੀ ‘ਰੌਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਜਗਦੀਸ਼ ਬਲਦੇਵਭਾਈ ਪਟੇਲ (39), ਵੈਸ਼ਾਲੀਬੇਨ ਜਗਦੀਸ਼ ਕੁਮਾਰ ਪਟੇਲ (37), ਵਿਹੰਗੀ ਜਗਦੀਸ਼ ਕੁਮਾਰ ਪਟੇਲ (11) ਅਤੇ ਜਗਦੀਸ਼ ਕੁਮਾਰ ਪਟੇਲ (3) ਵਜੋਂ ਹੋਈ ਹੈ।

  ਇਹ ਸਾਰੇ ਇੱਕੋ ਪਰਿਵਾਰ ਦੇ ਮੈਂਬਰ ਸਨ ਜੋ 19 ਜਨਵਰੀ ਨੂੰ ਕੈਨੇਡਾ-ਅਮਰੀਕਾ ਸਰਹੱਦ ਤੋਂ ਲਗਭਗ 12 ਮੀਟਰ ਦੂਰ ਮੈਨੀਟੋਬਾ ਦੇ ਐਮਰਸਨਕੋਲ ਮਰੇ ਮਿਲੇ ਸਨ। ਇਹ ਪਰਿਵਾਰ ਭਾਰਤ ਦੇ ਗੁਜਰਾਤ ਦਾ ਰਹਿਣ ਵਾਲਾ ਸੀ। ਅਧਿਕਾਰੀਆਂ ਨੇ ਪਹਿਲਾਂ ਦੱਸਿਆ ਸੀ ਕਿ ਪਰਿਵਾਰ ਵਿਚ ਇਕ ਬਾਲਗ ਪੁਰਸ਼, ਇਕ ਬਾਲਗ ਮਹਿਲਾ, ਇਕ ਕਿਸ਼ੋਰ ਅਤੇ ਇਕ ਬੱਚਾ ਸ਼ਾਮਲ ਹਨ, ਪਰ ਹੁਣ ਮ੍ਰਿਤਕਾਂ ਵਿਚ ਇਕ ਕਿਸ਼ੋਰ ਦੀ ਥਾਂ ਇਕ ਮੁਟਿਆਰ ਦੇ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਹੈ।

  ਪਟੇਲ ਪਰਿਵਾਰ 12 ਜਨਵਰੀ 2022 ਨੂੰ ਟੋਰਾਂਟੋ ਆਇਆ ਸੀ। ਉੱਥੋਂ 18 ਜਨਵਰੀ ਦੇ ਆਸਪਾਸ ਐਮਰਸਨ ਲਈ ਨਿਕਲਿਆ। ਇਸ ਤੋਂ ਇਕ ਦਿਨ ਬਾਅਦ ਹੀ ਕੜਾਕੇ ਦੀ ਠੰਢ ਦੀ ਲਪੇਟ ਵਿਚ ਆਉਣ ਨਾਲ ਸਰਹੱਦ ਕੋਲ ਉਨ੍ਹਾਂ ਦੀ ਮੌਤ ਹੋ ਗਈ।

  ਮੌਕੇ ਤੋਂ ਕੋਈ ਵਾਹਨ ਬਰਾਮਦ ਨਹੀਂ ਹੋਇਆ ਹੈ, ਜਿਸ ਤੋਂ ਲੱਗਦਾ ਹੈ ਕਿ ਕੋਈ ਪਰਿਵਾਰ ਨੂੰ ਸਰਹੱਦ ਤੱਕ ਲੈ ਕੇ ਆਇਆ ਸੀ ਅਤੇ ਫਿਰ ਉਨ੍ਹਾਂ ਨੂੰ ਉੱਥੇ ਛੱਡ ਕੇ ਚਲਾ ਗਿਆ।
  Published by:Gurwinder Singh
  First published: