HOME » NEWS » World

ਭਾਰਤੀ ਮੂਲ ਦੇ ਬਜ਼ੁਰਗ ਨੇ ਕਬੂਲ ਕੀਤੀ 17 ਲੱਖ ਡਾਲਰ ਦੀ ਹੇਰਾਫੇਰੀ

ਮੈਰੀਲੈਂਡ (Maryland) ਵਿਚ ਰਹਿਣ ਵਾਲੇ ਰਾਕੇਸ਼ ਕੌਸ਼ਲ (66) ਨੇ ਬੀਤੇ ਹਫਤੇ ਆਪਣਾ ਜੁਰਮ ਸਵੀਕਾਰ ਕੀਤਾ ਹੈ, ਪੀੜਤਾਂ ਦਾ ਕਹਿਣਾ ਹੈ ਕਿ ਧੋਖਾਧੜੀ ਤੋਂ ਬਾਅਦ ਕੌਸ਼ਲ ਨੇ 6,50,000 ਡਾਲਰ ਦੀ ਰਕਮ ਆਪਣੇ ਨਿੱਜੀ ਖਾਤੇ ਤੋਂ ਭਾਰਤ ਦੇ ਇਕ ਖਾਤੇ ਵਿਚ ਭੇਜੀ ਸੀ। ਰਾਕੇਸ਼ ਨੇ ਦੱਸਿਆ ਕਿ ਇਕ ਹਜ਼ਾਰ ਤੋਂ ਜ਼ਿਆਦਾ ਦੀ ਰਕਮ ਉਹ ਜੂਏ ਵਿਚ ਹਾਰ ਚੁੱਕੇ ਸੀ। ਇਸ ਸਭ ਨਾਲ ਉਸ ਨੂੰ 1.5 ਮਿਲੀਅਨ ਡਾਲਰ ਤੋਂ 3.5 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ।

News18 Punjab
Updated: October 9, 2019, 4:40 PM IST
ਭਾਰਤੀ ਮੂਲ ਦੇ ਬਜ਼ੁਰਗ ਨੇ ਕਬੂਲ ਕੀਤੀ 17 ਲੱਖ ਡਾਲਰ ਦੀ ਹੇਰਾਫੇਰੀ
ਭਾਰਤੀ ਮੂਲ ਦੇ ਬਜ਼ੁਰਗ ਨੇ ਕਬੂਲ ਕੀਤੀ 17 ਲੱਖ ਡਾਲਰ ਦੀ ਹੇਰਾਫੇਰੀ
News18 Punjab
Updated: October 9, 2019, 4:40 PM IST
ਅਮਰੀਕਾ (America)  ਵਿਚ ਭਾਰਤੀ ਮੂਲ (Indian-Origin) ਦੇ ਵਿਅਕਤੀ ਨੂੰ ਆਪਣੇ ਸਾਥੀ ਨਾਲ ਧੋਖਾਧੜੀ ਕਰਨ ਦੇ ਮਾਮਲੇ ਵਿਚ ਦੋਸ਼ੀ ਮੰਨਿਆ ਹੈ। ਸੰਘੀ ਜਾਂਚ ਬਿਊਰੋ ਵਿਚ ਸਪੈਸ਼ਲ ਏਜੰਟ ਜੇਨਿਫਰ ਬੂਨ ਅਤੇ ਮੈਰੀਲੈਂਡ ਡਿਸਟ੍ਰਿਕਟ ਵਿਚ ਯੂਨਾਇਟੇਡ ਸਟੇਟਸ ਅਟਾਰਨੀ ਰਾਬਰਟ ਹਰ ਨੇ ਦੱਸਿਆ ਕਿ ਮੈਰੀਲੈਂਡ (Maryland) ਵਿਚ ਰਹਿਣ ਵਾਲੇ ਰਾਕੇਸ਼ ਕੌਸ਼ਲ (66) ਨੇ ਬੀਤੇ ਹਫਤੇ ਆਪਣਾ ਜੁਰਮ ਸਵੀਕਾਰ ਕੀਤਾ ਹੈ। ਕੌਸ਼ਨ ਹਾਲੇ ਹਿਰਾਸਤ ਵਿਚ ਹੈ। ਉਸ ਨੂੰ ਜਨਵਰੀ 2020 ਵਿਚ ਸਜ਼ਾ ਸੁਣਾਈ ਜਾਵੇਗੀ। ਧੋਖਾਧੜੀ ਦੇ ਮਾਮਲੇ ਵਿਚ 20 ਸਾਲ ਦੀ ਸਜ਼ਾ ਹੋ ਸਕਦੀ ਹੈ।

ਪਟੀਸ਼ਨ ਮੁਤਾਬਿਕ ਨਿਰਮਾਣ ਅਤੇ ਡਿਜ਼ਾਇਨ ਸੇਵਾ ਦੇਣ ਵਾਲੀ ਮੈਰੀਲੈਂਡ ਦੀ ਇਕ ਕੰਪਨੀ ਨੇ ਅਗਸਤ 2015 ਅਤੇ ਜਨਵਰੀ 2017 ਵਿਚਕਾਰ ਕੌਸ਼ਲ ਨੂੰ ਨੌਕਰੀ ਉਤੇ ਰਖਿਆ ਸੀ। ਇਹ ਕੰਪਨੀ ਮੁੱਖ ਰੂਪ ਤੋਂ ਸੰਘੀ ਸਰਕਾਰੀ ਏਜੰਸੀਆਂ ਲਈ ਕੰਮ ਕਰਦੀ ਹੈ। ਇਵਾਨ ਵਿਕਟਰ ਥਰਾਨ ਮੈਰੀਲੈਂਡ ਵਿਚ ਤਿੰਨ ਨਿਰਮਾਣ ਕੰਪਨੀਆਂ ਦਾ ਮਾਲਿਕ ਅਤੇ ਮੁਖੀ ਸੀ।

Loading...
ਕੌਸ਼ਲ ਨੇ ਸਵੀਕਾਰ ਕੀਤਾ ਹੈ ਕਿ ਉਸਨੇ ਥ੍ਰਾਨ ਨਾਲ ਮਿਲ ਕੇ ਧੋਖਾਧੜੀ ਦੀ ਯੋਜਨਾ ਬਣਾਈ ਅਤੇ ਤਿੰਨ ਕੰਪਨੀਆਂ ਵੱਲੋਂ ਕੀਤੇ ਗਏ ਕੰਮ ਦੇ ਫਰਜ਼ੀ ਭੁਗਤਾਨ ਦੀ  ਬੇਨਤੀ ਕੀਤੀ। ਪੀੜਤਾਂ ਦਾ ਕਹਿਣਾ ਹੈ ਕਿ ਧੋਖਾਧੜੀ ਤੋਂ ਬਾਅਦ ਕੌਸ਼ਲ ਨੇ 6,50,000 ਡਾਲਰ ਦੀ ਰਕਮ ਆਪਣੇ ਨਿੱਜੀ ਖਾਤੇ ਤੋਂ ਭਾਰਤ ਦੇ ਇਕ ਖਾਤੇ ਵਿਚ ਭੇਜੀ ਸੀ।
ਕੌਸ਼ਲ ਨੇ ਦੀਵਾਲਿਆਪਨ ਦੀ ਪਟੀਸ਼ਨ ਦਾਖਲ ਕੀਤੀ ਅਤੇ ਦੀਵਾਲੀਆਪਨ ਦੀ ਕਾਰਵਾਈ ਵਿਚ ਲੈਣਦਾਰੋਂ ਦੀ ਮੀਟਿੰਗ ਵਿਚ ਕੌਸ਼ਲ ਨੇ ਗਵਾਹੀ ਦਿੱਤੀ ਕਿ ਉਨ੍ਹਾਂ ਨੇ ਧੋਖਾਧੜੀ ਦੇ ਪੈਸੇ ਦੀ ਵਰਤੋਂ ਭਾਰਤੇ ਵਿਚ ਇਕ ਪਰਿਵਾਰ ਦੇ ਮੈਂਬਰਾਂ ਦੇ ਲਈ ਇਕ ਕਾਨਡੋਮਿਨੀਅਮ ਖਰੀਦਿਆ ਸੀ। ਉਨ੍ਹਾਂ ਦੱਸਿਆ ਕਿ ਇਕ ਹਜ਼ਾਰ ਤੋਂ ਜ਼ਿਆਦਾ ਦੀ ਰਕਮ ਉਹ ਜੂਏ ਵਿਚ ਹਾਰ ਚੁੱਕੇ ਸੀ। ਇਸ ਸਭ ਨਾਲ ਉਸ ਨੂੰ 1.5 ਮਿਲੀਅਨ ਡਾਲਰ ਤੋਂ 3.5 ਮਿਲੀਅਨ ਡਾਲਰ ਦਾ ਨੁਕਸਾਨ ਹੋਇਆ।

First published: October 9, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...