HOME » NEWS » World

ਸ਼ਿਕਾਗੋ: viagra ਦੀ 3200 ਗੋਲੀਆਂ ਸਮੇਤ ਭਾਰਤੀ ਗ੍ਰਿਫਤਾਰ, ਕਿਹਾ- ਦੋਸਤ ਨੇ ਮੰਗਵਾਈਆਂ ਸਨ

News18 Punjabi | News18 Punjab
Updated: February 6, 2021, 4:43 PM IST
share image
ਸ਼ਿਕਾਗੋ: viagra ਦੀ 3200 ਗੋਲੀਆਂ ਸਮੇਤ ਭਾਰਤੀ ਗ੍ਰਿਫਤਾਰ, ਕਿਹਾ- ਦੋਸਤ ਨੇ ਮੰਗਵਾਈਆਂ ਸਨ
ਅਮਰੀਕਾ ਦੇ ਸ਼ਿਕਾਗੋ ਏਅਰਪੋਰਟ 'ਤੇ ਇਕ ਭਾਰਤੀ ਨੂੰ 3200 ਵਿਯਾਗਰਾ ਦੀ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ

ਅਮਰੀਕਾ ਦੇ ਸ਼ਿਕਾਗੋ ਏਅਰਪੋਰਟ 'ਤੇ ਇਕ ਭਾਰਤੀ ਨੂੰ 3200 ਵਿਯਾਗਰਾ ਦੀ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ।

  • Share this:
  • Facebook share img
  • Twitter share img
  • Linkedin share img
ਵਾਸ਼ਿੰਗਟਨ-  ਅਮਰੀਕਾ ਦੇ ਸ਼ਿਕਾਗੋ ਏਅਰਪੋਰਟ ਵਿੱਚ ਇੱਕ ਭਾਰਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਉਕਤ ਵਿਅਕਤੀ 'ਤੇ ਵਿਯਾਗਰਾ ਦੀਆਂ 3,200 ਗੋਲੀਆਂ ਗੈਰਕਨੂੰਨੀ ਤਰੀਕੇ ਨਾਲ ਦਰਾਮਦ ਕਰਨ ਦਾ ਦੋਸ਼ ਲੱਗਿਆ ਹੈ। ਉਨ੍ਹਾਂ ਦੀ ਕੀਮਤ 96 ਹਜ਼ਾਰ ਅਮਰੀਕੀ ਡਾਲਰ ਦੱਸੀ ਗਈ ਹੈ। ਇਸ ਵਿਅਕਤੀ ਨੇ ਦਾਅਵਾ ਕੀਤਾ ਹੈ ਕਿ ਉਹ ਇਹ ਗੋਲੀਆਂ ਆਪਣੇ ਦੋਸਤਾਂ ਲਈ ਲਿਜਾ ਰਿਹਾ ਸੀ ਅਤੇ ਭਾਰਤ ਵਿਚ ਇਨ੍ਹਾਂ ਨੂੰ ਬਿਨਾਂ ਡਾਕਟਰੀ ਤਜਵੀਜ਼ ਤੋਂ ਲਿਆ ਜਾ ਸਕਦਾ ਹੈ।

ਇਕ ਅਧਿਕਾਰਤ ਬਿਆਨ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ। ਅਮਰੀਕਾ ਦੇ ਕਸਟਮ ਅਤੇ ਸਰਹੱਦੀ ਸੁਰੱਖਿਆ ਵਿਭਾਗ (ਸੀਬੀਪੀ) ਨੇ ਸ਼ੁੱਕਰਵਾਰ ਨੂੰ ਇਕ ਬਿਆਨ ਵਿਚ ਮੁਸਾਫਰ ਦਾ ਨਾਮ ਜਨਤਕ ਕੀਤੇ ਬਿਨਾਂ ਕਿਹਾ ਕਿ ਉਹ ਭਾਰਤ ਤੋਂ ਅਮਰੀਕਾ ਵਾਪਸ ਆਇਆ ਸੀ ਅਤੇ ਸਮਾਨ ਦੀ ਜਾਂਚ ਦੌਰਾਨ ਉਸ ਤੋਂ ਗੋਲੀਆਂ ਬਰਾਮਦ ਹੋਈਆਂ। ਬਿਆਨ ਵਿੱਚ ਕਿਹਾ ਗਿਆ ਹੈ ਕਿ ਜਦੋਂ ਉਸ ਤੋਂ ਇੰਨੀ ਵੱਡੀ ਮਾਤਰਾ ਵਿਚ  ਵਿਯਾਗਰਾ ਦੀਆਂ ਗੋਲੀਆਂ ਲਿਆਉਣ ਬਾਰੇ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ ਤਾਂ ਅਧਿਕਾਰੀਆਂ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ।

ਸੀਬੀਪੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਸਮਾਨ ਦੀ ਜਾਂਚ ਦੌਰਾਨ ਅਧਿਕਾਰੀਆਂ ਨੇ ਉਸ ਕੋਲੋਂ ਸਿਲਡੇਨਾਫਿਲ ਸਾਇਟਰੇਟ (100 ਮਿਲੀਗ੍ਰਾਮ) ਦੀਆਂ 3,200 ਗੋਲੀਆਂ ਬਰਾਮਦ ਕੀਤੀਆਂ। ਜਦੋਂ ਯਾਤਰੀ ਨੂੰ ਪੁੱਛਿਆ ਗਿਆ ਕਿ ਉਸ ਕੋਲੋਂ ਇੰਨੀਆਂ ਗੋਲੀਆਂ ਕਿਉਂ ਹਨ ਤਾਂ ਉਸ ਨੇ ਕਿਹਾ ਕਿ ਇਹ ਉਸ ਦੇ ਦੋਸਤਾਂ ਲਈ ਹੈ ਅਤੇ ਇਹ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਇਹ ਗੋਲੀਆਂ ਭਾਰਤ ਵਿਚ ਬਿਨਾਂ ਡਾਕਟਰ ਦੀ ਤਜਵੀਜ਼ ਤੋਂ ਵੀ ਖਰੀਦੀ ਜਾ ਸਕਦੀ ਹੈ।
Published by: Ashish Sharma
First published: February 6, 2021, 4:39 PM IST
ਹੋਰ ਪੜ੍ਹੋ
ਅਗਲੀ ਖ਼ਬਰ