Home /News /international /

ਡੇਟਿੰਗ ਲਈ ਬੁੱਢੇ ਅਮੀਰ ਮਰਦ ਨੂੰ ਲੱਭ ਰਹੀ ਸੀ ਧੀ, ਵੈੱਬਸਾਈਟ 'ਤੇ ਮਿਲ ਗਿਆ ਪਿਤਾ!

ਡੇਟਿੰਗ ਲਈ ਬੁੱਢੇ ਅਮੀਰ ਮਰਦ ਨੂੰ ਲੱਭ ਰਹੀ ਸੀ ਧੀ, ਵੈੱਬਸਾਈਟ 'ਤੇ ਮਿਲ ਗਿਆ ਪਿਤਾ!

ਡੇਟਿੰਗ ਲਈ ਬੁੱਢੇ ਅਮੀਰ ਮਰਦ ਨੂੰ ਲੱਭ ਰਹੀ ਸੀ ਧੀ, ਵੈੱਬਸਾਈਟ 'ਤੇ ਮਿਲ ਗਿਆ ਪਿਤਾ!

ਡੇਟਿੰਗ ਲਈ ਬੁੱਢੇ ਅਮੀਰ ਮਰਦ ਨੂੰ ਲੱਭ ਰਹੀ ਸੀ ਧੀ, ਵੈੱਬਸਾਈਟ 'ਤੇ ਮਿਲ ਗਿਆ ਪਿਤਾ!

ਇਸ ਘਟਨਾ ਨੂੰ TikTok 'ਤੇ ਆਪਣੇ ਨਾਲ ਸ਼ੇਅਰ ਕਰਦੇ ਹੋਏ Ava Louise ਨੇ ਦੱਸਿਆ ਕਿ ਡੇਟਿੰਗ ਵੈੱਬਸਾਈਟ 'ਤੇ ਉਸ ਨਾਲ ਇਹ ਅਜੀਬ ਘਟਨਾ ਕਿਵੇਂ ਵਾਪਰੀ

  • Share this:

    ਜ਼ਿੰਦਗੀ ਵਿੱਚ ਕਈ ਵਾਰ ਅਜਿਹੇ ਹਾਦਸੇ ਵਾਪਰਦੇ ਹਨ, ਜਿਨ੍ਹਾਂ ਦੀ ਅਸੀਂ ਉਮੀਦ ਵੀ ਨਹੀਂ ਕਰਦੇ। ਅਜਿਹਾ ਹੀ ਕੁੱਝ TikTok Influencer ਅਵਾ ਲੁਇਸ ਨਾਲ ਹੋਇਆ ਉਹ ਸੱਚਮੁੱਚ ਅਜੀਬ ਸੀ। 22 ਸਾਲਾ ਅਵਾ ਲੁਈਸ ਸ਼ੂਗਰ ਡੈਡੀ ਡੇਟਿੰਗ ਵੈੱਬਸਾਈਟ (Sugar Daddy Dating Website) 'ਤੇ ਆਪਣੇ ਲਈ ਇਕ ਅਮੀਰ ਬਜ਼ੁਰਗ ਦੀ ਤਲਾਸ਼ ਕਰ ਰਹੀ ਸੀ, ਜਦੋਂ ਉਹਦੇ ਸਾਹਮਣੇ ਆਪਣੇ ਪਿਤਾ ਦੀ ਪ੍ਰੋਫਾਈਲ ਆਈ ਤਾਂ ਉਹ ਦੰਗ ਰਹਿ ਗਈ।

    ਇਸ ਘਟਨਾ ਨੂੰ TikTok 'ਤੇ ਆਪਣੇ ਨਾਲ ਸ਼ੇਅਰ ਕਰਦੇ ਹੋਏ Ava Louise ਨੇ ਦੱਸਿਆ ਕਿ ਡੇਟਿੰਗ ਵੈੱਬਸਾਈਟ 'ਤੇ ਉਸ ਨਾਲ ਇਹ ਅਜੀਬ ਘਟਨਾ ਕਿਵੇਂ ਵਾਪਰੀ। ਉਨ੍ਹਾਂ ਨੇ ਟਿਕਟੋਕ ਵੀਡੀਓ 'ਚ ਦੱਸਿਆ ਹੈ ਕਿ ਇਹ ਬਹੁਤ ਪਰੇਸ਼ਾਨ ਕਰਨ ਵਾਲਾ ਅਨੁਭਵ ਸੀ। ਅਵਾ ਦੱਸਦੀ ਹੈ ਕਿ ਉਹ ਖੁਦ ਇਸ ਵੈੱਬਸਾਈਟ ਦੀ ਵਰਤੋਂ ਅਮੀਰ ਆਦਮੀਆਂ ਨੂੰ ਡੇਟ ਕਰਨ ਲਈ ਕਰਦੀ ਹੈ ਤਾਂ ਕਿ ਉਸ ਨੂੰ ਮਹਿੰਗੇ ਤੋਹਫ਼ੇ ਮਿਲ ਸਕਣ, ਪਰ ਉਸ ਨੂੰ ਉਮੀਦ ਨਹੀਂ ਸੀ ਕਿ ਉਸ ਦੇ ਪਿਤਾ ਉਸ ਨੂੰ ਇੱਥੇ ਲੱਭ ਲੈਣਗੇ। ਇਹ ਇੱਕ ਹੈਰਾਨ ਕਰਨ ਵਾਲਾ ਬੁਰਾ ਅਨੁਭਵ ਸੀ।

    ਵਿਦੇਸ਼ਾਂ ਵਿਚ ਵੱਡੀ ਉਮਰ ਦੇ ਅਮੀਰ ਆਦਮੀ ਆਪਣੇ ਤੋਂ ਛੋਟੀਆਂ ਕੁੜੀਆਂ ਨੂੰ ਡੇਟ ਕਰਨ ਦੇ ਸ਼ੌਕੀਨ ਹਨ ਅਤੇ ਇਸ ਲਈ ਵੈੱਬਸਾਈਟਾਂ ਵੀ ਬਣਾਈਆਂ ਗਈਆਂ ਹਨ। ਇੱਕ ਬਜ਼ੁਰਗ ਆਦਮੀ ਅਤੇ ਇੱਕ ਛੋਟੀ ਕੁੜੀ ਦੇ ਵਿੱਚ ਡੇਟਿੰਗ ਸੰਬੰਧ ਨੂੰ ਸ਼ੂਗਰ ਡੈਡੀ ਡੇਟਿੰਗ (Sugar Daddy Dating) ਕਿਹਾ ਜਾਂਦਾ ਹੈ। ਕੁੜੀਆਂ ਮਹਿੰਗੇ ਤੋਹਫ਼ਿਆਂ ਅਤੇ ਚੰਗੀ ਜੀਵਨ ਸ਼ੈਲੀ ਲਈ ਅਜਿਹੇ ਰਿਸ਼ਤਿਆਂ ਵਿੱਚ ਆਉਂਦੀਆਂ ਹਨ। Ava Louis ਵੀ ਇਸੇ ਮਕਸਦ ਲਈ ਇਸ ਡੇਟਿੰਗ ਵੈੱਬਸਾਈਟ ਨੂੰ ਵਰਤਦੀ ਹੈ। ਇੱਥੇ ਆਪਣੇ ਪਿਤਾ ਦੀ ਪ੍ਰੋਫਾਈਲ ਦੇਖਣ ਤੋਂ ਬਾਅਦ, ਅਵਾ ਨੇ ਆਪਣੇ ਪਿਤਾ ਨੂੰ ‘Hi Daddy’ ਦਾ ਸੁਨੇਹਾ ਵੀ ਭੇਜਿਆ, ਜਿਸ ਦੇ ਬਦਲੇ ਵਿੱਚ ਉਨ੍ਹਾਂ ਅਵਾ ਨੂੰ ਬਲਾਕ ਕਰ ਦਿੱਤਾ ਅਤੇ ਕਦੇ ਵੀ ਇਸ ਬਾਰੇ ਗੱਲ ਨਹੀਂ ਕੀਤੀ। ਲੜਕੀ ਨੇ ਇਸ ਬਾਰੇ ਆਪਣੀ ਮਾਂ ਨੂੰ ਵੀ ਦੱਸਿਆ, ਫਿਰ ਉਨ੍ਹਾਂ ਦੱਸਿਆ ਕਿ ਡੈਡੀ ਉਸਦੇ ਲਈ ਇੱਕ ਮਹਿੰਗਾ ਬ੍ਰੈਸਲੇਟ ਲੈ ਕੇ ਆਏ ਹਨ।

    ਅਵਾ ਦੁਆਰਾ ਸ਼ੇਅਰ ਕੀਤੀ ਗਈ ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਲੋਕ ਦੇਖ ਚੁੱਕੇ ਹਨ। ਕੁਝ ਲੋਕਾਂ ਨੇ ਉਨ੍ਹਾਂ ਦੀ ਹਾਲਤ 'ਤੇ ਅਫਸੋਸ ਪ੍ਰਗਟ ਕੀਤਾ, ਉਥੇ ਹੀ ਕਈ ਲੋਕਾਂ ਨੇ ਉਨ੍ਹਾਂ ਨਾਲ ਵਾਕ ਵੀ ਸਾਂਝੇ ਕੀਤੇ।

    Published by:Ashish Sharma
    First published:

    Tags: Social media, Tik Tok, Viral