Home /News /international /

Omg! ਗਰਭ ਅਵਸਥਾ ਦਾ ਇੱਕ ਵੀ ਲੱਛਣ ਨਹੀਂ, ਫਿਰ ਕਿਵੇਂ 20 ਸਾਲ ਦੀ ਕੁੜੀ ਨੇ ਬੱਚੇ ਨੂੰ ਦਿੱਤਾ ਜਨਮ!

Omg! ਗਰਭ ਅਵਸਥਾ ਦਾ ਇੱਕ ਵੀ ਲੱਛਣ ਨਹੀਂ, ਫਿਰ ਕਿਵੇਂ 20 ਸਾਲ ਦੀ ਕੁੜੀ ਨੇ ਬੱਚੇ ਨੂੰ ਦਿੱਤਾ ਜਨਮ!

ਲੜਕੀ ਨੂੰ ਗਰਭਵਤੀ ਹੋਣ ਦਾ ਬਿਲਕੁਲ ਵੀ ਪਤਾ ਨਹੀਂ ਸੀ ਅਤੇ ਉਹ ਕਲੱਬ ਵਿੱਚ ਆਰਾਮ ਨਾਲ ਪਾਰਟੀ ਕਰ ਰਹੀ ਸੀ। (ਕ੍ਰੈਡਿਟ-Instagram/@vivianwiserv)

ਲੜਕੀ ਨੂੰ ਗਰਭਵਤੀ ਹੋਣ ਦਾ ਬਿਲਕੁਲ ਵੀ ਪਤਾ ਨਹੀਂ ਸੀ ਅਤੇ ਉਹ ਕਲੱਬ ਵਿੱਚ ਆਰਾਮ ਨਾਲ ਪਾਰਟੀ ਕਰ ਰਹੀ ਸੀ। (ਕ੍ਰੈਡਿਟ-Instagram/@vivianwiserv)

ਅਜਿਹੀ ਹੀ ਘਟਨਾ ਮੈਕਸੀਕੋ ਦੀ ਰਹਿਣ ਵਾਲੀ 20 ਸਾਲ ਦੀ ਲੜਕੀ ਨਾਲ ਵਾਪਰੀ ਹੈ। ਲੜਕੀ ਨੂੰ ਗਰਭਵਤੀ ਹੋਣ ਦਾ ਬਿਲਕੁਲ ਵੀ ਪਤਾ ਨਹੀਂ ਸੀ ਅਤੇ ਉਹ ਕਲੱਬ ਵਿੱਚ ਆਰਾਮ ਨਾਲ ਪਾਰਟੀ ਕਰ ਰਹੀ ਸੀ। ਇਸ ਦੌਰਾਨ ਉਸ ਦੇ ਪੇਟ 'ਚ ਤੇਜ਼ ਦਰਦ ਹੋਇਆ ਅਤੇ ਉਸ ਨੂੰ ਥੋੜ੍ਹਾ ਅਜੀਬ ਮਹਿਸੂਸ ਹੋਣ ਲੱਗ ਪਿਆ।

ਹੋਰ ਪੜ੍ਹੋ ...
 • Share this:

  Ajab-Gajab News: ਹਰ ਇੱਕ ਔਰਤ ਦੇ ਜੀਵਨ ਵਿੱਚ ਗਰਭ ਅਵਸਥਾ ਅਤੇ ਬੱਚੇ ਦੀ ਡਿਲੀਵਰੀ ਇੱਕ ਬੜਾ ਹੀ ਅਹਿਮ ਪੜਾਅ ਮੰਨਿਆ ਜਾਂਦਾ ਹੈ। ਮਾਂ ਬੱਚੇ ਨੂੰ 9 ਮਹੀਨੇ ਤੱਕ ਆਪਣੇ ਗਰਭ ਵਿੱਚ ਰੱਖਣ ਤੋਂ ਬਾਅਦ ਜਨਮ ਦੇਣ ਤੱਕ ਕਈ ਤਰ੍ਹਾਂ ਦੇ ਉਤਰਾਅ-ਚੜ੍ਹਾਅ ਦੇਖਦੀ ਹੈ। ਅਤੇ ਇਸ ਦੌਰਾਨ ਕੁਝ ਔਰਤਾਂ ਨੂੰ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਅਤੇ ਕੁਝ ਨੂੰ ਘੱਟ।

  ਇਸ ਦੇ ਨਾਲ ਹੀ ਕੁਝ ਔਰਤਾਂ ਦੇ ਨਾਲ ਅਜਿਹਾ ਵੀ ਹੁੰਦਾ ਹੈ ਕਿ ਉਨ੍ਹਾਂ ਨੂੰ ਗਰਭ ਅਵਸਥਾ ਦੌਰਾਨ ਅਜਿਹੇ ਕੋਈ ਖਾਸ ਪਰੇਸ਼ਾਨੀ ਨਜ਼ਰ ਨਹੀਂ ਆਉਂਦੇ, ਜਿਸ ਨਾਲ ਉਨ੍ਹਾਂ ਨੂੰ ਇਹ ਮਹਿਸੂਸ ਹੋ ਸਕੇ ਕਿ ਓਹਨਾ ਦੀ ਗਰਭ ਅਵਸਥਾ ਚੰਗੀ ਹੈ ਜਾਂ ਮਾੜੀ।

  ਮੈਕਸੀਕੋ 'ਚ ਆਇਆ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ

  ਅਜਿਹੀ ਹੀ ਘਟਨਾ ਮੈਕਸੀਕੋ ਦੀ ਰਹਿਣ ਵਾਲੀ 20 ਸਾਲ ਦੀ ਲੜਕੀ ਨਾਲ ਵਾਪਰੀ ਹੈ। ਲੜਕੀ ਨੂੰ ਗਰਭਵਤੀ ਹੋਣ ਦਾ ਬਿਲਕੁਲ ਵੀ ਪਤਾ ਨਹੀਂ ਸੀ ਅਤੇ ਉਹ ਕਲੱਬ ਵਿੱਚ ਆਰਾਮ ਨਾਲ ਪਾਰਟੀ ਕਰ ਰਹੀ ਸੀ। ਇਸ ਦੌਰਾਨ ਉਸ ਦੇ ਪੇਟ 'ਚ ਤੇਜ਼ ਦਰਦ ਹੋਇਆ ਅਤੇ ਉਸ ਨੂੰ ਥੋੜ੍ਹਾ ਅਜੀਬ ਮਹਿਸੂਸ ਹੋਣ ਲੱਗ ਪਿਆ। ਅਜਿਹਾ ਮਹਿਸੂਸ ਕਰਨ ਤੋਂ ਬਾਅਦ ਜਦੋਂ ਉਹ ਡਾਕਟਰ ਕੋਲ ਪਹੁੰਚੀ ਤਾਂ ਉਸ ਨੂੰ ਹੋ ਰਹੇ ਜਣੇਪੇ ਦੇ ਦਰਦ ਬਾਰੇ ਜਾਣ ਕੇ ਉਹ ਦੰਗ ਰਹਿ ਗਈ ਕਿਉਂਕਿ ਉਸ ਨੂੰ ਗਰਭ ਅਵਸਥਾ ਬਾਰੇ ਕੁਝ ਪਤਾ ਨਹੀਂ ਸੀ।

  ਬਿਨਾਂ ਲੱਛਣਾਂ ਦੇ 9 ਮਹੀਨਿਆਂ ਤੋਂ ਸੀ ਗਰਭਵਤੀ

  ਦਿ ਮਿਰਰ ਦੀ ਰਿਪੋਰਟ ਮੁਤਾਬਕ ਲੜਕੀ ਦਾ ਨਾਂ ਵਿਵਿਅਨ ਵੇਸ ਰੁਇਜ਼ਵੇਲਾਸਕੋ ਹੈ ਅਤੇ ਉਹ ਪੇਸ਼ੇ ਤੋਂ ਸੇਲ ਅਸਿਸਟੈਂਟ ਵਜੋਂ ਕੰਮ ਕਰਦੀ ਹੈ। ਮਿਲੀ ਜਾਣਕਾਰੀ ਮੁਤਾਬਕ ਮੈਕਸੀਕੋ ਦੀ ਰਹਿਣ ਵਾਲੀ ਵਿਵਿਅਨ ਵਿੱਚ ਗਰਭ ਅਵਸਥਾ ਨਾਲ ਸਬੰਧਤ ਕਿਸੇ ਵੀ ਤਰਾਂ ਦਾ ਲੱਛਣ ਨਹੀਂ ਸੀ ਅਤੇ ਨਾ ਹੀ ਉਸ ਦਾ ਪੇਟ ਬਾਹਰ ਨਿਕਲ ਰਿਹਾ ਸੀ।

  ਜ਼ਿਕਰਯੋਗ ਹੈ ਕਿ ਹੈਰਾਨਗੀ ਦੀ ਗੱਲ ਹੈ ਕਿ ਉਸ ਨੂੰ ਪੀਰੀਅਡਸ ਵੀ ਆ ਰਹੇ ਸਨ ਅਤੇ ਉਹ ਲਗਾਤਾਰ ਆਮ ਕਸਰਤਾਂ ਕਰਦੀ ਰਹੀ ਸੀ । ਉਸ ਨੂੰ ਇਹ ਨਹੀਂ ਪਤਾ ਸੀ ਕਿ ਉਹ ਗਰਭਵਤੀ ਹੈ। ਉਸ ਨੂੰ ਅਕਤੂਬਰ 2021 ਨੂੰ ਇੱਕ ਦੋਸਤ ਦੀ ਜਨਮਦਿਨ ਪਾਰਟੀ ਦੌਰਾਨ ਪੇਟ ਵਿੱਚ ਦਰਦ ਸ਼ੁਰੂ ਹੋ ਗਿਆ ਅਤੇ ਜਦੋਂ ਇਹ ਵਿਗੜ ਗਿਆ ਤਾਂ ਉਹ ਘਰ ਚਲੀ ਗਈ।

  ਅਗਲੇ ਦਿਨ ਬੱਚੇ ਨੂੰ ਦਿੱਤਾ ਜਨਮ

  ਦੇਰ ਰਾਤ ਜਦੋਂ ਉਸ ਦਾ ਦਰਦ ਨਹੀਂ ਘਟਿਆ ਤਾਂ ਵਿਵੀਅਨ ਸਵੇਰੇ ਆਪਣੇ ਬੁਆਏਫ੍ਰੈਂਡ ਨਾਲ ਡਾਕਟਰ ਕੋਲ ਜਾਣ ਦਾ ਫੈਸਲਾ ਕੀਤਾ। ਹਸਪਤਾਲ ਜਾ ਕੇ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਪਤਾ ਲੱਗਾ ਕਿ ਵਿਵੀਅਨ ਗਰਭਵਤੀ ਹੈ ਅਤੇ ਉਨ੍ਹਾਂ ਦੇ ਬੱਚੇ ਦਾ ਜਨਮ ਹੋਣ ਵਾਲਾ ਹੈ। ਵਿਵੀਅਨ ਨੇ ਸੀ-ਸੈਕਸ਼ਨ ਦੀ ਸਰਜਰੀ ਕਰਵਾਈ ਅਤੇ ਬੇਟੇ ਨੂੰ ਜਨਮ ਦਿੱਤਾ। ਜਦੋਂ ਉਸਨੇ ਟਿਕਟੋਕ ਵੀਡੀਓ ਵਿੱਚ ਇਹ ਕਹਾਣੀ ਸੁਣਾਈ ਤਾਂ ਉਸਨੂੰ 1.7 ਕਰੋੜ ਵਿਊਜ਼ ਮਿਲੇ, ਜਦੋਂ ਕਿ 13 ਲੱਖ ਲੋਕਾਂ ਨੇ ਇਸਨੂੰ ਪਸੰਦ ਕੀਤਾ। ਦਿਲਚਸਪ ਗੱਲ ਇਹ ਹੈ ਕਿ ਬਹੁਤ ਸਾਰੇ ਲੋਕ ਮੰਨਦੇ ਸਨ ਕਿ ਉਨ੍ਹਾਂ ਨਾਲ ਵੀ ਅਜਿਹਾ ਹੀ ਹੋਇਆ ਹੈ।

  Published by:Tanya Chaudhary
  First published:

  Tags: Ajab Gajab News, Pregnancy, Weird news, World news