Viral Painting Video: ਪੇਂਟਿੰਗ ਇੱਕ ਅਜਿਹੀ ਕਲਾ ਹੈ ਜਿਸ ਦੇ ਮਾਧਿਅਮ ਨਾਲ ਲੋਕਾਂ ਨੂੰ ਆਪਣੀ ਕਲਪਨਾ ਨੂੰ ਸਾਕਾਰ ਕਰਨ ਵਿੱਚ ਕਈ ਸਾਲ ਲੱਗ ਜਾਂਦੇ ਹਨ। ਲੋਕ ਕਈ-ਕਈ ਸਾਰ ਇੱਕ ਪੇਂਟਿੰਗ (Painting) ਨੂੰ ਪੂਰਾ ਕਰਨ ਵਿੱਚ ਲਗਾ ਦਿੰਦੇ ਹਨ ਪਰ ਜ਼ਿਆਦਾਤਰ ਉਸ ਨੂੰ ਅਸਲੀਅਤ ਦੇ ਨੇੜੇ ਨਹੀਂ ਲਿਆ ਪਾਉਂਦੇ। ਪਰ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਔਰਤ ਦਾ ਵੀਡੀਓ ਵਾਇਰਲ (Viral Video) ਹੋ ਰਿਹਾ ਹੈ। ਉਸ ਦੀ ਪੇਂਟਿੰਗ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਸੋਸ਼ਲ ਮੀਡੀਆ (Social Media) 'ਤੇ ਇਸ ਪੇਂਟਿੰਗ ਦੀ ਕਾਫੀ ਚਰਚਾ ਹੋ ਰਹੀ ਹੈ।
ਟਵਿਟਰ ਅਕਾਊਂਟ ਨੈਕਸਟ ਲੈਵਲ ਸਕਿੱਲਸ (Next Level Skills) 'ਤੇ ਇਕ ਵੀਡੀਓ ਸ਼ੇਅਰ ਕੀਤੀ ਗਈ ਹੈ ਜਿਸ 'ਚ ਇਕ ਔਰਤ ਖੂਬਸੂਰਤ ਪੇਂਟਿੰਗ ਬਣਾਉਂਦੀ ਨਜ਼ਰ ਆ ਰਹੀ ਹੈ। ਹੈਰਾਨੀ ਦੀ ਗੱਲ ਹੈ ਕਿ ਉਸ ਨੇ ਇਸ ਪੇਂਟਿੰਗ ਨੂੰ ਵੱਡੇ ਕੈਨਵਸ 'ਤੇ ਬਣਾਇਆ ਹੈ ਤੇ ਇਸ ਦੀ ਖਾਸੀਅਤ ਇਹ ਹੈ ਕਿ ਇਹ ਕਿਸੇ ਅਸਲ ਤਸਵੀਰ ਵਾਂਗ ਜਾਪਦੀ ਹੈ। ਇਸ ਤੋਂ ਪਹਿਲਾਂ ਤੁਸੀਂ ਕਈ ਪੇਂਟਿੰਗਸ ਨਾਲ ਜੁੜੀਆਂ ਕਈ ਵੀਡੀਓ ਅਤੇ ਵਾਇਰਲ ਫੋਟੋਆਂ ਦੇਖੀਆਂ ਹੋਣਗੀਆਂ ਪਰ ਇਸ ਤਸਵੀਰ ਦੀ ਗੱਲ ਵੱਖਰੀ ਹੈ। ਇਹ ਇਸ ਲਈ ਹੈ ਕਿਉਂਕਿ ਪੇਂਟਿੰਗ ਪੂਰੀ ਤਰ੍ਹਾਂ ਡੀਟੇਲਿੰਗ ਨਾਲ ਬਣਾਈ ਗਈ ਹੈ। ਕੈਨਵਸ 'ਤੇ ਇੰਨੀ ਬਰੀਕੀ ਨਾਲ ਬਣਾਈ ਇਸ ਤਸਵੀਰ ਨੂੰ ਦੇਖ ਕੇ ਲੋਕ ਦੰਗ ਰਹਿ ਗਏ ਹਨ।
Beautiful Realistic Painting pic.twitter.com/XYX5st4GvA
— Next Level Skills (@SkillsLevel) June 12, 2022
ਤਸਵੀਰ ਵਿੱਚ ਬਰਫ਼ ਨਾਲ ਢੱਕੇ ਪਹਾੜ ਅਤੇ ਕਈ ਘਰ ਪੇਂਟ ਕੀਤੇ ਗਏ ਹਨ। ਉਸ ਨੇ ਪਹਿਲਾਂ ਪੈਨਸਿਲ ਨਾਲ ਕੈਨਵਸ 'ਤੇ ਸਕੈਚ ਕੀਤਾ ਅਤੇ ਫਿਰ ਪੂਰੀ ਪੇਂਟਿੰਗ ਨੂੰ ਕਰੀਮ ਰੰਗ ਵਿੱਚ ਪੇਂਟ ਕੀਤਾ। ਫਿਰ ਉਸਨੇ ਪੇਂਟਿੰਗ ਦੇ ਇੱਕ ਹਿੱਸੇ ਨੂੰ ਰੰਗਣਾ ਸ਼ੁਰੂ ਕਰ ਦਿੱਤਾ, ਇੰਝ ਕਰਦੇ ਹੋਏ ਇਸ ਨੇ ਪੂਰੀ ਪੇਂਟਿੰਗ ਪੂਰੀ ਕੀਤੀ। ਅੰਤ ਵਿੱਚ, ਪੇਂਟਿੰਗ ਇੱਕ ਕੈਮਰੇ ਤੋਂ ਲਈ ਗਈ ਤਸਵੀਰ ਵਾਂਗ ਦਿਖਾਈ ਦਿੰਦੀ ਹੈ। ਇਸ ਵੀਡੀਓ ਨੂੰ 1.6 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ, ਜਦੋਂ ਕਿ ਵੀਡੀਓ 'ਤੇ 59,000 ਤੋਂ ਵੱਧ ਲਾਈਕਸ ਹਨ।
ਇਸ ਵੀਡੀਓ 'ਤੇ ਕਈ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ। ਇੱਕ ਵਿਅਕਤੀ ਨੇ ਕਮੈਂਟ ਸੈਕਸ਼ਨ ਵਿੱਚ ਦਾਅਵਾ ਕੀਤਾ ਕਿ ਪੇਂਟਿੰਗ ਦੀ ਸ਼ੁਰੂਆਤ ਵਿੱਚ ਵੀਡੀਓ ਵਿੱਚ ਦਿਖਾਈ ਦੇਣ ਵਾਲਾ ਕਰੀਮ ਰੰਗ ਕੌਫੀ ਤੋਂ ਬਣਿਆ ਹੈ। ਇਕ ਵਿਅਕਤੀ ਨੇ ਉਸ ਨੂੰ ਜਵਾਬ ਦਿੱਤਾ ਕਿ ਇਹ ਕੌਫੀ ਨਹੀਂ ਸਗੋਂ ਲਿਕੁਇਨ ਨਾਂ ਦਾ ਪਦਾਰਥ ਹੈ, ਜਿਸ ਦੀ ਵਰਤੋਂ ਪੇਂਟਿੰਗ ਨੂੰ ਜਲਦੀ ਸੁਕਾਉਣ ਲਈ ਕੀਤੀ ਜਾਂਦੀ ਹੈ। ਜਦੋਂ ਇੱਕ ਵਿਅਕਤੀ ਨੇ ਪੁੱਛਿਆ ਕਿ ਪੇਂਟਿੰਗ ਬਣਾਉਣ ਵਾਲਾ ਕਲਾਕਾਰ ਕੌਣ ਹੈ, ਤਾਂ ਇੱਕ ਨੇ ਜਵਾਬ ਵਿੱਚ ਔਰਤ ਦੇ ਇੰਸਟਾਗ੍ਰਾਮ ਅਕਾਉਂਟ (Courtney art) ਦਾ ਲਿੰਕ ਭੇਜਿਆ। ਦੱਸ ਦੇਈਏ ਕਿ ਪੇਂਟਰ ਦਾ ਨਾਂਅ ਕੋਰਟਨੀ ਮਾਇਰਸ ਹੈ, ਜੋ ਅਮਰੀਕਾ ਦੀ ਇੱਕ ਫਾਈਨ ਆਰਟ ਆਇਲ ਪੇਂਟਰ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: OMG, Talent, Viral video, World news