HOME » NEWS » World

ਦੁਬਈ ’ਚ ਦੁਨੀਆਂ ਦੀ ਪਹਿਲੀ ਆਨਲਾਇਨ ਫਤਵਾ ਸਰਵਿਸ ਸ਼ੁਰੂ

News18 Punjab
Updated: November 7, 2019, 4:10 PM IST
share image
ਦੁਬਈ ’ਚ ਦੁਨੀਆਂ ਦੀ ਪਹਿਲੀ ਆਨਲਾਇਨ ਫਤਵਾ ਸਰਵਿਸ ਸ਼ੁਰੂ
ਦੁਬਈ ’ਚ ਦੁਨੀਆਂ ਦੀ ਪਹਿਲੀ ਆਨਲਾਇਨ ਫਤਵਾ ਸਰਵਿਸ ਸ਼ੁਰੂ

ਇਸਲਾਮ ਨਾਲ ਜੁੜੇ ਨਿਯਮਾਂ (Islamic Issues), ਧਾਰਮਿਕ ਮਾਮਲਿਆਂ ਦੀ ਜਾਣਕਾਰੀ (Islamic Information) ਅਤੇ ਫਤਵੇ ਇਸ ਨਵੀ ਤਕਨੀਕ ਰਾਹੀਂ ਜਾਰੀ ਕੀਤੇ ਜਾਣਗੇ। ਦੁਬਈ ਵਿਚ ਇਸ ਨੂੰ ਵਰਚੁਅਲ ਇਤਫਾ (Virtual Ifta) ਕਿਹਾ ਜਾ ਰਿਹਾ ਹੈ।

  • Share this:
  • Facebook share img
  • Twitter share img
  • Linkedin share img
ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ (Artificial Intelligence) ਦੀ ਮਦਦ ਨਾਲ ਫਤਵੇ (Islamic Fatwa) ਜਾਰੀ ਕੀਤੇ ਜਾਣਗੇ। ਦੁਬਈ ਨੇ ਦੁਨੀਆ ਦੀ ਪਹਿਲੀ ਆਨਲਾਈਨ ਫਤਵਾ ਸਰਵਿਸ (Online Fatwa Service Virtual Ifta)  ਸ਼ੁਰੂ ਕੀਤੀ ਹੈ। ਇਸਲਾਮ ਨਾਲ ਜੁੜੇ ਨਿਯਮਾਂ (Islamic Issues), ਧਾਰਮਿਕ ਮਾਮਲਿਆਂ ਦੀ ਜਾਣਕਾਰੀ (Islamic Information) ਅਤੇ ਫਤਵੇ ਇਸ ਨਵੀ ਤਕਨੀਕ ਰਾਹੀਂ ਜਾਰੀ ਕੀਤੇ ਜਾਣਗੇ। ਦੁਬਈ ਵਿਚ ਇਸ ਨੂੰ ਵਰਚੁਅਲ ਇਤਫਾ (Virtual Ifta) ਕਿਹਾ ਜਾ ਰਿਹਾ ਹੈ।

ਫਤਵਾ ਜਾਰੀ ਕਰਨ ਵਾਲੀ ਇਹ ਦੁਨੀਆ ਦੀ ਪਹਿਲੀ ਆਨਲਾਇਨ ਸਰਵਿਸ ਹੈ। ਵਰਚੁਅਲ ਫਤਵੇ ਵਿਚ ਇਕ ਵਾਰੀ ਦੌਰਾਨ 205 ਸਵਾਲਾਂ ਦੇ ਜਵਾਬ ਦੇ ਸਕਦਾ ਹੈ। ਇਸ ਵਿਚ ਲਾਇਵ ਚੈਟ ਨਾਲ ਲੋਕ ਆਪਣੇ ਸਵਾਲ ਪੁੱਛ ਸਕਦੇ ਹਨ। ਇਸ ਵਿਚ ਨਮਾਜਾਂ ਜਾਂ ਸਲਾਹਾਂ ਨਾਲ ਜੁੜੇ ਸਵਾਲ ਵੀ ਸ਼ਾਮਿਲ ਹਨ। ਵਰਚੁਅਲ ਇਤਫਾ ਫਿਲਹਾਲ ਅੰਗਰੇਜ਼ੀ ਅਤੇ ਅਰਬੀ ਵਿਚ ਪੁਛੇ ਗਏ ਸਵਾਲਾਂ ਦੇ ਜਵਾਬ ਦੇਵੇਗਾ।

ਦੁਬਈ ’ਚ ਦੁਨੀਆਂ ਦੀ ਪਹਿਲੀ ਆਨਲਾਇਨ ਫਤਵਾ ਸਰਵਿਸ ਸ਼ੁਰੂ
ਛੇਤੀ ਹੀ ਵਰਚੁਅਲ ਇਤਫਾ ਨੂੰ ਵਾਟਸਐਪ ਰਾਹੀਂ ਸ਼ੁਰੂ ਕੀਤਾ ਜਾਵੇਗਾ। ਜੇਕਰ ਅਜਿਹਾ ਹੁੰਦਾ ਹੈ ਤਾਂ ਬਾਟ ਰਾਹੀਂ ਫਤਵਾ ਜਾਰੀ ਹੋਣ ਦਾ ਇਹ ਦੁਨੀਆ ਵਿਚ ਪਹਿਲਾ ਮਾਮਲਾ ਹੋਵੇਗਾ। ਇਸ ਦੇ ਡਾਟਾਬੇਸ ਵਿਚ ਵਿਸਥਾਰ ਕਰਨ ਲਈ ਰਮਜਾਨ, ਜਕਾਤ ਤੇ ਪਾਕਿ ਹੋਣ ਦੇ ਵਿਸ਼ੇ ਜੋੜੇ ਜਾ ਸਕਦੇ ਹਨ। ਮਜ਼ੇਦਾਰ ਗੱਲ ਇਹ ਹੈ ਕਿ ਤੁਸੀ ਇਸ ਉਤੇ ਅਪਣੇ ਸਵਾਲ ਬੋਲ ਕੇ ਵੀ ਪੁੱਛ ਸਕਦੇ ਹੋ। ਤੁਹਾਨੂੰ ਜਵਾਬ ਲਿਖਤੀ ਰੂਪ ਵਿਚ ਦਿੱਤਾ ਜਾਵੇਗਾ।

ਦੁਬਈ ਦੀ ਇਸਲਾਮਿਕ ਅਫੇਅਰਸ ਐਂਡ ਚੈਰੀਟੇਬਲ ਐਕਟੀਵਿਟੀਜ਼ ਡਿਪਾਰਟਮੈਂਟ ਨੇ ਆਨਲਾਇਨ ਫਤਵਾ ਸੇਵਾ ਨੂੰ ਸ਼ੁਰੂ ਕੀਤਾ ਹੈ। ਛੇਤੀ ਹੀ ਇਹ ਸੇਵਾ ਐਪ ਦੇ ਰੂਪ ਵਿਚ ਉਪਲਬਧ ਹੋਵੇਗੀ, ਜਿਸ ਨੂੰ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਦੁਬਈ ਵਿਚ ਸ਼ੁਰੂ ਕੀਤੀ ਇਸ ਸੇਵਾ ਦਾ ਲਾਭ ਭਾਰਤੀ ਵੀ ਚੁੱਕ ਸਕਦੇ ਹਨ। ਇਹ ਸੇਵਾ 24 ਘੰਟੇ ਉਪਲਬਧ ਹੈ।
First published: November 7, 2019
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading