Home /News /international /

ਓਨਟਾਰੀਓ ਅਸੈਂਬਲੀ ਚੋਣਾਂ 7 ਜੂਨ ਨੂੰ, ਜਗਮੀਤ ਸਿੰਘ ਤੋਂ ਇਲਾਵਾ ਅੱਧ-ਦਰਜਨ ਤੋਂ ਵੱਧ ਪੰਜਾਬੀ ਉਮੀਦਵਾਰ ਮੈਦਾਨ 'ਚ

  • Share this:

7 ਜੂਨ ਨੂੰ ਕਨੇਡਾ ਦੇ ਓਨਟਾਰੀਓ ਵਿੱਚ ਅਸੈਂਬਲੀ ਚੋਣਾਂ ਹੋਣ ਜਾ ਰਹੀਆਂ ਹਨ ਜਿਸਨੂੰ ਦੇਖਦੇ ਹੋਏ ਸਿਆਸਤਦਾਨਾਂ ਵੱਲੋਂ ਵੱਧ ਚੜ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਮੈਦਾਨ ਵਿੱਚ ਮੁੱਖ ਤੌਰ ਤੇ 3 ਪਾਰਟੀਆਂ ਹਨ ਜਿਨ੍ਹਾਂ ਵਿੱਚ ਲਿਬਰਲ ਪਾਰਟੀ, ਕੰਜ਼ਰਵੇਟਿਵ ਪਾਰਟੀ ਤੇ ਨਿਊ ਡੈਮੋਕ੍ਰੇਟਿਕ ਪਾਰਟੀ ਸ਼ਾਮਿਲ ਹਨ। ਤੁਹਾਨੂੰ ਦੱਸ ਦਈਏ ਕਿ ਇਨ੍ਹਾਂ ਸਾਰੀਆਂ ਪਾਰਟੀਆਂ ਵਿੱਚ ਪੰਜਾਬੀ ਮੂਲ ਦੇ ਉਮੀਦਵਾਰ ਸਭ ਤੋਂ ਵੱਧ ਹਨ। ਜਾਣਕਾਰੀ ਮੁਤਾਬਕ ਓਨਟਾਰੀਓ ਵਿੱਚ ਪਿਛਲੀਆਂ ਤਿੰਨ ਟਰਮਾਂ ਤੋਂ ਲਿਬਰਲ ਪਾਰਟੀ ਦੀ ਸਰਕਾਰ ਹੈ।

ਪੰਜਾਬੀ ਮੂਲ ਦੇ ਉਮੀਦਵਾਰਾਂ ਵਿੱਚ ਜਗਮੀਤ ਸਿੰਘ, ਅੰਮ੍ਰਿਤ ਕੌਰ ਮਾਂਗਟ, ਗੁਰਬਖ਼ਸ਼ ਸਿੰਘ ਮੱਲੀ ਦੀ ਧੀ ਹਰਿੰਦਰ ਮੱਲੀ ਤੋਂ ਇਲਾਵਾ ਕਰੀਬ ਅੱਧ ਦਰਜਨ ਤੋਂ ਵੱਧ ਪੰਜਾਬੀ ਮੂਲ ਦੇ ਉਮੀਦਵਾਰ ਚੋਣ ਮੈਦਾਨ ਵਿੱਚ ਹਨ। ਨਿਊ ਡੈਮੋਕ੍ਰੇਟਿਕ ਪਾਰਟੀ (NDP) ਪਾਰਟੀ ਤੋਂ ਖੜੇ ਹੋਏ ਜਗਮੀਤ ਸਿੰਘ ਬਰੈਂਪਟਨ (ਈਸਟ) ਚੋਂ ਮੈਂਬਰ ਆਫ਼ ਪ੍ਰੋਵਿੰਸ਼ਿਅਲ ਪਾਰਲੀਮੈਂਟ (MPP) ਚੁਣੇ ਗਏ ਸਨ ਜਿਸ ਤੋਂ ਬਾਅਦ ਫੈਡਰਲ ਆਗੂ ਚੁਣੇ ਤੇ ਉਨ੍ਹਾਂ ਦੇ ਚੁਣੇ ਜਾਣ ਮਗਰੋਂ ਇੱਥੇ ਪਹਿਲਾ ਵਾਰ ਚੋਣ ਹੋਣ ਜਾ ਰਹੀ ਹੈ। ਫੈਡਰਲ ਆਗੂ ਚੁਣੇ ਜਾਣ ਮਗਰੋਂ ਉਨ੍ਹਾਂ ਨੇ ਆਪਣਾ ਅਸਤੀਫ਼ਾ ਦੇ ਦਿੱਤਾ ਸੀ ਤੇ ਹੁਣ ਇਸ ਸੀਟ ਤੋਂ ਜਗਮੀਤ ਸਿੰਘ ਦੇ ਛੋਟੇ ਭਰਾ ਗੁਰਰਤਨ ਸਿੰਘ ਚੋਣ ਲੜਨਗੇ। ਉੱਧਰ ਦੂਜੇ ਪਾਸੇ ਲਿਬਰਲ ਪਾਰਟੀ ਤੋਂ ਪੰਜਾਬੀ ਮੂਲ ਦੀ ਉਮੀਦਵਾਰ ਅੰਮ੍ਰਿਤ ਕੌਰ ਮਾਂਗਟ ਬਰੈਂਪਟਨ (ਸਾਊਥ) ਤੋਂ ਚੋਣ ਮੈਦਾਨ ਵਿੱਚ ਹੈ, ਉਹ ਇੱਥੋਂ 3 ਵਾਰ ਜਿੱਤ ਚੁੱਕੀ ਹੈ।

First published:

Tags: Canada, Elections, Ontario, Punjabi NRIs