HOME » NEWS » World

ਓਸਾਮਾ ਦੀ ਭਤੀਜੀ ਦਾ ਦਾਅਵਾ, ਸਿਰਫ਼ ਟਰੰਪ ਹੀ ਸਾਨੂੰ 9/11 ਵਰਗੇ ਅੱਤਵਾਦੀ ਹਮਲਿਆਂ ਤੋਂ ਬਚਾਉਣ ਦੇ ਸਮਰੱਥ

News18 Punjabi | News18 Punjab
Updated: September 6, 2020, 1:37 PM IST
share image
ਓਸਾਮਾ ਦੀ ਭਤੀਜੀ ਦਾ ਦਾਅਵਾ, ਸਿਰਫ਼ ਟਰੰਪ ਹੀ ਸਾਨੂੰ 9/11 ਵਰਗੇ ਅੱਤਵਾਦੀ ਹਮਲਿਆਂ ਤੋਂ ਬਚਾਉਣ ਦੇ ਸਮਰੱਥ
ਓਸਾਮਾ ਦੀ ਭਤੀਜੀ ਦਾ ਦਾਅਵਾ, ਸਿਰਫ਼ ਟਰੰਪ ਹੀ ਸਾਨੂੰ 9/11 ਵਰਗੇ ਅੱਤਵਾਦੀ ਹਮਲਿਆਂ ਤੋਂ ਬਚਾਉਣ ਦੇ ਸਮਰੱਥ

ਓਸਾਮਾ ਦੇ ਵੱਡੇ ਭਰਾ ਯਸਲਾਮ ਬਿਨਾਂ ਲਾਦੇਨ ਦੀ ਧੀ ਨੂਰ ਬਿਨ ਲਾਦੇਨ (Noor Bin Ladin) ਨੇ ਕਿਹਾ ਕਿ ਦੁਨੀਆ ਵਿੱਚ ਸਿਰਫ਼ ਇੱਕ ਹੀ ਆਦਮੀ ਓਸਾਮਾ ਬਿਨ ਲਾਦੇਨ ਤੋਂ ਸਾਨੂੰ ਬਚਾ ਸਕਦਾ ਹੈ।

  • Share this:
  • Facebook share img
  • Twitter share img
  • Linkedin share img
ਅੱਤਵਾਦੀ ਓਸਾਮਾ ਬਿਨ ਲਾਦੇਨ (Osama Bin Laden) ਦੀ ਭਤੀਜੀ ਨੇ ਇੱਕ ਹੈਰਾਨ ਕਾਰਨ ਵਾਲਾ ਬਿਆਨ ਜਾਰੀ ਕੀਤਾ ਹੈ। ਓਸਾਮਾ ਦੇ ਵੱਡੇ ਭਰਾ ਯਸਲਾਮ ਬਿਨ ਲਾਦੇਨ ਦੀ ਧੀ ਨੂਰ ਬਿਨ ਲਾਦੇਨ (Noor Bin Ladin) ਨੇ ਕਿਹਾ ਕਿ ਦੁਨੀਆਂ ਵਿੱਚ ਸਿਰਫ਼ ਇੱਕ ਹੀ ਆਦਮੀ ਓਸਾਮਾ ਬਿਨ ਲਾਦੇਨ ( ਅਲਕਾਇਦਾ ) ਤੋਂ ਸਾਨੂੰ ਬਚਾ ਸਕਦਾ ਹੈ।

ਇਸ ਬਿਆਨ ਨੂੰ ਅਮਰੀਕੀ ਰਾਸ਼ਟਰਪਤੀ ਚੋਣ ਦੇ ਮੱਦੇਨਜ਼ਰ ਬਹੁਤ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਨੂਰ ਨੇ ਇਹ ਦਾਅਵਾ ਕੀਤਾ ਹੈ ਕਿ ਕੇਵਲ ਡੋਨਾਲਡ ਟਰੰਪ ਹੀ ਅਮਰੀਕਾ ਨੂੰ 9/11 ਵਰਗੇ ਹਮਲਿਆਂ (Terrorist Attack) ਤੋਂ ਬਚਾ ਸਕਦੇ ਹਨ। ਨੂਰ ਬਿਨ ਲਾਦੇਨ ਨੇ ਅੱਗੇ ਇਹ ਵੀ ਕਿਹਾ ਕਿ ਜੇਕਰ ਜੋ ਬਾਇਡੇਨ ਅਮਰੀਕਾ ਦੇ ਰਾਸ਼ਟਰਪਤੀ ਚੁਣੇ ਜਾਂਦੇ ਹਨ ਤਾਂ 9/11 ਵਰਗਾ ਇੱਕ ਹੋਰ ਹਮਲਾ ਅਮਰੀਕਾ ਵਿੱਚ ਹੋ ਸਕਦਾ ਹੈ। ਨੂਰ ਨੇ ਇਹ ਗੱਲਾਂ ਨਿਊਯਾਰਕ ਪੋਸਟ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਕਹੀ ਹੈ।

ਖ਼ਤਰਨਾਕ ਅੱਤਵਾਦੀ ਸੰਗਠਨ ਅਲਕਾਇਦਾ ਦੇ ਅੱਤਵਾਦੀਆਂ ਨੇ 11 ਸਤੰਬਰ 2001 ਨੂੰ ਅਮਰੀਕਾ ਵਿੱਚ 4 ਹਮਲਿਆਂ ਨੂੰ ਅੰਜਾਮ ਦਿੱਤਾ ਸੀ। ਇਹਨਾਂ ਹਮਲਿਆਂ ਵਿੱਚ 2977 ਲੋਕਾਂ ਦੀ ਮੌਤ ਹੋ ਗਈ ਸੀ। ਜਦੋਂ ਕਿ 25 ਹਜ਼ਾਰ ਤੋਂ ਜ਼ਿਆਦਾ ਲੋਕ ਜ਼ਖ਼ਮੀ ਹੋਏ ਸਨ।
 ਕੌਣ ਹੈ ਨੂਰ ਬਿਨ ਲਾਦੇਨ?
ਨੂਰ ਬਿਨ ਲਾਦੇਨ , ਓਸਾਮਾ ਬਿਨ ਲਾਦੇਨ ਦੇ ਵੱਡੇ ਭਰਾ ਯਸਲਾਮ ਬਿਨ ਲਾਦੇਨ ਦੀ ਧੀ ਹਨ। ਯਸਮਾਨ ਦੇ ਵਿਆਹ ਪ੍ਰਸਿੱਧ ਸਵਿਸ ਲੇਖਕ ਕਾਰਮੇਨ ਡਿਊਫੋਰ ਦੇ ਨਾਲ ਹੋਇਆ ਸੀ। 1988 ਵਿੱਚ ਯਸਮਾਨ ਅਤੇ ਕਾਰਮੇਨ ਦਾ ਤਲਾਕ ਹੋ ਗਿਆ ਸੀ ।ਮਾਂ-ਪਿਉ ਦੇ ਤਲਾਕ ਤੋਂ ਬਾਅਦ ਨੂਰ ਬਿਨ ਲਾਦੇਨ ਆਪਣੀ ਦੋ ਭੈਣਾਂ ਵਫਾ ਅਤੇ ਨਾਜਿਆ ਦੇ ਨਾਲ ਸਵਿਟਜ਼ਰਲੈਂਡ ਵਿੱਚ ਆਪਣੀ ਮਾਂ ਦੇ ਨਾਲ ਰਹਿੰਦੀਆਂ ਹਨ। ਇਸ ਪਰਿਵਾਰ ਨੇ ਓਸਾਮਾ ਬਿਨ ਲਾਦੇਨ ਤੋਂ ਦੂਰੀ ਬਣਾ ਲਈ ਹੈ।

ਨੂਰ ਬਿਨ ਲਾਦੇਨ ਨੇ ਕਿਹਾ ਕਿ ਉਹ ਭਲੇ ਹੀ ਸਵਿਟਜ਼ਰਲੈਂਡ ਵਿੱਚ ਰਹਿੰਦੀਆਂ ਹਨ ਪਰ ਉਹ ਦਿਲੋਂ ਆਪਣੇ ਆਪ ਨੂੰ ਅਮਰੀਕੀ ਮੰਨਦੀਆਂ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ 12 ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਨੇ ਆਪਣੇ ਕਮਰੇ ਵਿੱਚ ਅਮਰੀਕਾ ਦਾ ਝੰਡਾ ਲਗਾਇਆ ਸੀ।

ਨੂਰ ਬਿਨ ਲਾਦੇਨ ਨੇ ਕਿਹਾ ਕਿ ਟਰੰਪ ਨੂੰ ਅਮਰੀਕਾ ਦਾ ਦੁਬਾਰਾ ਰਾਸ਼ਟਰਪਤੀ ਚੁਣਿਆ ਜਾਣਾ ਚਾਹੀਦਾ ਹੈ। ਟਰੰਪ ਹੀ ਇੱਕ ਅਜਿਹਾ ਰਾਸ਼ਟਰਪਤੀ ਹੈ ਜੋ ਅੱਤਵਾਦ ਨੂੰ ਖ਼ਤਮ ਕਰ ਸਕਦਾ ਹੈ।
Published by: Gurwinder Singh
First published: September 6, 2020, 1:37 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading