Home /News /international /

Pak MP ਨੇ ਵਿਆਹ ਦੇ ਦੋ ਮਹੀਨੇ ਬਾਅਦ ਹੀ 18 ਸਾਲਾ ਪਤਨੀ ਤੋਂ ਲਿਆ ਤਲਾਕ? ਜਾਣੋ ਪੂਰਾ ਮਾਮਲਾ

ਆਮਿਰ ਨੇ ਆਪਣੀ ਪੁਰਾਣੀ ਪਾਰਟੀ ਪੀਟੀਆਈ 'ਤੇ ਦੋਸ਼ ਲਗਾਇਆ ਹੈ ਕਿ ਪਾਰਟੀ ਅਤੇ ਉਸ ਦੇ 'ਭਾੜੇ ਦੇ ਲੋਕ' ਅਜਿਹੀਆਂ ਅਫਵਾਹਾਂ ਫੈਲਾ ਰਹੇ ਹਨ ਕਿ ਉਨ੍ਹਾਂ ਨੇ ਦਾਨੀਆ ਨੂੰ ਤਲਾਕ ਦੇ ਦਿੱਤਾ ਹੈ। ਆਮਿਰ ਨੇ ਦਾਨੀਆ ਤੋਂ ਤਲਾਕ ਦੀਆਂ ਖਬਰਾਂ ਦਾ ਖੰਡਨ ਕਰਦੇ ਹੋਏ ਪੀਟੀਆਈ ਨੂੰ ਧਮਕੀ ਦਿੱਤੀ ਹੈ। ਉਨ੍ਹਾਂ ਨੇ ਆਪਣੇ ਇਕ ਇੰਸਟਾਗ੍ਰਾਮ ਪੋਸਟ 'ਚ ਲਿਖਿਆ, 'ਪੀਟੀਆਈ ਅਤੇ ਇਸ ਦੇ ਕਰਿੰਦੇ ਅਫਵਾਹਾਂ ਫੈਲਾ ਰਹੇ ਹਨ ਕਿ ਮੈਂ ਦਾਨੀਆ ਨਾਲ ਨਾਤਾ ਤੋੜ ਲਿਆ ਹੈ। ਮੈਂ ਇਨ੍ਹਾਂ ਸਾਰੀਆਂ ਅਫਵਾਹਾਂ ਦਾ ਖੰਡਨ ਕਰਦਾ ਹਾਂ। ਅਸੀਂ (ਆਮਿਰ-ਦਾਨੀਆ) ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਾਂ।

ਹੋਰ ਪੜ੍ਹੋ ...
  • Share this:
ਪਾਕਿਸਤਾਨੀ ਸੰਸਦ ਮੈਂਬਰ ਅਤੇ ਇਮਰਾਨ ਖਾਨ ਦੀ ਪਾਰਟੀ ਪੀ.ਟੀ.ਆਈ ਦੇ ਸਾਬਕਾ ਨੇਤਾ 49 ਸਾਲਾ ਆਮਿਰ ਲਿਆਕਤ ਹੁਸੈਨ ਨੇ ਜਦੋਂ ਇਸ ਸਾਲ ਫਰਵਰੀ 'ਚ 18 ਸਾਲਾ ਸਈਦਾ ਦਾਨੀਆ ਸ਼ਾਹ ਨਾਲ ਵਿਆਹ ਕੀਤਾ ਸੀ ਤਾਂ ਉਹ ਕਈ ਦਿਨਾਂ ਤੱਕ ਸੁਰਖੀਆਂ 'ਚ ਬਣੇ ਹੋਏ ਸਨ। ਹੁਣ ਇੱਕ ਵਾਰ ਫਿਰ ਇਹ ਨੇਤਾ ਅਤੇ ਪਾਕਿਸਤਾਨ ਦੇ ਮਸ਼ਹੂਰ ਟੀਵੀ ਹੋਸਟ ਸੁਰਖੀਆਂ ਵਿੱਚ ਹਨ। ਦਰਅਸਲ, ਅਜਿਹੀਆਂ ਖਬਰਾਂ ਆਈਆਂ ਸਨ ਕਿ ਵਿਆਹ ਦੇ ਦੋ ਮਹੀਨੇ ਬਾਅਦ ਹੀ ਦੋਵਾਂ ਦਾ ਤਲਾਕ ਹੋ ਗਿਆ ਸੀ। ਇਸ ਜੋੜੇ ਨੇ ਹੁਣ ਸਾਹਮਣੇ ਆ ਕੇ ਇਨ੍ਹਾਂ ਖਬਰਾਂ ਦੀ ਸੱਚਾਈ ਦੱਸ ਦਿੱਤੀ ਹੈ।

ਆਮਿਰ ਨੇ ਆਪਣੀ ਪੁਰਾਣੀ ਪਾਰਟੀ ਪੀਟੀਆਈ 'ਤੇ ਦੋਸ਼ ਲਗਾਇਆ ਹੈ ਕਿ ਪਾਰਟੀ ਅਤੇ ਉਸ ਦੇ 'ਭਾੜੇ ਦੇ ਲੋਕ' ਅਜਿਹੀਆਂ ਅਫਵਾਹਾਂ ਫੈਲਾ ਰਹੇ ਹਨ ਕਿ ਉਨ੍ਹਾਂ ਨੇ ਦਾਨੀਆ ਨੂੰ ਤਲਾਕ ਦੇ ਦਿੱਤਾ ਹੈ। ਆਮਿਰ ਨੇ ਦਾਨੀਆ ਤੋਂ ਤਲਾਕ ਦੀਆਂ ਖਬਰਾਂ ਦਾ ਖੰਡਨ ਕਰਦੇ ਹੋਏ ਪੀਟੀਆਈ ਨੂੰ ਧਮਕੀ ਦਿੱਤੀ ਹੈ। ਉਨ੍ਹਾਂ ਨੇ ਆਪਣੇ ਇਕ ਇੰਸਟਾਗ੍ਰਾਮ ਪੋਸਟ 'ਚ ਲਿਖਿਆ, 'ਪੀਟੀਆਈ ਅਤੇ ਇਸ ਦੇ ਕਰਿੰਦੇ ਅਫਵਾਹਾਂ ਫੈਲਾ ਰਹੇ ਹਨ ਕਿ ਮੈਂ ਦਾਨੀਆ ਨਾਲ ਨਾਤਾ ਤੋੜ ਲਿਆ ਹੈ। ਮੈਂ ਇਨ੍ਹਾਂ ਸਾਰੀਆਂ ਅਫਵਾਹਾਂ ਦਾ ਖੰਡਨ ਕਰਦਾ ਹਾਂ। ਅਸੀਂ (ਆਮਿਰ-ਦਾਨੀਆ) ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਹਾਂ।

ਧਮਕੀ ਭਰੇ ਲਹਿਜੇ 'ਚ ਉਨ੍ਹਾਂ ਨੇ ਅੱਗੇ ਲਿਖਿਆ, 'ਮੈਂ ਪੀਟੀਆਈ ਅਤੇ ਉਨ੍ਹਾਂ ਦੇ ਭਾੜੇ ਦੇ ਗੁੰਡਿਆਂ ਨੂੰ ਚੇਤਾਵਨੀ ਦਿੱਤੀ ਹੈ। ਮੇਰੇ ਘਰ ਵੜਨ ਦੀ ਕੋਸ਼ਿਸ਼ ਨਾ ਕਰੋ ਨਹੀਂ ਤਾਂ ਤੁਹਾਡਾ ਕੁਝ ਨਹੀਂ ਬਚੇਗਾ।' ਆਮਿਰ-ਦਾਨੀਆ ਦੇ ਤਲਾਕ ਦੀਆਂ ਅਫਵਾਹਾਂ 'ਤੇ ਕਈ ਪੱਤਰਕਾਰਾਂ ਅਤੇ ਸੋਸ਼ਲ ਮੀਡੀਆ ਪੇਜਾਂ ਨੇ ਖਬਰ ਦਿੱਤੀ ਸੀ ਕਿ ਦੋਵਾਂ ਦਾ ਤਲਾਕ ਹੋ ਗਿਆ ਹੈ, ਜਿਸ ਲਈ ਆਮਿਰ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਹੈ। ਆਮਿਰ ਨੇ ਕਿਹਾ ਹੈ ਕਿ ਉਹ ਪਾਕਿਸਤਾਨ ਦੀ ਸਰਵਉੱਚ ਖੁਫੀਆ ਏਜੰਸੀ ਦੇ ਸੰਪਰਕ 'ਚ ਹਨ ਅਤੇ ਤਲਾਕ ਦੀ ਫਰਜ਼ੀ ਖਬਰ ਫੈਲਾਉਣ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।

ਦਾਨੀਆ ਸ਼ਾਹ ਨੇ ਵੀ ਇੰਸਟਾਗ੍ਰਾਮ ਦੇ ਜ਼ਰੀਏ ਤਲਾਕ ਦੀ ਖਬਰ ਨੂੰ ਅਫਵਾਹ ਦੱਸਿਆ ਹੈ। ਦਾਨੀਆ ਨੇ ਪੋਸਟ 'ਚ ਲਿਖਿਆ, 'ਅਫਵਾਹਾਂ ਸਿਰਫ ਅਫਵਾਹਾਂ ਹਨ। ਅਸੀਂ ਕਿਸੇ ਨੂੰ ਵੀ ਝੂਠੀਆਂ ਖ਼ਬਰਾਂ ਫੈਲਾਉਣ ਦੀ ਇਜਾਜ਼ਤ ਨਹੀਂ ਦੇਵਾਂਗੇ। ਆਮਿਰ ਦਾਨੀਆ ਦਾ ਹੈ ਅਤੇ ਦਾਨੀਆ ਆਮਿਰ ਦੀ ਹੈ। ਦਾਨੀਆ ਨੇ ਪੋਸਟ ਦੇ ਨਾਲ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਕਹਿ ਰਹੀ ਹੈ, 'ਮੈਂ ਦਾਨੀਆ ਆਮਿਰ ਹਾਂ ਅਤੇ ਅਸੀਂ ਇੱਕ ਹਾਂ। ਅਸੀਂ ਵੱਖਰੇ ਨਹੀਂ ਹੋਏ ਹਾਂ। ਅਫਵਾਹਾਂ ਫੈਲਾਉਣੀਆਂ ਬੰਦ ਕਰੋ। ਆਮਿਰ ਦੀ ਗੱਲ ਕਰੀਏ ਤਾਂ ਇਸ ਸਾਲ ਅਪ੍ਰੈਲ ਦੀ ਸ਼ੁਰੂਆਤ 'ਚ ਉਨ੍ਹਾਂ ਨੇ ਪੀਟੀਆਈ ਤੋਂ ਦੂਰੀ ਬਣਾ ਲਈ ਸੀ। ਪਾਰਟੀ ਛੱਡ ਕੇ ਉਨ੍ਹਾਂ ਇਮਰਾਨ ਖ਼ਾਨ ਖ਼ਿਲਾਫ਼ ਵਿਰੋਧੀ ਧਿਰ ਦੇ ਬੇਭਰੋਸਗੀ ਮਤੇ ਨੂੰ ਜਾਇਜ਼ ਠਹਿਰਾਇਆ ਸੀ।
Published by:Amelia Punjabi
First published:

Tags: Asia, Pakistan, World news

ਅਗਲੀ ਖਬਰ