Home /News /international /

ਇਮਰਾਨ ਖ਼ਾਨ ਨੇ ਸਾਂਸਦਾਂ ਨੂੰ ਪੁੱਛਿਆ-ਕੀ ਪਾਕਿਸਤਾਨੀ ਫ਼ੌਜ ਨੂੰ ਭਾਰਤ 'ਤੇ ਹਮਲੇ ਦਾ ਦੇ ਦੇਵਾਂ ਹੁਕਮ?

ਇਮਰਾਨ ਖ਼ਾਨ ਨੇ ਸਾਂਸਦਾਂ ਨੂੰ ਪੁੱਛਿਆ-ਕੀ ਪਾਕਿਸਤਾਨੀ ਫ਼ੌਜ ਨੂੰ ਭਾਰਤ 'ਤੇ ਹਮਲੇ ਦਾ ਦੇ ਦੇਵਾਂ ਹੁਕਮ?

 • Share this:

  ਜੰਮੂ ਕਸ਼ਮੀਰ ਵਿਚ ਧਾਰਾ 370 ਖ਼ਤਮ ਕਰਨ ਬਾਰੇ ਭਾਰਤ ਦੇ ਫ਼ੈਸਲੇ ਤੋਂ ਬਾਅਦ ਪਾਕਿਸਤਾਨ 'ਚ ਕਾਫੀ ਹਲਚਲ ਮਚੀ ਹੋਈ ਹੈ। ਇਸ ਮੁੱਦੇ 'ਤੇ ਪਾਕਿਸਤਾਨੀ ਸੰਸਦ ਵਿਚ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸੰਸਦ ਮੈਂਬਰਾਂ ਨੂੰ ਪੁੱਛਿਆ ਹੈ ਕਿ ਹੁਣ ਪਾਕਿਸਤਾਨੀ ਫ਼ੌਜ ਨੂੰ ਭਾਰਤ ਉੱਤੇ ਹਮਲੇ ਦੇ ਹੁਕਮ ਦੇ ਦਈਏ? ਦਰਅਸਲ,  ਸੰਸਦ ਵਿਚ ਇਮਰਾਨ ਖ਼ਾਨ ਨੂੰ ਵਿਰੋਧੀ ਧਿਰਾਂ ਨੇ ਭਾਰਤ ਖ਼ਿਲਾਫ਼ ਢਿੱਲ ਵਰਤਣ ਦੇ ਮੁੱਦੇ ਉੱਤੇ ਘੇਰਿਆ ਹੋਇਆ ਹੈ।


  ਵਿਰੋਧੀ ਧਿਰਾਂ ਮੰਗ ਕਰ ਰਹੀਆਂ ਹਨ ਕਿ ਭਾਰਤ ਨੂੰ ਇਸ ਦਾ ਜਵਾਬ ਦਿੱਤਾ ਜਾਵੇ। ਵਿਰੋਧੀ ਧਿਰ ਦੇ ਨੇਤਾ ਤੇ ਪੀਐਮਐਲ-ਐਨ ਦੇ ਆਗੂ ਸ਼ਹਿਬਾਜ਼ ਸ਼ਰੀਫ ਨੇ ਇਮਰਾਨ ਖ਼ਾਨ ਨੂੰ ਕਿਹਾ ਕਿ ਪਾਕਿਸਤਾਨ ਨੂੰ ਧਾਰਾ ਹਟਾਉਣ ਉੱਤੇ ਸਖਤ ਜਵਾਬ ਦੇਣਾ ਚਾਹੀਦਾ ਹੈ। ਇਮਰਾਨ ਖ਼ਾਨ ਨੇ ਸ਼ਰੀਫ ਦੇ ਮੰਗ ਉੱਤੇ ਪੁੱਛਿਆ, ਕੀ ਵਿਰੋਧੀ ਨੇਤਾ ਚਾਹੁੰਦੇ ਹਨ ਕਿ ਪਾਕਿਸਤਾਨੀ ਫ਼ੌਜ ਨੂੰ ਭਾਰਤ ਉੱਤੇ ਹਮਲੇ ਦੇ ਹੁਕਮ ਦੇਣ ਦੇਣੇ ਚਾਹੀਦੇ ਹਨ?


  ਇਸ ਦਰਮਿਆਨ ਇਮਰਾਨ ਖ਼ਾਨ ਨੇ ਰਾਸ਼ਟਰੀ ਸੁਰੱਖਿਆ ਕਮੇਟੀ ਦੀ ਇਕ ਹੋਰ ਬੈਠਕ ਦੀ ਬੁਲਾਈ ਹੈ। ਭਾਰਤ ਦੇ ਫ਼ੈਸਲੇ ਤੋਂ ਬੁਖਲਾਏ ਪਾਕਿਸਤਾਨ ਨੇ ਕਿਹਾ ਕਿ ਉਹ ਭਾਰਤ ਦੇ ਇਸ ਕਦਮ ਦਾ ਮੁਕਾਬਲਾ ਕਰਨ ਲਈ ਸਾਰੀਆਂ ਸੰਭਾਵਿਤ ਬਦਲਾਂ ਦਾ ਇਸਤੇਮਾਲ ਕਰੇਗਾ। ਕਸ਼ਮੀਰ ਵਿੱਚੋਂ ਧਾਰਾ 370 ਹਟਾਉਣ 'ਤੇ ਭਾਰਤ ਤੇ ਪਾਕਿਸਤਾਨ ਦਰਮਿਆਨ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। Article 370 ਨੂੰ ਬੇਅਸਰ ਕਰਨ ਸਬੰਧੀ ਭਾਰਤ ਦੇ ਫੈਸਲੇ 'ਤੇ ਪਾਕਿਸਤਾਨ ਨੇ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕੀਤੀ ਹੈ। ਪਾਕਿਸਤਾਨ ਮੀਡੀਆ ਮੁਤਾਬਕ ਇਸ ਬੈਠਕ ਵਿੱਚ ਭਾਰਤ ਦੇ ਕਸ਼ਮੀਰ 'ਤੇ ਫੈਸਲੇ ਬਾਰੇ ਗੱਲਬਾਤ ਹੋ ਸਕਦੀ ਹੈ। ਪਾਕਿਸਤਾਨ ਦਾ ਕਹਿਣਾ ਹੈ ਕਿ ਭਾਰਤ ਵੱਲੋਂ ਆਰਟੀਕਲ ਬੇਅਸਰ ਕਰਨ ਖ਼ਿਲਾਫ਼ ਹਰ ਸੰਭਵ ਵਿਕਲਪ ਦੀ ਵਰਤੋਂ ਕਰੇਗਾ। ਹਾਲਾਂਕਿ ਭਾਰਤ ਨੇ ਵੀ ਪਾਕਿਸਤਾਨ ਦੀ ਹਰ ਹਰਕਤ 'ਤੇ ਤਿੱਖੀ ਨਜ਼ਰ ਰੱਖੀ ਹੋਈ ਹੈ।


  ਪਾਕਿਸਤਾਨ ਨੇ ਭਾਰਤ ਦੀ ਮੋਦੀ ਸਰਕਾਰ ਵੱਲੋਂ ਕਸ਼ਮੀਰ ਨੂੰ ਵਿਸ਼ੇਸ਼ ਰੁਤਬਾ ਦੇਣ ਵਾਲੇ ਆਰਟੀਕਲ 370 ਨੂੰ ਨਕਾਰਾ ਕਰਨ ਤੇ ਸੂਬੇ ਦੇ ਪੁਨਰਗਠਨ ਦਾ ਸਖ਼ਤ ਵਿਰੋਧ ਕਰਦਿਆਂ ਇਸ ਕਦਮ ਨੂੰ ਇੱਕ ਪਾਸੜ ਦੱਸਿਆ ਸੀ। ਪਾਕਿਸਤਾਨ ਦਾ ਦਾਅਵਾ ਹੈ ਕਿ ਆਰਟੀਕਲ 370 ਨਾਲ ਛੇੜਛਾੜ ਕਰ ਭਾਰਤ ਨੇ ਪੁਲਵਾਮਾ ਜਿਹੇ ਇੱਕ ਹੋਰ ਅੱਤਵਾਦੀ ਹਮਲੇ ਨੂੰ ਸੱਦਾ ਦੇ ਦਿੱਤਾ ਹੈ। ਮੋਦੀ ਸਰਕਾਰ ਦੇ ਇਸ ਕਦਮ ਨਾਲ ਕਸ਼ਮੀਰ ਵਿੱਚ ਹਾਲਾਤ ਹੋਰ ਵੀ ਖ਼ਰਾਬ ਹੋਣਗੇ।

  First published:

  Tags: Article 370, Imran Khan, Kashmir