ਘਰੋਂ ਬੇਘਰ ਹੋਏ ਪਾਕਿਸਤਾਨੀ ਸਿੱਖ ਪੁਲਿਸ ਅਫਸਰ ਨੂੰ ਇਨਸਾਫ਼ ਦੀ ਉਮੀਦ ਬੱਝੀ


Updated: July 12, 2018, 6:46 PM IST
ਘਰੋਂ ਬੇਘਰ ਹੋਏ ਪਾਕਿਸਤਾਨੀ ਸਿੱਖ ਪੁਲਿਸ ਅਫਸਰ ਨੂੰ ਇਨਸਾਫ਼ ਦੀ ਉਮੀਦ ਬੱਝੀ

Updated: July 12, 2018, 6:46 PM IST
ਪਾਕਿਸਤਾਨ ਵਿਚ ਘਰੋਂ ਬੇਘਰ ਹੋਏ ਅੰਮ੍ਰਿਤਧਾਰੀ ਪੁਲਿਸ ਇੰਸਪੈਕਟਰ ਗੁਲਾਬ ਸਿੰਘ ਨੂੰ ਹੁਣ ਇਨਸਾਫ਼ ਦੀ ਉਮੀਦ ਬੱਝੀ ਹੈ। ਗੁਲਾਬ ਸਿੰਘ ਨਾਲ ਹੋਈ ਇਸ ਧੱਕੇਸ਼ਾਹੀ ਦਾ ਭਾਰਤੀ ਵਿਦੇਸ਼ ਮੰਤਰਾਲੇ ਨੇ ਸਖਤ ਨੋਟਿਸ ਲਿਆ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਕਰਵਾਉਣ ਦੀ ਪਾਕਿਸਤਾਨ ਤੋਂ ਮੰਗ ਕੀਤੀ ਹੈ। ਮੰਤਰਾਲੇ ਮੁਤਾਬਕ ਇੱਕ ਪੁਲਿਸ ਮੁਲਾਜ਼ਮ ਨਾਲ ਅਜਿਹੀ ਬਦਸਲੂਕੀ ਹੋਣਾ ਗਲਤ ਹੈ। ਉਨ੍ਹਾਂ ਇਹ ਵੀ ਮੰਨਿਆ ਕਿ ਪਾਕਿਸਤਾਨ ਵਿੱਚ ਘੱਟ ਗਿਣਤੀਆਂ ਨਾਲ ਅਕਸਰ ਧੱਕਾ ਹੁੰਦਾ ਰਹਿੰਦਾ ਹੈ।

ਭਾਰਤੀ ਵਿਦੇਸ਼ ਮੰਤਰਾਲੇ ਨੇ ਇਸ ਪੂਰੇ ਮਾਮਲੇ ਦੀ ਇਮਾਨਦਾਰੀ ਨਾਲ ਜਾਂਚ ਕਰਵਾਉਣ ਦੀ ਪਾਕਿਸਤਾਨ ਤੋਂ ਮੰਗ ਕੀਤੀ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਕਿਹਾ ਹੈ ਕਿ ਪਾਕਿਸਤਾਨ ਸਰਕਾਰ ਨੂੰ ਇਸ ਸਬੰਧੀ ਸਖਤ ਕਾਰਵਾਈ ਕਰਨ ਲਈ ਆਖਿਆ ਗਿਆ ਹੈ। ਦੱਸਣਯੋਗ ਹੈ ਕਿ ਗੁਲਾਬ ਸਿੰਘ ਲਾਹੌਰ ਵਿਚ ਬੇਦੀਆਂ ਰੋਡ ‘ਤੇ ਰਹਿੰਦਾ ਹੈ ਜੋ ਕਿ ਗੁਰਦੁਆਰਾ ਸਾਹਿਬ ਦੀ ਜ਼ਮੀਨ ਦੀ ਹੈ ਪਰ ਸਥਾਨਕ ਲੋਕਾਂ ਅਤੇ ਪਾਕਿਸਤਾਨ ਪੰਜਾਬ ਪੁਲਿਸ ਨੇ ਜਬਰਨ ਘਰੋਂ ਬਾਹਰ ਕੱਢ ਦਿੱਤਾ ਅਤੇ ਉਸ ਦੇ ਘਰ ਨੂੰ ਜਿੰਦਾ ਲਗਾ ਦਿੱਤਾ, ਜਿਸ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਸੀ। ਗੁਲਾਬ ਸਿੰਘ ਨੇ ਨਿਊਜ਼18 ਫੋਨ ਰਾਹੀ ਗੱਲ ਕਰਦਿਆਂ ਆਪਣੀ ਸਾਰੀ ਕਹਾਣੀ ਵੀ ਬਿਆਨ ਕੀਤੀ ਸੀ ਅਤੇ ਭਾਰਤ ਸਰਕਾਰ ਸਮੇਤ SGPC ਅਤੇ DSGMC ਤੋਂ ਮਦਦ ਦੀ ਗੁਹਾਰ ਲਾਈ ਸੀ।

 
First published: July 12, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...