HOME » NEWS » World

ਕਰਾਚੀ ਹਾਦਸੇ 'ਚ ਬਚੇ ਯਾਤਰੀ ਨੇ ਦੱਸਿਆ ਕਿਵੇਂ ਕਰੈਸ਼ ਹੋਇਆ ਸੀ ਜਹਾਜ਼, ਆਖਰੀ ਪਲਾਂ ਵਿਚ...

News18 Punjabi | News18 Punjab
Updated: May 24, 2020, 2:27 PM IST
share image
ਕਰਾਚੀ ਹਾਦਸੇ 'ਚ ਬਚੇ ਯਾਤਰੀ ਨੇ ਦੱਸਿਆ ਕਿਵੇਂ ਕਰੈਸ਼ ਹੋਇਆ ਸੀ ਜਹਾਜ਼, ਆਖਰੀ ਪਲਾਂ ਵਿਚ...
ਕਰਾਚੀ ਹਾਦਸੇ 'ਚ ਬਚੇ ਯਾਤਰੀ ਨੇ ਦੱਸਿਆ ਕਿਵੇਂ ਕਰੈਸ਼ ਹੋਇਆ ਸੀ ਜਹਾਜ਼, ਆਖਰੀ ਪਲਾਂ ਵਿਚ...

  • Share this:
  • Facebook share img
  • Twitter share img
  • Linkedin share img
ਕਰਾਚੀ ਜਹਾਜ਼ ਹਾਦਸੇ ਵਿਚ ਚਮਤਕਾਰੀ ਢੰਗ ਨਾਲ ਬਚੇ ਮੁਸਾਫ਼ਰ ਮੁਹੰਮਦ ਜ਼ੁਬੈਰ ਨੇ ਦੱਸਿਆ ਕਿ ਕਰੈਸ਼ ਹੋਣ ਤੋਂ ਪਹਿਲਾਂ ਜਹਾਜ਼ ਨੂੰ ਤਿੰਨ ਝਟਕੇ ਲੱਗੇ ਸਨ। ਜ਼ੁਬੈਰ (24) ਜਹਾਜ਼ ’ਚ ਸਵਾਰ 99 ਮੁਸਾਫ਼ਰਾਂ ਵਿੱਚ ਸ਼ਾਮਲ ਸੀ। ਹਾਦਸੇ ਮਗਰੋਂ ਝੁਲਸਣ ਕਾਰਨ ਕਰਾਚੀ ਦੇ ਇੱਕ ਹਸਪਤਾਲ ’ਚ ਜ਼ੇਰੇ ਇਲਾਜ ਜ਼ੁਬੈਰ ਅਨੁਸਾਰ ਪਾਇਲਟ ਨੇ ਜਿਨਾਹ ਇੰਟਰਨੈਸ਼ਨਲ ਏਅਰਪੋਰਟ ’ਤੇ ਉੱਤਰਨ ਦਾ ਐਲਾਨ ਕਰਦਿਆਂ ਸੀਟ ਬੈਲਟਾਂ ਬੰਨ੍ਹਣ ਲਈ ਕਿਹਾ ਸੀ। ਜਦੋਂ ਜਹਾਜ਼ ਉੱਤਰਨ ਲੱਗਾ ਤਾਂ ਉਸ ਸਮੇਂ ਤਿੰਨ ਝਟਕੇ ਲੱਗੇ ਸਨ।

ਮੈਨੂੰ ਨਹੀਂ ਪਤਾ ਕੀ ਹੋਇਆ। ਪਾਇਲਟ ਉਸ ਤੋਂ ਬਾਅਦ ਦਸ ਪੰਦਰਾਂ ਮਿੰਟ ਜਹਾਜ਼ ਉਡਾਉਂਦਾ ਰਿਹਾ। ਉਸ ਨੇ ਦੁਬਾਰਾ ਲੈਂਡਿੰਗ ਦਾ ਐਲਾਨ ਕੀਤਾ ਤੇ ਇਸੇ ਦੌਰਾਨ ਹਾਦਸਾ ਵਾਪਰ ਗਿਆ। ਜ਼ੁਬੈਰ ਦਾ ਕਹਿਣਾ ਸੀ, 'ਜਹਾਜ਼ ਬਹੁਤ ਸਧਾਰਣ ਢੰਗ ਨਾਲ ਉਡਾਣ ਭਰ ਰਿਹਾ ਸੀ। ਮੇਰੀ ਸੀਟ ਨੰਬਰ 8 ਐੱਫ ਸੀ. ਜਦੋਂ ਜਹਾਜ਼ ਜਿਨਾਹ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਜ਼ਦੀਕ ਆ ਰਿਹਾ ਸੀ, ਪਾਇਲਟ ਨੇ ਘੋਸ਼ਣਾ ਕੀਤੀ ਕਿ ਅਸੀਂ ਉਤਰਨ ਜਾ ਰਹੇ ਹਾਂ ਅਤੇ ਯਾਤਰੀਆਂ ਨੂੰ ਸੀਟ ਬੈਲਟ ਪਾ ਲੈਣ। ਅਸੀਂ ਤੇਜ਼ੀ ਨਾਲ ਸੀਟ ਬੈਲਟ ਬੰਨ੍ਹ ਲਈ। ਜਹਾਜ਼ ਦੇ ਉਤਰਨ ਦੌਰਾਨ ਤਿੰਨ ਝਟਕੇ ਲੱਗੇ। ਇਸ ਤੋਂ ਬਾਅਦ, ਜਹਾਜ਼ ਏਅਰਪੋਰਟ ਦੀ ਹਵਾਈ ਪੱਟੀ 'ਤੇ ਪਹੁੰਚ ਗਿਆ ਅਤੇ ਕੁਝ ਪਲਾਂ ਬਾਅਦ ਕੁਝ ਪਤਾ ਨਹੀਂ ਕੀ ਹੋਇਆ ਕਿ ਪਾਇਲਟ ਨੇ ਜਹਾਜ਼ ਦੀ ਉਚਾਈ ਨੂੰ ਜ਼ਮੀਨ ਤੋਂ ਵਧਾ ਦਿੱਤਾ।

ਉਸ ਨੇ ਦੱਸਿਆ, 'ਪਾਇਲਟ ਨੇ ਫਿਰ 10 ਜਾਂ 15 ਮਿੰਟ ਲਈ ਜਹਾਜ਼ ਉਡਾਇਆ ਅਤੇ ਫਿਰ ਐਲਾਨ ਕੀਤਾ ਕਿ ਜਹਾਜ਼  ਉਤਰਨ ਵਾਲਾ ਹੈ। ਜਦੋਂ ਇਹ ਘੋਸ਼ਣਾ ਕੀਤੀ ਜਾ ਰਹੀ ਸੀ, ਮੈਂ ਹੇਠਾਂ ਵੇਖਿਆ ਅਤੇ ਮੈਨੂੰ ਮਹਿਸੂਸ ਹੋਇਆ ਕਿ ਅਸੀਂ ਮਲੀਰ ਛਾਉਣੀ ਖੇਤਰ ਦੇ ਉੱਪਰ ਉਡ ਰਹੇ ਹਾਂ, ਜਿਸ ਤੋਂ ਬਾਅਦ ਜਹਾਜ਼ ਹਵਾਈ ਕਰੈਸ਼ ਹੋ ਗਿਆ। ਜਦੋਂ ਜਹਾਜ਼ ਕਰਾਚੀ ਦੇ ਹਵਾਈ ਅੱਡੇ ਵੱਲ ਆ ਰਿਹਾ ਸੀ, ਤਾਂ ਇਹ ਬਹੁਤ ਹਿੱਲ ਰਿਹਾ ਸੀ। ਅਗਲੇ ਹੀ ਪਲ ਜਹਾਜ਼ ਕ੍ਰੈਸ਼ ਹੋ ਗਿਆ ਅਤੇ ਮੈਂ ਬੇਹੋਸ਼ ਹੋ ਗਿਆ ਅਤੇ ਜਦੋਂ ਮੈਨੂੰ ਹੋਸ਼ ਆਈ, ਸਾਰੇ ਪਾਸੇ ਧੂੰਆਂ ਸੀ।
ਹਸਪਤਾਲ ਪ੍ਰਸ਼ਾਸਨ ਨੇ ਦੱਸਿਆ ਕਿ ਜ਼ੁਬੈਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਹਾਦਸੇ ਵਿਚ ਬਚੇ ਗਏ ਇਕ ਹੋਰ ਯਾਤਰੀ ਜ਼ਫਰ ਮਸੂਦ, ਜੋ ਪੰਜਾਬ ਬੈਂਕ ਦੇ ਮੁੱਖ ਕਾਰਜਕਾਰੀ ਅਧਿਕਾਰੀ ਹਨ, ਨੇ ਆਪਣੀ ਮਾਤਾ ਨਾਲ ਫੋਨ ਤੇ ਗੱਲ ਕੀਤੀ ਅਤੇ ਆਪਣੀ ਸਿਹਤ ਬਾਰੇ ਜਾਣਕਾਰੀ ਦਿੱਤੀ। ਦੱਸ ਦਈਏ ਕਿ ਕਰਾਚੀ ਦੇ ਜਿਨਾਹ ਗਾਰਡਨ ਖੇਤਰ ਵਿਚ ਮਾਡਲ ਕਲੋਨੀ ਨੇੜੇ ਸ਼ੁੱਕਰਵਾਰ ਦੁਪਹਿਰ ਨੂੰ ਏਅਰਪੋਰਟ 'ਤੇ ਉਤਰਨ ਤੋਂ ਕੁਝ ਮਿੰਟ ਪਹਿਲਾਂ ਜਹਾਜ਼ (ਉਡਾਣ ਨੰਬਰ ਪੀ ਕੇ 8303) ਹਾਦਸੇ ਦਾ ਸ਼ਿਕਾਰ ਹੋ ਗਿਆ ਸੀ।
First published: May 24, 2020, 1:40 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading