HOME » NEWS » World

ਕਰਤਾਰਪੁਰ ਲਾਂਘੇ 'ਤੇ 9 ਤੇ 12 ਨਵੰਬਰ ਵੀ ਨੂੰ 20 ਡਾਲਰ ਫੀਸ ਵਸੂਲੇਗਾ ਪਾਕਿਸਤਾਨ

ਪਾਕਿਸਾਤਨ ਕਰਤਾਰਪੁਰ ਲਾਂਘੇ ਉੱਤੇ 9 ਤੇ 12 ਨਵੰਬਰ ਵੀ ਨੂੰ 20 ਡਾਲਰ ਫੀਸ ਵਸੂਲੇਗਾ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ 2 ਦਿਨਾਂ ਲਈ ਫੀਸ ਮੁਆਫੀ ਦਾ ਕੀਤਾ ਐਲਾਨ ਸੀ।

News18 Punjab
Updated: November 8, 2019, 3:33 PM IST
ਕਰਤਾਰਪੁਰ ਲਾਂਘੇ 'ਤੇ 9 ਤੇ 12 ਨਵੰਬਰ ਵੀ ਨੂੰ 20 ਡਾਲਰ ਫੀਸ ਵਸੂਲੇਗਾ ਪਾਕਿਸਤਾਨ
ਕਰਤਾਰਪੁਰ ਲਾਂਘੇ 'ਤੇ 9 ਤੇ 12 ਨਵੰਬਰ ਵੀ ਨੂੰ 20 ਡਾਲਰ ਫੀਸ ਵਸੂਲੇਗਾ ਪਾਕਿਸਤਾਨ
News18 Punjab
Updated: November 8, 2019, 3:33 PM IST
ਹੁਣ ਪਾਸਪੋਰਟ ਮਗਰੋਂ ਹੁਣ ਲਾਂਘੇ ਦੀ ਫੀਸ 'ਤੇ ਵੀ ਪਾਕਿਸਤਾਨ ਨੇ ਯੂ-ਟਰਨ ਲਿਆ ਹੈ। ਪਾਕਿਸਾਤਨ 9 ਤੇ 12 ਨਵੰਬਰ ਵੀ ਨੂੰ 20 ਡਾਲਰ ਫੀਸ ਵਸੂਲੇਗਾ । ਇਮਰਾਨ ਖਾਨ ਨੇ 2 ਦਿਨਾਂ ਲਈ ਫੀਸ ਮੁਆਫੀ ਦਾ ਐਲਾਨ ਕੀਤਾ ਸੀ।

ਇਮਰਾਨ ਸਰਕਾਰ ਹੁਣ ਹਰ ਸ਼ਰਧਾਲੂ (Devotees) ਤੋਂ 20 ਡਾਲਰ (1425 ਰੁਪਏ) ਲਵੇਗੀ। ਕਰਤਾਰਪੁਰ ਲਾਂਘੇ ਦੇ ਉਦਘਾਟਨ ਤੋਂ ਇਕ ਦਿਨ ਪਹਿਲਾਂ, ਜਿਸ ਤਰ੍ਹਾਂ ਪਾਕਿਸਤਾਨ ਸਰਕਾਰ ਨੇ ਆਪਣਾ ਪੱਖ ਬਦਲਿਆ ਹੈ, ਉਸ ਦੀ ਨੀਅਤ ਪਤਾ ਲੱਗ ਗਈ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਇਸ ਤੋਂ ਪਹਿਲਾਂ ਪਾਕਿਸਤਾਨ ਨੇ ਪਾਸਪੋਰਟ ਨੂੰ ਵੀ ਲਾਜ਼ਮੀ ਕਰ ਦਿੱਤਾ ਸੀ।

Loading...
ਕੁਝ ਦਿਨ ਪਹਿਲਾਂ ਹੀ ਪਾਕਿਸਤਾਨ(Pakistan) ਦੇ ਪ੍ਰਧਾਨ ਮੰਤਰੀ ਇਮਰਾਨ ਖਾਨ (Imran Khan)  ਨੇ ਸ਼ਰਧਾਲੂਆਂ ਨੂੰ ਦੋ ਵੱਡੀਆਂ ਰਾਹਤ ਦੇਣ ਦਾ ਐਲਾਨ ਕੀਤਾ ਸੀ। ਪਾਕਿਸਤਾਨ ਤੋਂ ਦੱਸਿਆ ਗਿਆ ਸੀ ਕਿ ਕਰਤਾਰਪੁਰ ਲਾਂਘੇ 'ਤੇ ਆਉਣ ਵਾਲੇ ਸ਼ਰਧਾਲੂਆਂ ਨੂੰ ਪਾਸਪੋਰਟ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਉਨ੍ਹਾਂ ਨੂੰ 10 ਦਿਨ ਪਹਿਲਾਂ ਰਜਿਸਟਰ ਕਰਨ ਤੋਂ ਵੀ ਛੋਟ ਦਿੱਤੀ ਗਈ ਹੈ। ਇਸਦੇ ਨਾਲ ਇਹ ਕਿਹਾ ਗਿਆ ਕਿ ਕਰਤਾਪੁਰ ਪਹੁੰਚਣ ਲਈ ਪਹਿਲੇ ਬੈਚ ਤੋਂ ਕਿਸੇ ਕਿਸਮ ਦਾ ਕੋਈ ਪੈਸਾ ਨਹੀਂ ਲਿਆ ਜਾਵੇਗਾ, ਪਰ ਹੁਣ ਪਾਕਿਸਤਾਨ ਤੋਂ ਇਹ ਸਪੱਸ਼ਟ ਕਰ ਦਿੱਤਾ ਗਿਆ ਹੈ ਕਿ ਉਨ੍ਹਾਂ ਨੂੰ ਪਹਿਲੇ ਬੈਚ ਦੇ ਹਰ ਸ਼ਰਧਾਲੂ ਤੋਂ 20 ਡਾਲਰ (1425 ਰੁਪਏ) ਦੇਣੇ ਪੈਣਗੇ।ਦੱਸ ਦੇਈਏ ਕਿ ਕਰਤਾਰਪੁਰ ਲਾਂਘਾ 9 ਨਵੰਬਰ ਨੂੰ ਸ਼ਰਧਾਲੂਆਂ ਲਈ ਖੋਲ੍ਹਿਆ ਜਾਣਾ ਹੈ। ਕੇਂਦਰ ਸਰਕਾਰ ਦੇ ਸੂਤਰਾਂ ਨੇ ਕਿਹਾ ਸੀ ਕਿ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਕੇਂਦਰੀ ਮੰਤਰੀ ਹਰਦੀਪ ਪੁਰੀ 575 ਵਿਅਕਤੀਆਂ ਵਿੱਚ ਸ਼ਾਮਲ ਸਨ, ਜੋ ਗੁਰਦੁਆਰਾ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਉਦਘਾਟਨ ਸਮੂਹ ਵਿੱਚ ਸ਼ਾਮਲ ਹੋਣਗੇ। ਪਾਕਿਸਤਾਨ ਨੇ ਸਿੱਧੂ ਨੂੰ ਇਤਿਹਾਸਕ ਕਰਤਾਰਪੁਰ ਲਾਂਘੇ ਦੇ ਉਦਘਾਟਨ ਸਮਾਰੋਹ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ।
First published: November 8, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...