HOME » NEWS » World

ਪਾਕਿਸਤਾਨ : ਅੱਠਵੀਂ ਜਮਾਤ ਦੀ ਬੱਚੀ ਨੂੰ ਅਗਵਾ ਕਰਕੇ ਜਬਰੀ ਕਰਵਾਈ ਸ਼ਾਦੀ- Video

News18 Punjabi | News18 Punjab
Updated: December 11, 2019, 12:14 PM IST
share image
ਪਾਕਿਸਤਾਨ : ਅੱਠਵੀਂ ਜਮਾਤ ਦੀ ਬੱਚੀ ਨੂੰ ਅਗਵਾ ਕਰਕੇ ਜਬਰੀ ਕਰਵਾਈ ਸ਼ਾਦੀ- Video
ਪਾਕਿਸਤਾਨ : ਅੱਠਵੀਂ ਜਮਾਤ ਦੀ ਬੱਚੀ ਨੂੰ ਅਗਵਾ ਕਰਕੇ ਜਬਰੀ ਕਰਵਾਈ ਸ਼ਾਦੀ- Video

14 ਸਾਲ ਦੀ ਇਸਾਈ ਬੱਚੀ ਨੂੰ ਪਹਿਲਾ ਅਗਵਾ ਕੀਤਾ ਗਿਆ ਅਤੇ ਫਿਰ ਉਸਦਾ ਜਬਰੀ ਧਰਮ ਤਬਦੀਲ ਕਰਵਾ ਕੇ ਅਗਵਾਕਾਰ ਨਾਲ ਹੀ ਬੱਚੀ ਦੀ ਸ਼ਾਦੀ ਕਰਵਾ ਦਿੱਤੀ।

  • Share this:
  • Facebook share img
  • Twitter share img
  • Linkedin share img
ਪਾਕਿਸਤਾਨ (Pakistan) ਵਿਚ ਘੱਟਗਿਣਤੀ ਵਰਗ ਦੀ ਔਰਤਾਂ ਨਾਲ ਅਤਿਆਚਾਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਤਾਜਾ ਮਾਮਲਾ ਪਾਕਿਸਤਾਨ ਦੀ ਰਾਜਧਾਨੀ ਕਰਾਚੀ ਤੋਂ ਸਾਹਮਣੇ ਆਇਆ ਹੈ। ਇਥੇ 14 ਸਾਲ ਦੀ ਇਸਾਈ ਬੱਚੀ ਨੂੰ ਪਹਿਲਾ ਅਗਵਾ ਕੀਤਾ ਗਿਆ ਅਤੇ ਫਿਰ ਉਸਦਾ ਜਬਰੀ ਧਰਮ ਤਬਦੀਲ ਕਰਵਾ ਕੇ ਅਗਵਾਕਾਰ ਨਾਲ ਹੀ ਬੱਚੀ ਦੀ ਸ਼ਾਦੀ ਕਰਵਾ ਦਿੱਤੀ। ਇਹ ਜਾਣਕਾਰੀ ਪਾਕਿਸਤਾਨ ਦੀ ਪੱਤਰਕਾ ਨਾਇਲਾ ਇਨਾਯਤ ਨੇ ਆਪਣੇ ਟਵਿੱਟਰ ਹੈਂਡਲ ਉਤੇ ਦਿੱਤੀ।



ਉਨ੍ਹਾਂ ਲਿਖਿਆ ਕਿ ਕਰਾਚੀ ਵਿਚ 14 ਸਾਲ ਦੀ ਇਸਾਈ ਲੜਕੀ ਹੂਮਾ ਯੁਨੂਸ ਨੂੰ ਅਗਵਾ ਕਰਕੇ ਜਬਰੀ ਇਸਲਾਮ ਧਰਮ ਕਬੂਲ ਕਰਵਾਇਆ ਗਿਆ ਅਤੇ ਬਾਅਦ ਵਿਚ ਅਗਵਾਕਾਰ ਅਬਦੁੱਲ ਜੱਬਰ ਨਾਲ ਉਸ ਦਾ ਵਿਆਹ ਕਰਵਾ ਦਿੱਤਾ। ਅੱਠਵੀਂ ਜਮਾਤ ਦੀ ਵਿਦਿਆਰਥਣ ਹੁਮਾ ਨੂੰ ਡੇਰਾ ਗਾਜ਼ੀ ਖਾਨ ਲਿਜਾਇਆ ਗਿਆ। ਉਸ ਦੇ ਧਰਮ ਪਰਿਵਰਤਨ/ਵਿਆਹ ਦੇ ਕਾਗਜਾ ਉਸਦੇ ਮਾਪਿਆਂ ਨੂੰ ਭੇਜ ਦਿੱਤੇ ਹਨ।



ਨਾਇਲਾ ਨੇ ਲਿਖਿਆ- ਇਕ ਅਦਾਲਤ ਦੀ ਸੁਣਵਾਈ ਤੋਂ ਬਾਅਦ ਹੁਮਾ ਦੀ ਮਾਂ ਨਗੀਨਾ ਯੂਨਾਸ ਨੇ ਪੁਛਿਆ ਕਿ ਇਸਾਈ ਮਾਤਾਵਾਂ ਨੂੰ ਆਪਣੀ ਧੀਆਂ ਨੂੰ ਮਾਰਨਾ ਚਾਹੀਦਾ ਹੈ? ਕੀ ਪਾਕਿਸਤਾਨ ਵਿਚ ਧਰਮ ਪਰਿਵਰਤਨ ਅਤੇ ਅਗਵਾ ਹੋਣਾ ਉਨ੍ਹਾਂ ਦੀ ਕਿਸਮਤ ਹੈ? ਉਨ੍ਹਾਂ ਪੀਐਮ, ਬਿਲਾਵਲ ਭੁੱਟੋ ਅਤੇ ਫੌਜ ਮੁਖੀ ਅੱਗੇ ਮਦਦ ਦੀ ਗੁਹਾਰ ਲਾਈ ਹੈ।
First published: December 11, 2019, 12:11 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading