ਰਾਹੁਲ ਦੇਵ ਬਣੇ Pakistan ਏਅਰਫੋਰਸ ਦੇ ਪਹਿਲੇ ਹਿੰਦੂ ਪਾਈਲਟ

 • Share this:
  ਸੀਮਾ ਪਾਰ ਤੋਂ ਇੱਕ ਚੰਗੀ ਖ਼ਬਰ ਸਾਹਮਣੇ ਆਈ ਹੈ। ਪਾਕਿਸਤਾਨ ਏਅਰਫੋਰਸ (Pakistan Air Force) ਨੂੰ ਪਹਿਲਾ ਹਿੰਦੂ ਪਾਇਲਟ ਮਿਲਿਆ ਹੈ। ਪਾਕਿਸਤਾਨ ਏਅਰਫੋਰਸ ਦੇ ਨਵੇਂ ਪਾਇਲਟ ਰਾਹੁਲ ਦੇਵ ਸਿੰਧ ਇਲਾਕੇ ਦੇ ਰਹਿਣ ਵਾਲੇ ਹਨ।
  ਪਾਕਿਸਤਾਨ ਵਿਚ ਹਿੰਦੂ ਅਤੇ ਹੋਰ ਘੱਟਗਿਣਤੀਆਂ ਉੱਤੇ ਭੇਦ ਭਾਵ ਤੇ ਜਬਰਨ ਧਰਮ ਪਰਿਵਰਤਨ ਦੀਆ ਖ਼ਬਰਾਂ ਆਮ ਰਹਿੰਦੀਆਂ ਹਨ ਪਰ ਬੀਤੀ ਦਿਨੀਂ ਸੀਮਾ ਪਾਰ ਤੋ ਵੀ ਇੱਕ ਚੰਗੀ ਖ਼ਬਰ ਆਈ ਹੈ।ਪਾਕਿਸਤਾਨ ਏਅਰਫੋਰਸ (Pakistan Air Force) ਨੂੰ ਪਹਿਲਾ ਹਿੰਦੂ ਪਾਇਲਟ ਮਿਲਿਆ ਹੈ। ਪਾਕਿਸਤਾਨ ਏਅਰਫੋਰਸ ਦੇ ਪਹਿਲੇ ਹਿੰਦੂ ਪਾਇਲਟ ਰਾਹੁਲ ਦੇਵ ਸਿੰਧ ਇਲਾਕੇ ਦੇ ਰਹਿਣ ਵਾਲੇ ਹੈ ਅਤੇ ਬਤੌਰ ਜਨਰਲ ਡਿਊਟੀ ਪਾਇਲਟ ਵਿਚ ਸ਼ਾਮਿਲ ਹੋਏ ਹਨ।
  ਬੀਤੀ 16 ਅਪ੍ਰੈਲ ਨੂੰ ਪਾਕਿਸਤਾਨ ਏਅਰਫੋਰਸ ਅਕੈਡਮੀ, ਰਿਸਾਲਪੁਰ, ਵਿੱਚ ਗਰੈਜੂਏਜ਼ਸ਼ਨ ਸੇਰੇਮਨੀ ਵਿਚ ਰਾਹੁਲ ਦੇਵ ਨੂੰ ਕਮਿਸ਼ਨ ਦਿੱਤਾ ਗਿਆ ਹੈ। ਰਾਹੁਲ ਦੇ ਪਾਇਲਟ ਬਣਨ ਦੀ ਖ਼ਬਰਾਂ ਪਾਕਿਸਤਾਨ ਦੀ ਸੋਸ਼ਲ ਮੀਡੀਆ ਉੱਤੇ ਵੀ ਚੱਲ ਰਹੀ ਹੈ। ਇਸ ਖ਼ਬਰ ਨੂੰ ਸਭ ਤੋਂ ਪਹਿਲਾ ਪ੍ਰਿੰਸੀਪਲ ਸਟਾਫ਼ ਅਫ਼ਸਰ ਰਫ਼ੀਕ ਅਹਿਮਦ ਖੋਖਰ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਹੈ।
  ਰਾਹੁਲ ਦੇਵ ਇੱਕ ਗ਼ਰੀਬ ਪਰਵਾਰ ਨਾਲ ਸੰਬੰਧਿਤ ਹੈ ਉਸ ਨੇ ਬੜਾ ਸੰਘਰਸ਼ ਕਰ ਕੇ ਇਹ ਕਮਿਸ਼ਨ ਪ੍ਰਾਪਤ ਕੀਤਾ ਹੈ।  Published by:Anuradha Shukla
  First published: