ਪਾਕਿਸਤਾਨ ਵੱਲੋਂ 29 ਜੂਨ ਤੋਂ ਕਰਤਾਰਪਰ ਲਾਂਘਾ ਖੋਲ੍ਹਣ ਦਾ ਐਲਾਨ

ਪਾਕਿਸਤਾਨ ਵੱਲੋਂ 29 ਜੂਨ ਤੋਂ ਕਰਤਾਰਪਰ ਲਾਂਘਾ ਖੋਲ੍ਹਣ ਦਾ ਐਲਾਨ

ਪਾਕਿਸਤਾਨ ਵੱਲੋਂ 29 ਜੂਨ ਤੋਂ ਕਰਤਾਰਪਰ ਲਾਂਘਾ ਖੋਲ੍ਹਣ ਦਾ ਐਲਾਨ

 • Share this:
  ਪਾਕਿਸਤਾਨ ਨੇ ​ਭਾਰਤੀ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦਾ ਫੈਸਲਾ ਕੀਤਾ ਹੈ। ਦੱਸ ਦਈਏ ਕਿ ਕੋਰੋਨਾ ਵਾਇਰਸ ਦੇ ਕਹਿਰ ਨੂੰ ਵੇਖਦੇ ਹੋਏ ਦੋਵਾਂ ਦੇਸ਼ਾਂ ਨੇ ਲਾਂਘਾ ਬੰਦ ਕਰਨ ਦਾ ਐਲਾਨ ਕੀਤਾ ਸੀ।

  ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸ਼ਨੀਵਾਰ ਨੂੰ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਲਿਖਿਆ, “ਦੁਨੀਆਂ ਭਰ ਵਿਚ ਧਾਰਮਿਕ ਸਥਾਨ ਖੁੱਲ੍ਹਣ ਨਾਲ, ਪਾਕਿਸਤਾਨ ਸਾਰੇ ਸਿੱਖ ਸ਼ਰਧਾਲੂਆਂ ਲਈ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਤਿਆਰੀ ਕਰ ਰਿਹਾ ਹੈ। ਇਸ ਲਈ, 29 ਜੂਨ 2020 ਨੂੰ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਲਾਂਘਾ ਦੁਬਾਰਾ ਖੋਲ੍ਹਿਆ ਜਾਵੇਗਾ। ਲਾਂਘਾ ਖੋਲ੍ਹਣ ਦੀ ਤਿਆਰੀ ਵੀ ਭਾਰਤੀ ਪੱਖ ਨੂੰ ਦੱਸੀ ਜਾ ਰਹੀ ਹੈ। ”


  ਦੱਸ ਦਈਏ ਕਿ 9 ਨਵੰਬਰ 2019 ਨੂੰ ਪਾਕਿਸਤਾਨ ਨੇ ਕਰਤਾਰਪੁਰ ਲਾਂਘਾ ਖੋਲ੍ਹਿਆ ਸੀ। ਇਹ ਲਾਂਘਾ ਪੰਜਾਬ ਨੂੰ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਨਾਲ ਜੋੜਦਾ ਹੈ। ਲੰਬੇ ਸਮੇਂ ਤੋਂ ਸਿੱਖ ਕਰਤਾਰਪੁਰ ਲਾਂਘੇ ਦੀ ਮੰਗ ਕਰ ਰਹੇ ਸਨ, ਤਾਂ ਜੋ ਸ਼ਰਧਾਲੂ ਦਰਬਾਰ ਸਾਹਿਬ ਦਰਸ਼ਨਾਂ ਲਈ ਜਾ ਸਕਣ। ਦੱਸ ਦਈਏ ਕਿ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ 1522 ਵਿਚ ਕਰਤਾਰਪੁਰ ਗਏ ਸਨ ਅਤੇ ਆਪਣੀ ਜ਼ਿੰਦਗੀ ਦੇ ਆਖ਼ਰੀ 18 ਸਾਲ ਇਥੇ ਬਿਤਾਏ ਸਨ।
  Published by:Gurwinder Singh
  First published: