Home /News /international /

ਇਮਰਾਨ ਖਾਨ ਦੀ ਸੱਤਾ ਵਾਪਸੀ ਦੇ ਸੰਕੇਤ!, ਜ਼ਿਮਨੀ ਚੋਣਾਂ 'ਚ ਚੰਗੀ ਕਾਰਗੁਜ਼ਾਰੀ

ਇਮਰਾਨ ਖਾਨ ਦੀ ਸੱਤਾ ਵਾਪਸੀ ਦੇ ਸੰਕੇਤ!, ਜ਼ਿਮਨੀ ਚੋਣਾਂ 'ਚ ਚੰਗੀ ਕਾਰਗੁਜ਼ਾਰੀ

(ਫਾਇਲ ਫੋਟੋ)

(ਫਾਇਲ ਫੋਟੋ)

ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਇਹ ਚੋਣ ਸਿਆਸੀ ਪਾਰਟੀਆਂ ਲਈ ਆਪਣੀ ਲੋਕਪ੍ਰਿਅਤਾ ਨੂੰ ਪਰਖਣ ਦਾ ਮੌਕਾ ਹੈ, ਜਿਸ ਵਿੱਚ ਪੀਟੀਆਈ ਹੁਣ ਤੱਕ ਚੰਗੀ ਕਾਰਗੁਜ਼ਾਰੀ ਦਿਖਾ ਰਹੀ ਹੈ। ਪੰਜਾਬ ਸੂਬੇ ਵਿੱਚ ਕੌਮੀ ਅਤੇ ਸੂਬਾਈ ਅਸੈਂਬਲੀ ਦੀਆਂ ਤਿੰਨ-ਤਿੰਨ ਸੀਟਾਂ ਲਈ ਜ਼ਿਮਨੀ ਚੋਣਾਂ ਹੋਈਆਂ ਹਨ, ਜਦੋਂ ਕਿ ਖੈਬਰ ਪਖਤੂਨਖਵਾ (ਕੇਪੀ) ਵਿੱਚ ਨੈਸ਼ਨਲ ਅਸੈਂਬਲੀ ਦੀਆਂ ਤਿੰਨ ਸੀਟਾਂ ਅਤੇ ਸਿੰਧ ਸੂਬੇ ਦੀਆਂ ਦੋ ਸੀਟਾਂ ਲਈ ਉਪ-ਚੋਣਾਂ ਸਮਾਪਤ ਹੋ ਗਈਆਂ ਹਨ।

ਹੋਰ ਪੜ੍ਹੋ ...
  • Share this:

Pakistan Bypoll Results: ਪਾਕਿਸਤਾਨ ਵਿਚ ਐਤਵਾਰ ਨੂੰ ਖਤਮ ਹੋਈਆਂ ਕੌਮੀ ਅਤੇ ਸੂਬਾਈ ਅਸੈਂਬਲੀਆਂ ਦੀਆਂ 11 ਸੀਟਾਂ ਉਤੇ ਉਪ ਚੋਣਾਂ ਤੋਂ ਬਾਅਦ ਇਮਰਾਨ ਖਾਨ ਦੀ ਪਾਰਟੀ ਨੂੰ ਅੱਗੇ ਵਧਦੇ ਦੇਖਿਆ ਜਾ ਸਕਦਾ ਹੈ।

ਪਾਕਿਸਤਾਨੀ ਨਿਊਜ਼ ਵੈੱਬਸਾਈਟ ਡਾਨ ਨਿਊਜ਼ ਮੁਤਾਬਕ ਐਤਵਾਰ ਨੂੰ ਹੋਈਆਂ ਉਪ ਚੋਣਾਂ 'ਚ ਪੀਟੀਆਈ ਨੇ ਆਪਣੀਆਂ ਅੱਠ ਨੈਸ਼ਨਲ ਅਸੈਂਬਲੀ ਸੀਟਾਂ 'ਚੋਂ ਲਗਭਗ ਛੇ 'ਤੇ ਜਿੱਤ ਦਰਜ ਕੀਤੀ ਹੈ ਅਤੇ ਪੰਜਾਬ ਅਸੈਂਬਲੀ ਦੀਆਂ ਦੋ ਸੀਟਾਂ ਉਤੇ ਜਿੱਤ ਦਰਜ ਕੀਤੀ ਹੈ।

ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਇਹ ਚੋਣ ਸਿਆਸੀ ਪਾਰਟੀਆਂ ਲਈ ਆਪਣੀ ਲੋਕਪ੍ਰਿਅਤਾ ਨੂੰ ਪਰਖਣ ਦਾ ਮੌਕਾ ਹੈ, ਜਿਸ ਵਿੱਚ ਪੀਟੀਆਈ ਹੁਣ ਤੱਕ ਚੰਗੀ ਕਾਰਗੁਜ਼ਾਰੀ ਦਿਖਾ ਰਹੀ ਹੈ।

ਇਹ ਸੀਟ ਪੀਟੀਆਈ ਜਿੱਤ ਰਹੀ ਹੈ

ਡਾਨ ਨਿਊਜ਼ ਨੇ ਦਾਅਵਾ ਕੀਤਾ ਹੈ ਕਿ ਜਿਨ੍ਹਾਂ ਹਲਕਿਆਂ ਵਿੱਚ ਪੀਟੀਆਈ ਜਿੱਤੀ ਹੈ, ਉਹ ਹਨ ਐਨਏ-22 ਮਰਦਾਨ, ਐਨਏ-31 ਪੇਸ਼ਾਵਰ, ਐਨਏ-24 ਚਾਰਸਦਾ, ਐਨਏ-108 ਫੈਸਲਾਬਾਦ-ਅੱਠ, ਐਨਏ-118 ਨਨਕਾਣਾ ਸਾਹਿਬ, ਐਨਏ-239-ਕੋਰੰਗੀ ਪੀਪੀ-209 ਖਾਨੇਵਾਲ ਅਤੇ ਪੀਪੀ- 241 ਬਹਾਵਲਨਗਰ ਸ਼ਾਮਲ ਹਨ। ਇਸ ਦੇ ਨਾਲ ਹੀ ਪਾਰਟੀ ਨੂੰ ਮੁਲਤਾਨ ਅਤੇ ਮਲੀਰ 'ਚ ਇਕ-ਇਕ ਸੀਟ 'ਤੇ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪੰਜਾਬ ਸੂਬੇ ਵਿੱਚ ਕੌਮੀ ਅਤੇ ਸੂਬਾਈ ਅਸੈਂਬਲੀ ਦੀਆਂ ਤਿੰਨ-ਤਿੰਨ ਸੀਟਾਂ ਲਈ ਜ਼ਿਮਨੀ ਚੋਣਾਂ ਹੋਈਆਂ ਹਨ, ਜਦੋਂ ਕਿ ਖੈਬਰ ਪਖਤੂਨਖਵਾ (ਕੇਪੀ) ਵਿੱਚ ਨੈਸ਼ਨਲ ਅਸੈਂਬਲੀ ਦੀਆਂ ਤਿੰਨ ਸੀਟਾਂ ਅਤੇ ਸਿੰਧ ਸੂਬੇ ਦੀਆਂ ਦੋ ਸੀਟਾਂ ਲਈ ਉਪ-ਚੋਣਾਂ ਸਮਾਪਤ ਹੋ ਗਈਆਂ ਹਨ।

ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਨੈਸ਼ਨਲ ਅਸੈਂਬਲੀ ਦੀਆਂ ਸਾਰੀਆਂ ਅੱਠ ਸੀਟਾਂ ਉਤੇ ਉਪ ਚੋਣਾਂ ਲੜ ਰਹੀ ਹੈ। ਇਹ ਸੀਟਾਂ ਅਪਰੈਲ ਵਿੱਚ ਉਨ੍ਹਾਂ ਦੀ ਸਰਕਾਰ ਡਿੱਗਣ ਤੋਂ ਬਾਅਦ ਉਨ੍ਹਾਂ ਦੇ ਸੰਸਦ ਮੈਂਬਰਾਂ ਦੇ ਅਸਤੀਫ਼ਿਆਂ ਨਾਲ ਖਾਲੀ ਹੋਈਆਂ ਸਨ।

ਈਸੀਪੀ ਦੇ ਅੰਕੜਿਆਂ ਅਨੁਸਾਰ ਇਨ੍ਹਾਂ ਚੋਣਾਂ ਵਿੱਚ ਕੁੱਲ 101 ਉਮੀਦਵਾਰ ਮੈਦਾਨ ਵਿੱਚ ਹਨ, ਜਿਨ੍ਹਾਂ ਵਿੱਚੋਂ ਪੰਜਾਬ ਵਿੱਚ 52, ਸਿੰਧ ਵਿੱਚ 33 ਅਤੇ ਕੇਪੀ ਵਿੱਚ 16 ਉਮੀਦਵਾਰ ਹਨ। ਇਨ੍ਹਾਂ ਹਲਕਿਆਂ ਵਿੱਚ ਕੁੱਲ 44.72 ਲੱਖ ਵੋਟਰ ਰਜਿਸਟਰਡ ਹਨ। ਅਧਿਕਾਰੀਆਂ ਨੇ ਸ਼ਾਂਤੀ ਬਣਾਈ ਰੱਖਣ ਲਈ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ ਅਤੇ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ 'ਤੇ ਪੁਲਿਸ ਅਤੇ ਅਰਧ ਸੈਨਿਕ ਰੇਂਜਰਾਂ ਤੋਂ ਇਲਾਵਾ ਨਿਯਮਤ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ।

Published by:Gurwinder Singh
First published:

Tags: Bypoll, Imran Khan, Pakistan, Pakistan government