Home /News /international /

Pakistan Bus Accident: ਕਰਾਚੀ 'ਚ ਬੱਸ ਖੱਡ 'ਚ ਡਿੱਗੀ, 37 ਦੀ ਮੌਤ, 4 ਜ਼ਖਮੀ

Pakistan Bus Accident: ਕਰਾਚੀ 'ਚ ਬੱਸ ਖੱਡ 'ਚ ਡਿੱਗੀ, 37 ਦੀ ਮੌਤ, 4 ਜ਼ਖਮੀ

Pakistan Bus Accident: ਕਰਾਚੀ 'ਚ ਬੱਸ ਖੱਡ 'ਚ ਡਿੱਗੀ, 37 ਦੀ ਮੌਤ, 4 ਜ਼ਖਮੀ (pic-news18english)

Pakistan Bus Accident: ਕਰਾਚੀ 'ਚ ਬੱਸ ਖੱਡ 'ਚ ਡਿੱਗੀ, 37 ਦੀ ਮੌਤ, 4 ਜ਼ਖਮੀ (pic-news18english)

ਦੱਖਣੀ-ਪੱਛਮੀ ਪਾਕਿਸਤਾਨ ਦੇ ਲਾਸਬੇਲਾ ਜ਼ਿਲੇ ਦੇ ਬੇਲਾ ਇਲਾਕੇ 'ਚ ਐਤਵਾਰ ਤੜਕੇ ਇਕ ਤੇਜ਼ ਰਫਤਾਰ ਯਾਤਰੀ ਬੱਸ ਸੜਕ ਤੋਂ ਫਿਸਲ ਕੇ ਖੱਡ 'ਚ ਜਾ ਡਿੱਗੀ। ਇਸ ਹਾਦਸੇ 'ਚ ਘੱਟੋ-ਘੱਟ 37 ਲੋਕਾਂ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖਮੀ ਦੱਸੇ ਜਾ ਰਹੇ ਹਨ।

  • Share this:

ਕਵੇਟਾ- ਪਾਕਿਸਤਾਨ ਵਿੱਚ ਭਿਆਨਕ ਸੜਕ ਵਾਪਰਿਆ ਹੈ। ਦੱਖਣੀ-ਪੱਛਮੀ ਪਾਕਿਸਤਾਨ ਦੇ ਲਾਸਬੇਲਾ ਜ਼ਿਲੇ ਦੇ ਬੇਲਾ ਇਲਾਕੇ 'ਚ ਐਤਵਾਰ ਤੜਕੇ ਇਕ ਤੇਜ਼ ਰਫਤਾਰ ਯਾਤਰੀ ਬੱਸ ਸੜਕ ਤੋਂ ਫਿਸਲ ਕੇ ਖੱਡ 'ਚ ਜਾ ਡਿੱਗੀ। ਇਸ ਹਾਦਸੇ 'ਚ ਘੱਟੋ-ਘੱਟ 37 ਲੋਕਾਂ ਦੀ ਮੌਤ ਹੋ ਗਈ ਅਤੇ 4 ਹੋਰ ਜ਼ਖਮੀ ਦੱਸੇ ਜਾ ਰਹੇ ਹਨ। ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ ਅਤੇ ਬਚਾਅ ਕਾਰਜ ਜਾਰੀ ਹੈ।

ਬੀਬੀਸੀ ਮੁਤਾਬਕ ਹਾਦਸਾ ਉਦੋਂ ਵਾਪਰਿਆ ਜਦੋਂ ਬੱਸ ਦੀ ਰਫਤਾਰ ਤੇਜ਼ ਸੀ ਅਤੇ ਡਰਾਈਵਰ ਦੇ ਕੰਟਰੋਲ ਤੋਂ ਬਾਹਰ ਹੋ ਗਈ। ਖੱਡ ਵਿੱਚ ਡਿੱਗਣ ਤੋਂ ਬਾਅਦ ਬੱਸ ਨੂੰ ਵੀ ਅੱਗ ਲੱਗ ਗਈ। ਡੇਲੀ ਪਾਕਿਸਤਾਨ ਮੁਤਾਬਕ 18 ਸਥਾਨਕ ਲੋਕਾਂ ਦੀ ਮੌਤ ਦੀ ਪੁਸ਼ਟੀ ਕਰਦੇ ਹੋਏ ਬੇਲਾ ਦੇ ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਬਲੋਚਿਸਤਾਨ ਦੀ ਰਾਜਧਾਨੀ ਕੋਇਟਾ ਤੋਂ ਕਰਾਚੀ ਜਾ ਰਹੀ ਬੱਸ ਖੱਡ 'ਚ ਡਿੱਗ ਗਈ। ਇਸ ਤੋਂ ਬਾਅਦ ਅੱਗ ਲੱਗ ਗਈ।

ਸ਼ੁਰੂਆਤੀ ਰਿਪੋਰਟਾਂ 'ਚ ਦਾਅਵਾ ਕੀਤਾ ਗਿਆ ਹੈ ਕਿ ਬੱਸ 'ਚ ਘੱਟੋ-ਘੱਟ 48 ਯਾਤਰੀ ਸਵਾਰ ਸਨ, ਬਚਾਅ ਕਾਰਜ ਜਾਰੀ ਹਨ ਅਤੇ ਜ਼ਖਮੀਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਬਚਾਅ ਕਾਰਜ ਜਾਰੀ ਰਹਿਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਜ਼ਖਮੀਆਂ ਨੂੰ ਲਸਬੇਲਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਵਾਲੀ ਥਾਂ 'ਤੇ ਫਾਇਰਫਾਈਟਰਜ਼, ਬਚਾਅ ਕਰਨ ਵਾਲੇ ਅਤੇ ਸੁਰੱਖਿਆ ਕਰਮਚਾਰੀ ਮੌਜੂਦ ਹਨ। ਸਥਾਨਕ ਲੋਕ ਵੀ ਬਚਾਅ ਕਾਰਜ ਵਿੱਚ ਮਦਦ ਕਰ ਰਹੇ ਹਨ।


ਅਧਿਕਾਰੀਆਂ ਨੇ ਦੱਸਿਆ ਕਿ ਜ਼ਖਮੀਆਂ ਅਤੇ ਲਾਸ਼ਾਂ ਨੂੰ ਕੱਢਣ ਤੋਂ ਬਾਅਦ ਭਾਰੀ ਮਸ਼ੀਨਰੀ ਦੀ ਵਰਤੋਂ ਕਰਕੇ ਬੱਸ ਨੂੰ ਖੱਡ 'ਚੋਂ ਕੱਢਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਰਿਪੋਰਟ ਮੁਤਾਬਕ ਪੁਲਿਸ ਨੇ ਇਸ ਹਾਦਸੇ ਦਾ ਕਾਰਨ ਓਵਰ ਸਪੀਡਿੰਗ ਦੱਸਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਆਸਪਾਸ ਦੇ ਲੋਕ ਸਹਿਮ ਗਏ। ਸੜਕ ਹਾਦਸੇ ਦੀ ਖ਼ਬਰ ਸੁਣ ਕੇ ਹਰ ਕੋਈ ਵਿਅਕਤੀ ਮਦਦ ਲਈ ਹਾਦਸੇ ਵਾਲੀ ਥਾਂ ਵੱਲ ਦੌੜਿਆ।

Published by:Ashish Sharma
First published:

Tags: Accident, Bus, Paksitan, Road accident