HOME » NEWS » World

ਪਾਕਿਸਤਾਨ ਨੂੰ ਟਿੱਡੀਆਂ ਦੇ ਹਮਲੇ ਤੋਂ ਬਚਾਉਣ ਲਈ ਬਤਖਾਂ ਦੀ ਵੱਡੀ ਫੌਜ ਭੇਜੇਗਾ ਚੀਨ

News18 Punjabi | News18 Punjab
Updated: February 27, 2020, 7:28 PM IST
share image
ਪਾਕਿਸਤਾਨ ਨੂੰ ਟਿੱਡੀਆਂ ਦੇ ਹਮਲੇ ਤੋਂ ਬਚਾਉਣ ਲਈ ਬਤਖਾਂ ਦੀ ਵੱਡੀ ਫੌਜ ਭੇਜੇਗਾ ਚੀਨ
ਪਾਕਿਸਤਾਨ ਨੂੰ ਟਿੱਡੀਆਂ ਦੇ ਹਮਲੇ ਤੋਂ ਬਚਾਉਣ ਲਈ ਬਤਖਾਂ ਦੀ ਵੱਡੀ ਫੌਜ ਭੇਜੇਗਾ ਚੀਨ

ਪਾਕਿਸਤਾਨ (Pakistan) ਉਤੇ ਟਿੱਡੀਆਂ (Locust) ਦਾ ਹਮਲਾ 2019 ਵਿਚ ਹੋਇਆ ਸੀ ਅਤੇ ਉਸ ਕਾਰਨ ਦੇਸ਼ ਵਿਚ ਕਪਾਹ ਦੀ ਫਸਲ ਬਰਬਾਦ ਹੋ ਗਈ।

  • Share this:
  • Facebook share img
  • Twitter share img
  • Linkedin share img
ਟਿੱਡੀਆਂ (Locust) ਦੇ ਹਮਲੇ ਨਾਲ ਪਰੇਸ਼ਾਨ ਪਾਕਿਸਤਾਨ (Pakistan) ਲਈ ਉਸ ਦੇ ਦੋਸਤ ਚੀਨ (China) ਨੇ ਫਿਰ ਮਦਦ ਦਾ ਹੱਥ ਅੱਗੇ ਵਧਾਇਆ ਹੈ। ਇਸ ਬਾਰ ਪਾਕਿਸਤਾਨ ਵਿਚ ਟਿੱਡੀਆਂ ਨਾਲ ਨਜਿੱਠਣ ਲਈ ਚੀਨ ਉੱਥੇ ਬਤਖਾਂ (Duck) ਦੀ ਵੱਡੀ ਸੈਨਾ ਭੇਜਣ ਦੀ ਤਿਆਰੀ ਕਰ ਰਿਹਾ ਹੈ। ਇਹ ਬਤਖਾਂ ਇਨ੍ਹਾਂ ਟਿੱਡੀਆਂ ਨੂੰ ਖਾਣ ਵਿਚ ਸਮਰੱਥ ਹਨ। ਇਹ ਟਿੱਡੀਆਂ ਪਾਕਿਸਤਾਨ ਵਿਚ ਫਸਲਾਂ ਦਾ ਸਫਾਇਆ ਕਰ ਰਹੀਆਂ ਹਨ। ਇਸ ਨਾਲ ਉੱਥੇ ਦੇ ਕਿਸਾਨ ਵੀ ਕਾਫੀ ਪਰੇਸ਼ਾਨ ਹਨ।

ਟਿੱਡੀਆਂ ਖਾਣ ਵਾਲੀ ਬਤਖਾਂ ਦੀ ਸੈਨਾ ਨੂੰ ਚੀਨ ਦੇ ਪੂਰਬੀ ਪ੍ਰਾਂਤ ਝੇਜਿਯਾਂਗ ਤੋਂ ਪਾਕਿਸਤਾਨ ਭੇਜਿਆ ਜਾਵੇਗਾ। ਇਸ ਤੋਂ ਪਹਿਲਾਂ ਚੀਨ ਤੋਂ ਇਕ ਮਾਹਰਾਂ ਦਾ ਦਲ ਵੀ ਪਾਕਿਸਤਾਨ ਜਾਵੇਗਾ। ਦ ਨਿੰਗਬੋ ਇਵਨਿੰਗ ਨਿਊਜ ਦੇ ਮੁਤਾਬਿਕ ਮਾਹਰਾਂ ਦਾ ਇਹ ਦਲ ਟਿੱਡੀਆਂ ਦੀ ‘ਸੈਨਾ’ ਤੋਂ ਨਜਿੱਠਣ ਲਈ ਸੁਝਾਅ ਦੇਣ ਪਾਕਿਸਤਾਨ ਜਾਵੇਗਾ। ਟਿੱਡੀਆਂ ਦਾ ਇਹ ਹਮਲਾ ਪਿਛਲੇ 20 ਸਾਲ ਵਿਚ ਸਭ ਤੋਂ ਵੱਡਾ ਮੰਨਿਆ ਜਾ ਰਿਹਾ ਹੈ।

20 ਸਾਲ ਪਹਿਲਾਂ ਚੀਨ ਵਿਚ ਵੀ ਅਜਿਹਾ ਹੋਇਆ ਸੀ
ਦੱਸ ਦਈਏ ਕਿ ਟਿੱਡੀਆਂ ਦੇ ਜਿਸ ਹਮਲੇ ਨਾਲ ਪਾਕਿਸਤਾਨ ਨਜਿੱਠ ਰਿਹਾ ਹੈ, ਅਜਿਹਾ ਹੀ ਵੱਡਾ ਹਮਲਾ ਚੀਨ ਨੇ ਕਰੀਬ 20 ਸਾਲ ਪਹਿਲਾਂ ਆਪਣੇ ਉੱਤਰ ਪਛਮੀ ਪ੍ਰਾਂਤ ਜਿਨਜਿਯਾਂਗ ਵਿਚ ਦੇਖਿਆ ਸੀ। ਇਸ ਵਿਚ ਉਸ ਨੇ ਬਤਖਾਂ ਦੇ ਜਰੀਏ ਹੀ ਜਿੱਤ ਦਰਜ ਕੀਤੀ ਸੀ। ਇਸ ਕਾਰਨ ਟਿੱਡੀਆਂ ਨਾਲ ਨਜਿੱਠਣ ਲਈ ਬਤਖਾਂ ਨੂੰ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ।

ਰੋਜਾਨਾ 200 ਟਿੱਡੀਆਂ ਖਾ ਜਾਂਦੀ ਹੈ ਇਕ ਬਤਖ

ਬਤਖਾਂ ਨਾਲ ਇਕ ਚੰਗੀ ਗੱਲ ਇਹ ਵੀ ਹੈ ਕਿ ਇਹ ਦੂਜੇ ਕਿਸੀ ਵੀ ਪੋਲਟਰੀ ਵਾਲੇ ਜਾਨਵਰਾਂ ਤੋਂ ਜਿਆਦਾ ਇਸ ਕੰਮ ਲਈ ਪ੍ਰਭਾਵਸ਼ਾਲੀ ਹਨ। ਚਿਕਨ ਦੇ ਮੁਕਾਬਲੇ ਬਤਖਾਂ ਝੁੰਡ ਵਿਚ ਰਹਿੰਦੀ ਹੈ, ਇਸ ਕਾਰਨ ਇਨ੍ਹਾਂ ਨੂੰ ਸੰਭਾਲਣਾ ਸੌਖਾ ਹੁੰਦਾ ਹੈ। ਇਸ ਦੇ ਨਾਲ ਹੀ ਇਕ ਬਤਖ ਰੋਜਾਨਾ 200 ਟਿੱਡੀਆਂ ਨੂੰ ਖਾਣ ਵਿਚ ਸਮਰਥ ਹੁੰਦੀ ਹੈ। ਉੱਥੇ ਚਿਕਨ ਸਿਰਫ 70 ਟਿੱਡੀਆਂ ਖਾ ਸਕਦਾ ਹੈ। ਇਸ ਲਈ ਬਤਖਾਂ ਵਿਚ ਲੜਨ ਦੀ ਸਮਰਥਾ ਕਰੀਬ ਤਿੰਨ ਗੁਣਾ ਜਿਆਦਾ ਹੁੰਦੀ ਹੈ।

2019 ਵਿਚ ਹੋਇਆ ਸੀ ਹਮਲਾ

ਪਾਕਿਸਤਾਨ ਉਤੇ ਟਿੱਡੀਆਂ ਦਾ ਹਮਲਾ 2019 ਵਿਚ ਹੋਇਆ ਸੀ ਅਤੇ ਉਸ ਕਾਰਨ ਦੇਸ਼ ਵਿਚ ਕਪਾਹ ਦੀ ਫਸਲ ਬਰਬਾਦ ਹੋ ਗਈ। ਹੁਣ ਕਣਕ ਦੇ ਖੇਤਾਂ ਨੂੰ ਇਨ੍ਹਾਂ ਤੋਂ ਖਤਰਾ ਹੈ। ਟਿੱਡੀਆਂ ਕਰੋੜਾਂ ਰੁਪਏ ਦੀ ਫਸਲ ਨੂੰ ਕੁਝ ਘੰਟਿਆਂ ਵਿਚ ਹੀ ਬਰਬਾਦ ਕਰ ਦਿੰਦੀਆਂ ਹਨ। ਪਾਕਿਸਤਾਨ ਨੇ ਟਿੱਡੀ ਦਲ ਦੇ ਹਮਲੇ ਕਾਰਨ ਰਾਸ਼ਟਰੀ ਆਪਾਤਕਾਲ ਦਾ ਐਲਾਨ ਕੀਤਾ ਹੈ।

 
First published: February 27, 2020, 7:26 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading