Home /News /international /

ਪਾਕਿ ਦੀਆਂ ਮੁਸੀਬਤਾਂ ਨਹੀਂ ਹੋ ਰਹੀਆਂ ਘੱਟ, ਇਕ ਵਾਰ ਫਿਰ ਮੰਗੀ ਭਾਰਤ ਤੋਂ ਮਦਦ, ਜਾਣੋ ਕਾਰਨ

ਪਾਕਿ ਦੀਆਂ ਮੁਸੀਬਤਾਂ ਨਹੀਂ ਹੋ ਰਹੀਆਂ ਘੱਟ, ਇਕ ਵਾਰ ਫਿਰ ਮੰਗੀ ਭਾਰਤ ਤੋਂ ਮਦਦ, ਜਾਣੋ ਕਾਰਨ

ਪਾਕਿ ਦੀਆਂ ਮੁਸੀਬਤਾਂ ਨਹੀਂ ਹੋ ਰਹੀਆਂ ਘੱਟ, ਇਕ ਵਾਰ ਫਿਰ ਮੰਗੀ ਭਾਰਤ ਤੋਂ ਮਦਦ, ਜਾਣੋ ਕਾਰਨ

ਪਾਕਿ ਦੀਆਂ ਮੁਸੀਬਤਾਂ ਨਹੀਂ ਹੋ ਰਹੀਆਂ ਘੱਟ, ਇਕ ਵਾਰ ਫਿਰ ਮੰਗੀ ਭਾਰਤ ਤੋਂ ਮਦਦ, ਜਾਣੋ ਕਾਰਨ

Pakistan Flood Update: ਪਾਕਿਸਤਾਨ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਇਸ ਤਰਫ ਹੜ੍ਹ ਨੇ ਲੋਕਾਂ ਦੀ ਜਿੰਦਗੀ ਨੂੰ ਮੁਸ਼ਕਿਲ 'ਚ 'ਤੇ ਦੂਜੇ ਪਾਸੇ ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਦੇਸ਼ ਦੀ ਹਾਲਤ ਇਨ੍ਹੀ ਖ਼ਰਾਬ ਹੋ ਗਈ ਹੈ ਕਿ ਉਸ ਨੂੰ ਇਕ ਵਾਰ ਫਿਰ ਭਾਰਤ ਦੀ ਲੋੜ ਪਈ ਹੈ। ਹੁਣ ਪਾਕਿਸਤਾਨ ਮਲੇਰੀਆ ਦੇ ਕਹਿਰ ਨਾਲ ਨਜਿੱਠਣ ਲਈ ਭਾਰਤ ਤੋਂ ਮਦਦ ਦੀ ਉਡੀਕ ਕਰ ਰਿਹਾ ਹੈ। ਹਾਲਤ ਇਹ ਹੈ ਕਿ ਹੁਣ ਪਾਕਿਸਤਾਨ ਕੋਲ ਮੱਛਰਾਂ ਤੋਂ ਬਚਣ ਲਈ ਮੱਛਰਦਾਨੀਆਂ ਵੀ ਨਹੀਂ ਹਨ।

ਹੋਰ ਪੜ੍ਹੋ ...
  • Share this:

    ਇਸਲਾਮਾਬਾਦ: ਪਾਕਿਸਤਾਨ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਇਸ ਤਰਫ ਹੜ੍ਹ ਨੇ ਲੋਕਾਂ ਦੀ ਜਿੰਦਗੀ ਨੂੰ ਮੁਸ਼ਕਿਲ 'ਚ 'ਤੇ ਦੂਜੇ ਪਾਸੇ ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ਦੀਆਂ ਮੁਸੀਬਤਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਦੇਸ਼ ਦੀ ਹਾਲਤ ਇਨ੍ਹੀ ਖ਼ਰਾਬ ਹੋ ਗਈ ਹੈ ਕਿ ਉਸ ਨੂੰ ਇਕ ਵਾਰ ਫਿਰ ਭਾਰਤ ਦੀ ਲੋੜ ਪਈ ਹੈ। ਹੁਣ ਪਾਕਿਸਤਾਨ ਮਲੇਰੀਆ ਦੇ ਕਹਿਰ ਨਾਲ ਨਜਿੱਠਣ ਲਈ ਭਾਰਤ ਤੋਂ ਮਦਦ ਦੀ ਉਡੀਕ ਕਰ ਰਿਹਾ ਹੈ। ਹਾਲਤ ਇਹ ਹੈ ਕਿ ਹੁਣ ਪਾਕਿਸਤਾਨ ਕੋਲ ਮੱਛਰਾਂ ਤੋਂ ਬਚਣ ਲਈ ਮੱਛਰਦਾਨੀਆਂ ਵੀ ਨਹੀਂ ਹਨ।

    ਸੀਨੀਅਰ ਪਾਕਿਸਤਾਨੀ ਪੱਤਰਕਾਰ ਗੁਲਾਮ ਅੱਬਾਸ ਸ਼ਾਹ ਨੇ ਇੱਕ ਟਵੀਟ ਥ੍ਰੈਡ ਵਿੱਚ ਲਿਖਿਆ ਹੈ ਕਿ ਪਾਕਿਸਤਾਨ ਵਿੱਚ ਮਲੇਰੀਆ ਫੈਲਣ ਤੋਂ ਬਾਅਦ ਸਿਹਤ ਮੰਤਰਾਲੇ ਨੇ ਪਾਕਿਸਤਾਨ ਸਰਕਾਰ ਤੋਂ ਭਾਰਤ ਤੋਂ ਮੱਛਰਦਾਨੀ ਖਰੀਦਣ ਦੀ ਇਜਾਜ਼ਤ ਮੰਗੀ ਹੈ। ਪਾਕਿਸਤਾਨ ਦੇ 26 ਜ਼ਿਲ੍ਹਿਆਂ ਵਿੱਚ 71 ਲੱਖ ਮੱਛਰਦਾਨੀਆਂ ਦੀ ਫੌਰੀ ਲੋੜ ਹੈ। ਉਨ੍ਹਾਂ ਨੇ ਅੱਗੇ ਲਿਖਿਆ ਕਿ ਪਾਕਿਸਤਾਨ ਦੇ ਹੜ੍ਹ ਪ੍ਰਭਾਵਿਤ ਸਿੰਧ ਅਤੇ ਬਲੋਚਿਸਤਾਨ ਪ੍ਰਾਂਤਾਂ ਵਿੱਚ ਪਿਛਲੇ ਦੋ ਮਹੀਨਿਆਂ ਵਿੱਚ ਦੋ ਲੱਖ ਲੋਕ ਮਲੇਰੀਆ ਨਾਲ ਸੰਕਰਮਿਤ ਹੋਏ ਹਨ, ਜਿਨ੍ਹਾਂ ਵਿੱਚ 22% ਕੇਸ ਪਲਾਜ਼ਮੋਡੀਅਮ ਫਾਲਸੀਪੇਰਮ ਕਿਸਮ ਦੇ ਹਨ।


    ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਹੜ੍ਹਾਂ ਨਾਲ ਕਰੀਬ 3 ਕਰੋੜ ਆਬਾਦੀ ਪ੍ਰਭਾਵਿਤ ਹੈ। ਪਾਕਿਸਤਾਨ 'ਚ ਹੜ੍ਹ ਕਾਰਨ ਹੁਣ ਤੱਕ 1,159 ਲੋਕਾਂ ਦੀ ਜਾਨ ਜਾ ਚੁੱਕੀ ਹੈ, ਜਦਕਿ 12 ਹਜ਼ਾਰ ਲੋਕ ਜ਼ਖਮੀ ਹੋ ਗਏ ਹਨ। ਪਿਛਲੇ 24 ਘੰਟਿਆਂ 'ਚ 15 ਮੌਤਾਂ, 19 ਲੱਖ ਲੋਕਾਂ ਦੇ ਘਰ ਨੁਕਸਾਨੇ ਗਏ ਹਨ। ਇਸ ਭਿਆਨਕ ਕੁਦਰਤੀ ਆਫ਼ਤ ਵਿੱਚ 9 ਲੱਖ ਪਸ਼ੂਆਂ ਦੀ ਮੌਤ ਹੋ ਚੁੱਕੀ ਹੈ।

    Published by:Drishti Gupta
    First published:

    Tags: Imran Khan, India, Pakistan, Pakistan government, World, World news