HOME » NEWS » World

ਅਗਵਾਕਾਰ ਨਾਲ 14 ਸਾਲਾ ਲੜਕੀ ਦੇ ਵਿਆਹ ਨੂੰ ਜੱਜ ਨੇ ਠਹਿਰਾਇਆ ਜਾਇਜ਼, ਦੱਸਿਆ ਇਹ ਕਾਰਨ

News18 Punjabi | News18 Punjab
Updated: February 8, 2020, 4:37 PM IST
share image
ਅਗਵਾਕਾਰ ਨਾਲ 14 ਸਾਲਾ ਲੜਕੀ ਦੇ ਵਿਆਹ ਨੂੰ ਜੱਜ ਨੇ ਠਹਿਰਾਇਆ ਜਾਇਜ਼, ਦੱਸਿਆ ਇਹ ਕਾਰਨ
ਅਗਵਾਕਾਰ ਨਾਲ 14 ਸਾਲਾ ਲੜਕੀ ਦੇ ਵਿਆਹ ਨੂੰ ਜੱਜ ਨੇ ਠਹਿਰਾਇਆ ਜਾਇਜ਼, ਦੱਸਿਆ ਇਹ ਕਾਰਨ

14 ਸਾਲਾ ਕ੍ਰਿਸ਼ਚੀਅਨ ਲੜਕੀ ਨੂੰ ਕਥਿਤ ਤੌਰ 'ਤੇ ਅਗਵਾ ਕੀਤੇ ਜਾਣ ਤੋਂ ਬਾਅਦ ਉਸ ਨੂੰ ਜ਼ਬਰੀ ਇਸਲਾਮ ਕਬੂਲ ਕਰਵਾ ਕੇ ਅਗਵਾ ਕਰਨ ਵਾਲੇ ਨੇ ਉਸ ਨਾਲ ਵਿਆਹ ਕਰਨ ਲਈ ਮਜਬੂਰ ਕੀਤਾ ਸੀ।

  • Share this:
  • Facebook share img
  • Twitter share img
  • Linkedin share img
ਪਾਕਿਸਤਾਨ ਦੀ ਇਕ ਅਦਾਲਤ ਨੇ 14 ਸਾਲਾ ਈਸਾਈ ਲੜਕੀ ਨੂੰ ਅਗਵਾ ਕਰਨ ਵਾਲੇ ਵਿਅਕਤੀ ਨਾਲ ਉਸਦੀ ਸ਼ਾਦੀ ਨੂੰ ਜਾਇਜ਼ ਠਹਿਰਾਇਆ ਹੈ। ਕੋਰਟ ਨੇ ਕਿਹਾ ਕਿ ਸ਼ਰੀਆ ਕਾਨੂੰਨ ਅਨੁਸਾਰ ਜੇਕਰ ਕਿਸੇ ਲੜਕੀ ਨੂੰ ਪੀਰੀਅਡ (menstrual cycle) ਸ਼ੁਰੂ ਹੋ ਚੁੱਕੇ ਹਨ ਤਾਂ ਘੱਟ ਉਮਰ ਦੀ ਲੜਕੀ ਨਾਲ ਵਿਆਹ ਜਾਇਜ਼ ਹੈ।

14 ਸਾਲਾ ਲੜਕੀ ਨੂੰ ਅਗਵਾ ਕਰਨ ਤੋਂ ਬਾਅਦ ਉਸ ਨੂੰ ਕਥਿਤ ਤੌਰ 'ਤੇ ਜ਼ਬਰਦਸਤੀ ਇਸਲਾਮ ਧਰਮ ਕਬੂਲ ਕਰਵਾਇਆ ਗਿਆ ਅਤੇ ਅਗਵਾ ਕਰਨ ਵਾਲੇ ਨੇ ਉਸ ਨੂੰ ਆਪਣੇ ਨਾਲ ਵਿਆਹ ਕਰਨ ਲਈ ਮਜਬੂਰ ਕੀਤਾ।

ਇਸ ਤੋਂ ਬਾਅਦ ਪੀੜਤ ਲੜਕੀ ਦੇ ਮਾਪਿਆਂ ਨੇ ਕਿਹਾ ਕਿ ਉਹ ਹੇਠਲੀ ਅਦਾਲਤ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਵਿੱਚ ਜਾਣਗੇ। ਹੇਠਲੀ ਅਦਾਲਤ ਨੇ ਆਪਣੇ ਫ਼ੈਸਲੇ ਵਿੱਚ ਕਿਹਾ ਸੀ ਕਿ ਸ਼ਰੀਆ ਕਾਨੂੰਨ ਦੇ ਤਹਿਤ ਇੱਕ ਘੱਟ ਉਮਰ ਦੀ ਲੜਕੀ ਨਾਲ ਵਿਆਹ ਜਾਇਜ਼ ਹੈ, ਕਿਉਂਕਿ ਉਸਨੂੰ ਮਾਹਵਾਰੀ ਸ਼ੁਰੂ ਹੋ ਚੁੱਕੀ ਹੈ।
ਪੀੜਤ ਲੜਕੀ ਦੇ ਪਿਤਾ ਯੂਨਿਸ ਅਤੇ ਮਾਂ ਨਗੀਨਾ ਮਸੀਹ ਦੇ ਅਨੁਸਾਰ, ਅਕਤੂਬਰ ਵਿੱਚ ਹੁਮਾ ਨੂੰ ਅਗਵਾ ਕੀਤਾ ਗਿਆ ਸੀ, ਉਦੋਂ ਉਹ 14 ਸਾਲਾਂ ਦੀ ਸੀ ਅਤੇ ਅਬਦੁੱਲ ਜੱਬਰ ਨੇ ਉਸ ਨੂੰ ਅਗਵਾ ਕਰਕੇ ਇਸਲਾਮ ਧਰਮ ਕਬੂਲ ਕਰਵਾ ਕੇ ਵਿਆਹ ਕਰਨ ਲਈ ਮਜਬੂਰ ਕੀਤਾ ਗਿਆ ਸੀ।

ਹਾਲਾਂਕਿ, ਸਿੰਧ ਹਾਈ ਕੋਰਟ ਨੇ ਹੁਮਾ ਦੀ ਛੋਟੀ ਉਮਰ ਨੂੰ ਜਾਣਦਿਆਂ ਉਸ ਦੇ ਕਥਿਤ ਅਗਵਾਕਾਰ ਜੱਬਰ ਅਤੇ ਉਸ ਦੇ ਵਿਚਕਾਰ ਵਿਆਹ ਨੂੰ ਜਾਇਜ਼ ਠਹਿਰਾਉਂਦਿਆਂ ਕਿਹਾ ਸੀ ਕਿ ਹੁਮਾ ਨੂੰ ਮਾਹਵਾਰੀ ਹੋਈ ਸੀ। ਇਸ ਦੇ ਨਾਲ ਹੀ ਉਨ੍ਹਾਂ ਦੇ ਵਕੀਲ ਤਬੱਸੁਮ ਯੂਸਫ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉਹ ਹਾਈ ਕੋਰਟ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਉਣਗੇ।

 

 
First published: February 8, 2020
ਹੋਰ ਪੜ੍ਹੋ
ਅਗਲੀ ਖ਼ਬਰ