ਸਕੂਲ ਚਲਾ ਰਹੀ ਸੰਸਥਾ ਨੂੰ ਅੱਤਵਾਦੀ ਸੰਗਠਨ ਐਲਾਨਿਆ...

News18 Punjab
Updated: January 1, 2019, 11:42 AM IST
ਸਕੂਲ ਚਲਾ ਰਹੀ ਸੰਸਥਾ ਨੂੰ ਅੱਤਵਾਦੀ ਸੰਗਠਨ ਐਲਾਨਿਆ...
ਸਕੂਲ ਚਲਾ ਰਹੀ ਸੰਸਥਾ ਨੂੰ ਅੱਤਵਾਦੀ ਸੰਗਠਨ ਐਲਾਨਿਆ...( ਸੰਕੇਤਕ ਫੋਟੋ )
News18 Punjab
Updated: January 1, 2019, 11:42 AM IST
ਪਾਕਿਸਤਾਨ ਸੁਪਰੀਮ ਕੋਰਟ ਵੱਲੋਂ ਪਾਕਿ-ਤੁਰਕ ਇੰਟਰਨੈਸ਼ਨਲ ਕੈਗ ਐਜੂਕੇਸ਼ਨ ਫਾਊਂਡੇਸ਼ਨ (ਪੀ ਟੀ ਆਈ ਸੀ ਈ ਐੱਫ) ਨੂੰ ਅੱਤਵਾਦੀ ਸੰਗਠਨ ਐਲਾਨ ਕੀਤਾ ਗਿਆ ਹੈ। ਸੁਪਰੀਮ ਕੋਰਟ ਨੇ ਸਰਕਾਰ ਨੂੰ ਅਮਰੀਕਾ ਦੇ ਇੱਕ ਮੁਸਲਿਮ ਮੌਲਾਨਾ ਨਾਲ ਜੁੜੀ ਤੁਰਕੀ ਦੀ ਚੈਰਿਟੀ ਸੰਸਥਾ ਅਤੇ ਉਸ ਦੇ ਅਧਿਆਪਕ ਫੇਤੁੱਲਹਾ ਗੁਲੇਨ 'ਤੇ ਪਾਬੰਦੀ ਲਾਉਣ ਅਤੇ ਉਸ ਦੇ 28 ਸਕੂਲਾਂ ਨੂੰ ਤੁਰਕੀ ਸਮਰਥਕ ਸਰਕਾਰੀ ਸੰਗਠਨ ਨੂੰ ਸੌਂਪਣ ਦੇ ਹੁਕਮ ਦਿੱਤੇ ਹਨ। ਕੋਰਟ ਦੀ ਤਿੰਨ ਮੈਂਬਰੀ ਬੈਂਚ ਨੇ 15 ਪੰਨਿਆਂ ਦਾ ਅਤੇ ਜਸਟਿਸ ਜੱਜ ਇਜਾਜੁਲ ਅਹਿਸਾਨ ਵੱਲੋਂ ਲਿਖਿਆ ਫੈਸਲਾ ਸੁਣਾਇਆ। ਬੈਂਚ ਨੇ 13 ਦਸੰਬਰ ਨੂੰ ਮਾਮਲੇ ਉੱਤੇ ਸੁਣਵਾਈ ਕੀਤੀ ਸੀ।

ਜੀਓ ਨਿਊਜ਼ ਦੀ ਖਬਰ ਅਨੁਸਾਰ ਸੁਪਰੀਮ ਕੋਰਟ ਨੇ ਗ੍ਰਹਿ ਮੰਤਰਾਲੇ ਨੂੰ ਪੀ ਟੀ ਆਈ ਸੀ ਈ ਐੱਫ ਦਾ ਨਾਂਅ ਪਾਬੰਦੀਸ਼ੁਦਾ ਅੱਤਵਾਦੀ ਸੰਸਥਾਵਾਂ ਦੀ ਸੂਚੀ ਵਿੱਚ ਸ਼ਾਮਲ ਕਰਨ ਨੂੰ ਕਿਹਾ ਹੈ। ਫੈਸਲੇ ਵਿੱਚ ਕਿਹਾ ਗਿਆ ਹੈ ਕਿ ਪੀ ਟੀ ਆਈ ਸੀ ਈ ਐੱਫ ਦੀ ਸਥਾਪਨਾ 1990 ਵਿੱਚ ਹੋਈ ਸੀ ਅਤੇ ਪਾਕਿਸਤਾਨ ਵਿੱਚ ਫਾਊਂਡੇਸ਼ਨ ਦੇ 28 ਸਕੂਲ ਤੁਰਕੀ ਸਰਕਾਰ ਦੇ ਸਹਿਯੋਗ ਨਾਲ ਚੱਲ ਰਹੇ ਹਨ। ਸੁਪਰੀਮ ਕੋਰਟ ਨੇ ਪੀ ਟੀ ਆਈ ਸੀ ਈ ਐੱਫ ਦੇ ਬੈਂਕ ਖਾਤੇ ਫ੍ਰੀਜ਼ ਕਰਨ ਅਤੇ ਇਨ੍ਹਾਂ ਦੀ ਜ਼ਿੰਮੇਵਾਰੀ ਤੁਰਕੀਯੇ ਮਾਰਿਫ ਫਾਊਂਡੇਸ਼ਨ ਨੂੰ ਦੇਣ ਦਾ ਹੁਕਮ ਵੀ ਦਿੱਤਾ।
First published: January 1, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...