HOME » NEWS » World

ਕੋਰੋਨਾ: ਪਾਕਿਸਤਾਨ 'ਚ ਡਾਕਟਰਾਂ ਕੋਲ ਨਹੀਂ ਮਾਸਕ ਤੇ ਦਸਤਾਨੇ, ਇਕ ਦੀ ਮੌਤ

News18 Punjabi | News18 Punjab
Updated: March 24, 2020, 10:05 AM IST
share image
ਕੋਰੋਨਾ: ਪਾਕਿਸਤਾਨ 'ਚ ਡਾਕਟਰਾਂ ਕੋਲ ਨਹੀਂ ਮਾਸਕ ਤੇ ਦਸਤਾਨੇ, ਇਕ ਦੀ ਮੌਤ
ਕੋਰੋਨਾ: ਪਾਕਿਸਤਾਨ 'ਚ ਡਾਕਟਰਾਂ ਕੋਲ ਨਹੀਂ ਮਾਸਕ ਤੇ ਦਸਤਾਨੇ, ਇਕ ਦੀ ਮੌਤ

  • Share this:
  • Facebook share img
  • Twitter share img
  • Linkedin share img
ਪਾਕਿਸਤਾਨ ਵਿਚ ਵੀ ਕੋਰੋਨਾਵਾਇਰਸ ਨੇ ਪੈਰ ਪਸਾਰ ਲਏ ਹਨ। ਮੁਲਕ ਵਿਚ ਮਾਸਕ, ਦਸਤਾਨੇ ਤੇ ਹੋਰ ਦਵਾਈਆਂ ਦੀ ਵੱਡੀ ਕਿੱਲਤ ਦੱਸੀ ਜਾ ਰਹੀ ਹੈ। ਪਾਕਿਸਤਾਨ ਦੇ ਗਿਲਗਿਟ ਖੇਤਰ (ਮਕਬੂਜ਼ਾ ਕਸ਼ਮੀਰ) ਵਿਚ ਕੋਰੋਨਾਵਾਇਰਸ ਨਾਲ ਪੀੜਤ ਮਰੀਜ਼ਾਂ ਦਾ ਇਲਾਜ ਕਰ ਰਹੇ ਇਕ 26 ਸਾਲਾ ਡਾਕਟਰ ਦੀ ਮੌਤ ਹੋ ਗਈ ਹੈ।

ਉਸਮਾ ਰਿਆਜ਼ ਉਨ੍ਹਾਂ ਮਰੀਜ਼ਾਂ ਦਾ ਇਲਾਜ ਕਰ ਰਹੀ ਸੀ ਜੋ ਇਰਾਕ ਤੇ ਇਰਾਨ ਤੋਂ ਪਰਤੇ ਹਨ। ਭਾਰਤ ਦੇ ਗੁਆਂਢੀ ਮੁਲਕ ਵਿਚ ਹੁਣ ਤੱਕ ਪੰਜ ਮੌਤਾਂ ਹੋ ਚੁੱਕੀਆਂ ਹਨ ਤੇ ਕਰੀਬ 800 ਜਣੇ ਪੀੜਤ ਹਨ। ਰਿਆਜ਼ ਉਨ੍ਹਾਂ ਦਸ ਡਾਕਟਰਾਂ ਦੀ ਟੀਮ ਵਿਚ ਸ਼ਾਮਲ ਸੀ, ਜਿਨ੍ਹਾਂ ਨੂੰ ਮਰੀਜ਼ਾਂ ਦੀ ਜਾਂਚ-ਪੜਤਾਲ ਲਈ ਭੇਜਿਆ ਗਿਆ ਸੀ। ਇਹ ਉਹ ਮਰੀਜ਼ ਸਨ ਜੋ ਇਰਾਨ ਤੋਂ ਪਰਤੇ ਸਨ। ਰਿਆਜ਼ ਨੂੰ ਫ਼ੌਜੀ ਹਸਪਤਾਲ ਲਿਜਾਇਆ ਗਿਆ, ਉਸ ਨੂੰ ਵੈਂਟੀਲੇਟਰ ’ਤੇ ਲਾਇਆ ਗਿਆ ਸੀ ਪਰ ਫਿਰ ਵੀ ਬਚਾਇਆ ਨਹੀਂ ਜਾ ਸਕਿਆ।

ਪਾਕਿਸਤਾਨ ਵਿਚ ਕੋਰੋਨਾਵਾਇਰਸ ਨਾਲ ਪੀੜਤਾਂ ਦੀ ਗਿਣਤੀ 800 ਹੋ ਗਈ ਹੈ ਜਦਕਿ ਪੰਜ ਮੌਤਾਂ ਹੋ ਚੁੱਕੀਆਂ ਹਨ। ਛੇ ਜਣੇ ਠੀਕ ਵੀ ਹੋਏ ਹਨ। ਪਾਕਿਸਤਾਨੀ ਫ਼ੌਜ ਨੇ ਜਾਨਲੇਵਾ ਇਨਫ਼ੈਕਸ਼ਨ ਨਾਲ ਲੜਨ ਲਈ ਆਪਣੇ ਸਰੋਤ ਲਾ ਦਿੱਤੇ ਹਨ। ਸਿੰਧ ਸੂਬੇ ਵਿਚ ਸਭ ਤੋਂ ਵੱਧ 352 ਕੇਸ ਹਨ, ਪੰਜਾਬ ਵਿਚ 225, ਬਲੋਚਿਸਤਾਨ ਵਿਚ 104, ਗਿਲਗਿਟ-ਬਾਲਟਿਸਤਾਨ ਵਿਚ 71, ਖ਼ੈਬਰ ਪਖ਼ਤੂਨਖ਼ਵਾ ’ਚ 31, ਇਸਲਾਮਾਬਾਦ ’ਚ 15 ਤੇ ਮਕਬੂਜ਼ਾ ਕਸ਼ਮੀਰ ਵਿਚ ਇਕ ਕੇਸ ਹੈ। ਚੀਫ਼ ਆਫ਼ ਆਰਮੀ ਸਟਾਫ਼ (ਸੀਓਏਐੱਸ) ਪੂਰੇ ਮੁਲਕ ਵਿਚ ਕੋਵਿਡ-19 ਦੀ ਸਮੀਖ਼ਿਆ ਕਰ ਰਿਹਾ ਹੈ। ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ਼ ਅਲਵੀ ਤੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਲੋਕਾਂ ਨੂੰ ਅਨੁਸ਼ਾਸਿਤ ਤੇ ਇਕਜੁੱਟ ਹੋ ਕੇ ਇਸ ਅਲਾਮਤ ਨਾਲ ਲੜਨ ਦੀ ਅਪੀਲ ਕੀਤੀ ਹੈ।
First published: March 24, 2020
ਹੋਰ ਪੜ੍ਹੋ
ਅਗਲੀ ਖ਼ਬਰ