ਪਾਕਿਸਤਾਨ 'ਚ ਵਧਦੀ ਮਹਿੰਗਾਈ ਨੇ ਹਾਹਾਕਾਰ ਮਚਾਈ ਹੋਈ ਹੈ। ਹਾਲਾਤ ਇੰਨ੍ਹੇ ਮਾੜੇ ਹਨ ਕਿ ਦੇਸ਼ 'ਚ ਖਾਣ ਦੇ ਲਾਲੇ ਪਏ ਹੋਏ ਹਨ। ਹੁਣ ਇਸ ਦਾ ਅਸਰ ਪਾਕਿਸਤਾਨ ਫੌਜ 'ਤੇ ਦੇਖਣ ਨੂੰ ਮਿਲ ਰਿਹਾ ਹੈ। ਪਾਕਿਸਤਾਨੀ ਫੌਜ ਦੇ ਅਫਸਰਾਂ ਨੇ ਕਿਹਾ ਹੈ ਕਿ ਪਹਿਲਾਂ ਹੀ ਕਾਫੀ ਕਮੀ ਆਈ ਹੈ, ਹੁਣ ਫੌਜੀਆਂ ਨੂੰ ਖਾਣਾ ਨਹੀਂ ਮਿਲ ਰਿਹਾ ਹੈ। ਜੇਕਰ ਅਨਾਜ ਦੀ ਸਪਲਾਈ ਬੰਦ ਕਰ ਦਿੱਤਾ ਜਾਵੇ ਤਾਂ ਸਾਨੂੰ ਵੀ ਕੁਝ ਸੋਚਣਾ ਪਵੇਗਾ? ਅਫਗਾਨ ਸਰਹੱਦ 'ਤੇ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦੇ ਵਧਦੇ ਹਮਲਿਆਂ ਦੇ ਵਿਚਕਾਰ ਪਾਕਿਸਤਾਨੀ ਫੌਜ ਅਤੇ ਇਸਦੇ ਅਰਧ ਸੈਨਿਕ ਬਲ ਦੇਸ਼ ਭਰ ਵਿੱਚ ਵੱਖ-ਵੱਖ ਮੁਹਿੰਮਾਂ ਵਿੱਚ ਸਰਹੱਦਾਂ 'ਤੇ ਲੱਗੇ ਹੋਏ ਹਨ।
ਫੌਜੀ ਕਮਾਂਡਰਾਂ - QMG, CLS ਅਤੇ DG MO ਨੇ ਫੌਜ ਮੁਖੀ ਜਨਰਲ ਅਸੀਮ ਮੁਨੀਰ ਨਾਲ ਭੋਜਨ ਸਪਲਾਈ ਦੇ ਮੁੱਦਿਆਂ ਬਾਰੇ ਚਿੰਤਾਵਾਂ ਜਤਾਈ ਅਤੇ ਉਨ੍ਹਾਂ ਨੂੰ ਦੇਸ਼ ਵਿੱਚ ਸੁਰੱਖਿਆ ਸਥਿਤੀ ਅਤੇ ਚੱਲ ਰਹੇ ਫੌਜੀ ਅਪਰੇਸ਼ਨਾਂ ਬਾਰੇ ਜਾਣਕਾਰੀ ਦਿੱਤੀ। QMG ਨੇ ਚੀਫ਼ ਆਫ਼ ਲੌਜਿਸਟਿਕ ਸਟਾਫ (CLS) ਅਤੇ ਡਾਇਰੈਕਟਰ ਜਨਰਲ ਮਿਲਟਰੀ ਆਪਰੇਸ਼ਨਜ਼ (DG MO) ਨਾਲ ਭੋਜਨ ਸਪਲਾਈ ਅਤੇ ਲੌਜਿਸਟਿਕਸ ਦੇ ਮੁੱਦਿਆਂ 'ਤੇ ਚਰਚਾ ਕੀਤੀ ਹੈ।
ਇੱਕ ਫੌਜੀ ਸੂਤਰ ਨੇ ਕਿਹਾ ਹੈ ਕਿ ਵਧਦੀ ਮਹਿੰਗਾਈ ਅਤੇ ਵਿਸ਼ੇਸ਼ ਫੰਡਾਂ ਵਿੱਚ ਕਟੌਤੀ ਦੇ ਵਿਚਕਾਰ ਫੌਜ ਸਿਪਾਹੀਆਂ ਨੂੰ "ਦੋ ਵਾਰ" ਸਹੀ ਢੰਗ ਨਾਲ ਭੋਜਨ ਦੇਣ ਦੇ ਯੋਗ ਨਹੀਂ ਹੈ। ਡੀਜੀ ਮਿਲਟਰੀ ਅਪਰੇਸ਼ਨਜ਼ ਨੇ ਕਿਹਾ ਕਿ ਸੈਨਿਕਾਂ ਨੂੰ ਵਧੇਰੇ ਭੋਜਨ ਅਤੇ ਵਿਸ਼ੇਸ਼ ਫੰਡਾਂ ਦੀ ਲੋੜ ਹੈ। ਫੌਜ 'ਲੋਜਿਸਟਿਕਸ ਅਤੇ ਸਪਲਾਈ ਵਿਚ ਹੋਰ ਕਟੌਤੀ ਕਰਨ ਦੀ ਸਥਿਤੀ ਵਿਚ ਨਹੀਂ ਹੈ' ਜੋ ਕਾਰਵਾਈਆਂ ਨੂੰ ਰੋਕ ਸਕਦੀ ਹੈ।
ਫੌਜ ਮੁਖੀ ਮੁਨੀਰ ਨੇ QMG, CLS ਅਤੇ DG MO ਨੂੰ ਇਹ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਹਨ ਕਿ ਰੱਖਿਆ ਮੰਤਰਾਲੇ ਤੋਂ ਭੋਜਨ ਸਪਲਾਈ ਅਤੇ ਫੰਡਾਂ ਸਮੇਤ ਸਾਰੀਆਂ ਮੰਗਾਂ ਤੁਰੰਤ ਆਧਾਰ 'ਤੇ ਫੌਜ ਲਈ ਪੂਰੀਆਂ ਕੀਤੀਆਂ ਜਾਣ। 2022-23 ਦੇ ਬਜਟ ਅਨੁਸਾਰ, ਰੱਖਿਆ ਖਰਚਿਆਂ ਲਈ 1.52 ਟ੍ਰਿਲੀਅਨ ਰੁਪਏ ਅਲਾਟ ਕੀਤੇ ਗਏ ਹਨ, ਜੋ ਕਿ ਕੁੱਲ ਮੌਜੂਦਾ ਖਰਚੇ ਦਾ 17.5% ਹੈ, ਅਤੇ ਪਿਛਲੇ ਵਿੱਤੀ ਸਾਲ ਨਾਲੋਂ 11.16% ਵੱਧ ਹੈ। ਪਾਕਿਸਤਾਨੀ ਫੌਜ ਹਰ ਸਾਲ ਔਸਤਨ $13,400 ਪ੍ਰਤੀ ਸੈਨਿਕ ਖਰਚ ਕਰਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Pakistan, Pakistan government, Pakistan news, World