Home /News /international /

ਪਾਕਿਸਤਾਨ: ਅਦਾਲਤ ਵਿਚ ਹੋਈ 5 ਗਧਿਆਂ ਦੀ ਪੇਸ਼ੀ; ਵਜ੍ਹਾ ਜਾਣ ਕੇ ਹੋ ਜਾਵੋਗੇ ਹੈਰਾਨ

ਪਾਕਿਸਤਾਨ: ਅਦਾਲਤ ਵਿਚ ਹੋਈ 5 ਗਧਿਆਂ ਦੀ ਪੇਸ਼ੀ; ਵਜ੍ਹਾ ਜਾਣ ਕੇ ਹੋ ਜਾਵੋਗੇ ਹੈਰਾਨ

ਪਾਕਿਸਤਾਨ: ਅਦਾਲਤ ਵਿਚ ਹੋਈ 5 ਗਧਿਆਂ ਦੀ ਪੇਸ਼ੀ; ਵਜ੍ਹਾ ਜਾਣ ਕੇ ਹੋ ਜਾਵੋਗੇ ਹੈਰਾਨ (ਫਾਇਲ ਫੋਟੋ)

ਪਾਕਿਸਤਾਨ: ਅਦਾਲਤ ਵਿਚ ਹੋਈ 5 ਗਧਿਆਂ ਦੀ ਪੇਸ਼ੀ; ਵਜ੍ਹਾ ਜਾਣ ਕੇ ਹੋ ਜਾਵੋਗੇ ਹੈਰਾਨ (ਫਾਇਲ ਫੋਟੋ)

ਦਿਲਚਸਪ ਗੱਲ ਇਹ ਹੈ ਕਿ ਇਹ ਗਧੇ ਬੇਹੱਦ ਹੁਸ਼ਿਆਰ ਸਨ, ਕਿਉਂਕਿ ਉਹ ਆਪਣੇ ਦਮ 'ਤੇ ਲੱਕੜ ਦੀ ਸਹੀ ਥਾਂ ਉਤੇ ਤਸਕਰੀ ਕਰਦੇ ਸਨ। ਇਸ ਤੋਂ ਪਹਿਲਾਂ ਸਤੰਬਰ ਮਹੀਨੇ ਵਿੱਚ ਜੰਗਲਾਤ ਵਿਭਾਗ ਦੇ ਇਕ ਮੁਲਾਜ਼ਮ ਉਮਰ ਸ਼ਾਹ ਅਤੇ ਉਸ ਦੇ ਸਾਥੀ ਇਮਰਾਨ ਸ਼ਾਹ (ਚੈੱਕ ਪੋਸਟ ਗਾਰਡ) ਨੂੰ ਮੱਖਣਿਆਲ ਖੇਤਰ ਵਿੱਚ ਜੰਗਲ ਵਿਚੋਂ ਕੀਮਤੀ ਲੱਕੜ ਦੀ ਤਸਕਰੀ ਕਰਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ ਸੀ।

ਹੋਰ ਪੜ੍ਹੋ ...
  • Share this:

ਕੋਰਟ-ਕਚਹਿਰੀ ਵਿਚ ਉਂਜ ਤਾਂ ਇਨਸਾਨਾਂ ਦੀ ਪੇਸ਼ੀ ਹੁੰਦੀ ਹੈ, ਪਰ ਕੀ ਤੁਸੀਂ ਕਦੇ ਸੁਣਿਆ ਹੈ ਕਿ ਜਾਨਵਰ ਨੂੰ ਵੀ ਜੱਜ ਦੇ ਸਾਹਮਣੇ ਪੇਸ਼ ਹੋਣਾ ਪਵੇ। ਜੀ ਹਾਂ, ਅਜਿਹਾ ਪਾਕਿਸਤਾਨ ਵਿੱਚ ਹੋਇਆ ਹੈ।

ਇੱਕ ਅਜੀਬ ਘਟਨਾ ਵਿਚ ਲੱਕੜ ਦੀ ਤਸਕਰੀ ਦੇ ਇੱਕ ਮਾਮਲੇ ਵਿੱਚ ਚਿਤਰਾਲ ਵਿੱਚ ਇੱਕ ਸਹਾਇਕ ਕਮਿਸ਼ਨਰ ਦੇ ਸਾਹਮਣੇ ਪੰਜ ਗਧਿਆਂ ਨੂੰ ਪੇਸ਼ ਕੀਤਾ ਗਿਆ। ਜੀਓ ਨਿਊਜ਼ ਮੁਤਾਬਕ ਚਿਤਰਾਲ ਦੇ ਦਰੋਸ਼ ਇਲਾਕੇ ਵਿੱਚ ਲੱਕੜ ਦੀ ਤਸਕਰੀ ਵਿਚ ਸ਼ਾਮਲ ਹੋਣ ਦੇ ਦੋਸ਼ ਹੇਠ ਗਧਿਆਂ ਨੂੰ ਪਹਿਲਾਂ ਪੁਲਿਸ ਨੇ ਹਿਰਾਸਤ ਵਿੱਚ ਲਿਆ ਤੇ ਬਾਅਦ ਵਿਚ ਸਹਾਇਕ ਕਮਿਸ਼ਨਰ ਤੌਸੀਫੁੱਲਾ ਦੀ ਅਦਾਲਤ ਵਿਚ ਪੇਸ਼ ਕੀਤਾ।

ਲੱਕੜ ਤਸਕਰੀ ਮਾਮਲੇ ਵਿਚ ਸਹਾਇਕ ਕਮਿਸ਼ਨਰ ਨੇ ਇਨ੍ਹਾਂ ਪੰਜ ਗਧਿਆਂ ਨੂੰ ਸੰਪਤੀ ਵਜੋਂ ਤਲਬ ਕੀਤਾ ਸੀ। ਤਸੱਲੀਬਖਸ਼ ਜਾਂਚ ਤੋਂ ਬਾਅਦ ਗਧੇ ਅਤੇ ਲੱਕੜ ਦੇ ਸਲੀਪਰ ਨੂੰ ਜੰਗਲਾਤ ਵਿਭਾਗ ਦੇ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ ਸੀ।

ਸਹਾਇਕ ਕਮਿਸ਼ਨਰ ਨੇ ਦੱਸਿਆ ਕਿ ਇਹ ਗਧੇ ਸੁਰੱਖਿਅਤ ਹਨ ਅਤੇ ਇਨ੍ਹਾਂ ਨੂੰ ਕਿਸੇ ਦੇ ਹਵਾਲੇ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹੁਣ ਗਧਿਆਂ ਦੀ ਤਸਕਰੀ ਲਈ ਵਰਤੋਂ ਨਹੀਂ ਕੀਤੀ ਜਾ ਰਹੀ ਹੈ। ਅਦਾਲਤ ਦੀ ਤਸੱਲੀ ਸੀ ਕਿ ਗਧੇ ਸਬੰਧਤ ਅਧਿਕਾਰੀਆਂ ਦੀ ਹਿਰਾਸਤ ਵਿਚ ਸਨ। ਅਸਲ ਵਿੱਚ ਲੱਕੜ ਦੇ ਇੱਕ ਜਾਂ ਦੋ ਟੁਕੜੇ ਗਧਿਆਂ ਉੱਤੇ ਬੰਨ੍ਹੇ ਜਾਂਦੇ ਸਨ।

ਦਿਲਚਸਪ ਗੱਲ ਇਹ ਹੈ ਕਿ ਇਹ ਗਧੇ ਬੇਹੱਦ ਹੁਸ਼ਿਆਰ ਸਨ, ਕਿਉਂਕਿ ਉਹ ਆਪਣੇ ਦਮ 'ਤੇ ਲੱਕੜ ਦੀ ਸਹੀ ਥਾਂ ਉਤੇ ਤਸਕਰੀ ਕਰਦੇ ਸਨ। ਇਸ ਤੋਂ ਪਹਿਲਾਂ ਸਤੰਬਰ ਮਹੀਨੇ ਵਿੱਚ ਜੰਗਲਾਤ ਵਿਭਾਗ ਦੇ ਇਕ ਮੁਲਾਜ਼ਮ ਉਮਰ ਸ਼ਾਹ ਅਤੇ ਉਸ ਦੇ ਸਾਥੀ ਇਮਰਾਨ ਸ਼ਾਹ (ਚੈੱਕ ਪੋਸਟ ਗਾਰਡ) ਨੂੰ ਮੱਖਣਿਆਲ ਖੇਤਰ ਵਿੱਚ ਜੰਗਲ ਵਿਚੋਂ ਕੀਮਤੀ ਲੱਕੜ ਦੀ ਤਸਕਰੀ ਕਰਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ ਸੀ।

ਬਾਅਦ ਵਿਚ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ। ਉਮਰ ਸ਼ਾਹ ਮੱਖਣਿਆਲ ਖੇਤਰ ਦੇ ਹਰੀਪੁਰ ਵਿਖੇ ਲੰਬੇ ਸਮੇਂ ਤੋਂ ਕੀਮਤੀ ਲੱਕੜ ਅਤੇ ਅਬੀਜ਼ (ਚੀਰ) ਦੇ ਦਰੱਖਤਾਂ ਨੂੰ ਚੋਰੀ ਕਰਕੇ ਵੇਚਦਾ ਆ ਰਿਹਾ ਸੀ।

Published by:Gurwinder Singh
First published:

Tags: Pakistan, Pakistan government