HOME » NEWS » World

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਪਿਆ ਦਿਲ ਦਾ ਦੌਰਾ

ਜੇਲ੍ਹ ਵਿਚ ਬੰਦ ਨਵਾਜ਼ ਨੂੰ ਖਰਾਬ ਸਿਹਤ ਕਾਰਨ ਸ਼ੁੱਕਰਵਾਰ ਨੂੰ ਹੀ ਜ਼ਮਾਨਤ ਮਿਲੀ ਸੀ।

News18 Punjab
Updated: October 26, 2019, 5:44 PM IST
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਪਿਆ ਦਿਲ ਦਾ ਦੌਰਾ
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਪਿਆ ਦਿਲ ਦਾ ਦੌਰਾ
News18 Punjab
Updated: October 26, 2019, 5:44 PM IST
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਦੀ ਹਾਲਤ ਬੇਹੱਦ ਗੰਭੀਰ ਹੈ। ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਹੈ। ਪਾਕਿਸਤਾਨੀ ਮੀਡੀਆ ਮੁਤਾਬਕ ਨਵਾਜ ਸ਼ਰੀਫ ਨੂੰ ਹਸਪਤਾਲ ‘ਚ ਹੀ ਹਾਰਟ ਅਟੈਕ ਆਇਆ ਹੈ। ਫਿਲਹਾਲ ਸਥਿਤੀ ਨੂੰ ਸੰਭਾਲ ਲਿਆ ਗਿਆ ਹੈ।

ਜੇਲ੍ਹ ਵਿਚ ਬੰਦ ਨਵਾਜ਼ ਨੂੰ ਖਰਾਬ ਸਿਹਤ ਕਾਰਨ ਸ਼ੁੱਕਰਵਾਰ ਨੂੰ ਹੀ ਜ਼ਮਾਨਤ ਮਿਲੀ ਸੀ। ਨਵਾਜ਼ ਸ਼ਰੀਫ ਦੇ ਵਕੀਲ ਨੇ ਅਦਾਲਤ ਨੂੰ ਕਿਹਾ ਸੀ ਕਿ ਉਨ੍ਹਾਂ ਦੀ ਹਾਲਤ ਬੇਹੱਦ ਗੰਭੀਰ ਹੈ ਤੇ ਉਨ੍ਹਾਂ ਨੂੰ ਜ਼ਮਾਨਤ ਮਿਲਣੀ ਚਾਹੀਦੀ ਹੈ। ਨਵਾਜ਼ ਸ਼ਰੀਫ ਦੀ ਸੋਮਵਾਰ ਨੂੰ ਅਚਾਨਕ ਤਬੀਅਤ ਖ਼ਰਾਬ ਹੋ ਗਈ ਸੀ। ਦੇਰ ਰਾਤ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਨਵਾਜ਼ ਸ਼ਰੀਫ ਦੀ ਪਲੈਟਲੈੱਟ ਕਾਊਂਟ ਬਹੁਤ ਘੱਟ ਹੋ ਗਈ ਸੀ। ਨਵਾਜ਼ ਸਰੀਫ ਨੂੰ ਲਾਹੌਰ ਦੇ ਆਰਮੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ।

Loading...
ਨਵਾਜ਼ ਸ਼ਰੀਫ ਦੀ ਤਬੀਅਤ ਵਿਗੜਨ ਤੋਂ ਬਾਅਦ ਨਵਾਜ਼ ਦੇ ਭਰਾ ਸ਼ਹਿਬਾਜ਼ ਸ਼ਰੀਫ ਨੇ ਦੋਸ਼ ਲਗਾਇਆ ਸੀ ਕਿ ਉਨ੍ਹਾਂ ਦੇ ਭਰਾ ਦੇ ਦੇਖਭਾਲ ਚੰਗੀ ਤਰ੍ਹਾਂ ਨਾਲ ਨਹੀਂ ਹੋ ਰਹੀ ਹੈ ਤੇ ਜੇਕਰ ਮੇਰੇ ਭਰਾ ਨੂੰ ਕੁਝ ਵੀ ਹੋਇਆ ਤਾਂ ਉਸ ਦੇ ਜ਼ਿੰਮੇਵਾਰ ਇਮਰਾਨ ਖ਼ਾਨ ਹੋਣਗੇ। ਉੱਥੇ ਹੀ ਨਵਾਜ਼ ਸ਼ਰੀਫ ਤੋਂ ਬਾਅਦ ਉਨ੍ਹਾਂ ਦੀ ਧੀ ਮਰੀਅਮ ਨਵਾਜ਼ ਦੀ ਤਬੀਅਤ ਵਿਗੜ ਗਈ ਸੀ। ਮਰੀਅਮ ਨੂੰ ਵੀ ਮਿਲਟਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ।
First published: October 26, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...