Home /News /international /

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਹੋ ਸਕਦੀ ਹੈ ਦਸੰਬਰ ਮਹੀਨੇ 'ਚ ਵਤਨ ਵਾਪਸੀ !

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਹੋ ਸਕਦੀ ਹੈ ਦਸੰਬਰ ਮਹੀਨੇ 'ਚ ਵਤਨ ਵਾਪਸੀ !

ਦਸੰਬਰ ਮਹੀਨੇ ਪਾਕਿਸਤਾਨ ਹੋ ਸਕਦੀ ਹੈ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਵਾਪਸੀ

ਦਸੰਬਰ ਮਹੀਨੇ ਪਾਕਿਸਤਾਨ ਹੋ ਸਕਦੀ ਹੈ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਵਾਪਸੀ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਜਲਦ ਵਤਨ ਵਾਪਸੀ ਹੋ ਸਕਦੀ ਹੈ। ਦਰਅਸਲ ਪਾਕਿਸਤਾਨ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨੂੰ ਡਿਪਲੋਮੈਟਿਕ ਪਾਸਪੋਰਟ ਜਾਰੀ ਕੀਰ ਦਿੱਤਾ ਹੈ। ਇਹ ਜਾਣਕਾਰੀ ਸ਼ੁੱਕਰਵਾਰ ਸਾਂਝੀ ਕੀਤੀ ਗਈ। ਨਵਾਜ਼ ਸ਼ਰੀਫ਼ 2019 ਤੋਂ ਬ੍ਰਿਟੇਨ ਵਿੱਚ ਸਵੈ-ਜਲਾਵਤਨੀ ’ਚ ਰਹਿ ਰਹੇ ਹਨ। ਸ਼ਰੀਫ਼ ਦਾ ਡਿਪਲੋਮੈਟਿਕ ਪਾਸਪੋਰਟ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਵਿੱਚ ਪਾਕਿਸਤਾਨ ਦੀ ਅਦਾਲਤ ਵੱਲੋਂ ਭਗੌੜਾ ਐਲਾਨੇ ਜਾਣ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਸੀ।

ਹੋਰ ਪੜ੍ਹੋ ...
  • Share this:

ਅਖਬਾਰ ‘ਐਕਸਪ੍ਰੈੱਸ ਟ੍ਰਿਬਿਊਨ ’ ਦੀ ਖ਼ਬਰ ਮੁਤਾਬਕ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਮੁਖੀ ਸ਼ਰੀਫ਼ ਨੂੰ ਵੀਰਵਾਰ ਵਿਦੇਸ਼ ਮੰਤਰਾਲਾ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ 5 ਸਾਲ ਦੀ ਮਿਆਦ ਲਈ ਡਿਪਲੋਮੈਟਿਕ ਪਾਸਪੋਰਟ ਜਾਰੀ ਕੀਤਾ ਗਿਆ । ਨਿਯਮਾਂ ਦੇ ਮੁਤਾਬਕ ਸਾਬਕਾ ਰਾਸ਼ਟਰਪਤੀ ਅਤੇ ਸਾਬਕਾ ਪ੍ਰਧਾਨ ਮੰਤਰੀ ਡਿਪਲੋਮੈਟਿਕ ਪਾਸਪੋਰਟ ਰੱਖਣ ਦੇ ਹੱਕਦਾਰ ਹਨ।

The ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਪੀਐਮਐਲ-ਐੱਨ ਕਿਸੇ ਵੀ ਸਮੇਂ ਤੋਂ ਪਹਿਲਾਂ ਚੋਣਾਂ ਲਈ ਸਹਿਮਤ ਹੋ ਗਈ ਹੈ।ਨਵਾਜ਼ ਸ਼ਰੀਫ ਦੀ ਵਾਪਸੀ ਤੋਂ ਬਾਅਦ ਪਾਰਟੀ ਜਨ ਸੰਪਰਕ ਮੁਹਿੰਮ ਵੀ ਸ਼ੁਰੂ ਕਰੇਗੀ। ਜਿਸ ਦੌਰਾਨ ਵਰਕਰਾਂ ਦੀ ਵੱਡੀ ਕਾਨਫਰੰਸ ਵੀ ਹੋਵੇਗੀ। ਪਾਰਟੀ ਵਰਕਰਾਂ ਅਤੇ ਸਮਰਥਕਾਂ ਨੂੰ ਉਤਸ਼ਾਹਿਤ ਕਰਨ ਲਈ ਇਹ ਸਾਰੀਆਂ ਗਤੀਵਿਧੀਆਂ ਪੀਐਮਐਲ-ਐਨ ਵਿੱਚ ਹੋਣਗੀਆਂ। ਪੀ.ਐੱਮ.ਐੱਲ.-ਐੱਨ. ਦੇ ਨੇਤਾ ਨੇ ਕਿਹਾ ਕਿ ਪਾਰਟੀ ਆਪਣੀ ਗੁਆਚੀਆਂ ਵੋਟਾਂ ਨੂੰ ਵਾਪਸ ਲਿਆਉਣ ਲਈ ਬਾਕੀ ਰਹਿੰਦੇ ਕਾਰਜਕਾਲ ਦੀ ਪੂਰੀ ਵਰਤੋਂ ਕਰਨ ਦੀ ਕੋਸ਼ਿਸ਼ ਕਰੇਗੀ।

Published by:Shiv Kumar
First published:

Tags: Nawaz, Nawaz sharif, Pakistan, Return