HOME » NEWS » World

ਪਾਕਿਸਤਾਨ ‘ਚ ਬੰਬ ਧਮਾਕਿਆਂ ਦੌਰਾਨ ਦੋ ਜਵਾਨਾਂ ਸਮੇਤ ਚਾਰ ਦੀ ਮੌਤ

News18 Punjabi | News18 Punjab
Updated: June 20, 2020, 4:35 PM IST
share image
ਪਾਕਿਸਤਾਨ ‘ਚ ਬੰਬ ਧਮਾਕਿਆਂ ਦੌਰਾਨ ਦੋ ਜਵਾਨਾਂ ਸਮੇਤ ਚਾਰ ਦੀ ਮੌਤ
ਪਾਕਿਸਤਾਨ ‘ਚ ਬੰਬ ਧਮਾਕਿਆਂ ਦੌਰਾਨ ਦੋ ਜਵਾਨਾਂ ਸਮੇਤ ਚਾਰ ਦੀ ਮੌਤ

ਪਾਕਿਸਤਾਨ ਦੇ ਸਿੰਧ ਸੂਬੇ ਵਿਚ ਸ਼ੁੱਕਰਵਾਰ ਨੂੰ ਹੋਏ ਬੰਬ ਧਮਾਕੇ ਵਿਚ ਦੋ ਪਾਕਿਸਤਾਨੀ ਸੈਨਿਕ ਅਤੇ ਇਕ ਨਾਗਰਿਕ ਮਾਰੇ ਗਏ।

  • Share this:
  • Facebook share img
  • Twitter share img
  • Linkedin share img
ਪਾਕਿਸਤਾਨ ਦੇ ਸਿੰਧ ਸੂਬੇ ਵਿਚ ਸ਼ੁੱਕਰਵਾਰ ਨੂੰ ਹੋਏ ਬੰਬ ਧਮਾਕੇ ਵਿਚ ਦੋ ਪਾਕਿਸਤਾਨੀ ਸੈਨਿਕ ਅਤੇ ਇਕ ਨਾਗਰਿਕ ਮਾਰੇ ਗਏ। ਸੜਕ ਕਿਨਾਰੇ ਧਮਾਕਾ ਰੇਲਵੇ ਸਟੇਸ਼ਨ ਨੇੜੇ ਸੁਰੱਖਿਆ ਵਾਹਨ ਨੂੰ ਨਿਸ਼ਾਨਾ ਬਣਾ ਕੇ ਕੀਤਾ ਗਿਆ। ਇਸ ਤੋਂ ਇਲਾਵਾ ਇੱਕ ਹੋਰ ਘਟਨਾ ਵਿੱਚ ਸਰਕਾਰੀ ਦਫਤਰ ਉੱਤੇ ਹੋਏ ਗ੍ਰਨੇਡ ਹਮਲੇ ਵਿੱਚ ਇੱਕ ਵਿਅਕਤੀ ਮਾਰਿਆ ਗਿਆ ।

ਪੁਲਿਸ ਨੇ ਦੱਸਿਆ ਕਿ ਇਸ ਧਮਾਕੇ ਵਿੱਚ ਨੀਮ ਫੌਜੀ ਅਧਿਕਾਰੀ ਸਣੇ ਤਿੰਨ ਹੋਰ ਲੋਕ ਜ਼ਖਮੀ ਵੀ ਹੋਏ ਹਨ। ਉਨ੍ਹਾਂ ਕਿਹਾ ਕਿ ਧਮਾਕਾ ਸਿੰਧ ਸੂਬੇ ਦੇ ਘੋਤਕੀ ਸ਼ਹਿਰ ਦੇ ਮੁੱਖ ਰੇਲਵੇ ਸਟੇਸ਼ਨ ’ਤੇ ਖੜ੍ਹੇ ਅਰਧ ਸੈਨਿਕ ਬਲ ਪਾਕਿਸਤਾਨ ਰੇਂਜਰਾਂ ਦੀ ਗੱਡੀ ਨੇੜੇ ਰਿਮੋਟ ਕੰਟਰੋਲ ਰਾਹੀਂ ਕੀਤਾ ਗਿਆ ਸੀ।

ਪੁਲਿਸ ਅਨੁਸਾਰ ਘਟਨਾ ਤੋਂ ਕੁਝ ਘੰਟਿਆਂ ਬਾਅਦ ਅਣਪਛਾਤੇ ਹਮਲਾਵਰਾਂ ਨੇ ਕਰਾਚੀ ਦੇ ਸੰਘਣੀ ਆਬਾਦੀ ਲਿਆਕਤਦਾਬਾਦ ਖੇਤਰ ਵਿੱਚ ਸਰਕਾਰੀ ਦਫਤਰ ‘ਤੇ ਗ੍ਰਨੇਡ ਸੁੱਟੇ। ਇਸ ਹਮਲੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਅੱਠ ਹੋਰ ਜ਼ਖਮੀ ਹੋ ਗਏ। ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਮੋਟਰਸਾਈਕਲ ਸਵਾਰ ਦੋ ਵਿਅਕਤੀ ਅਹਿਸਾਸ ਪ੍ਰੋਗਰਾਮ ਦਫਤਰ ਵਿਚ ਆਏ। ਉਨ੍ਹਾਂ ਵਿਚੋਂ ਇਕ ਨੇ ਦਫਤਰ 'ਤੇ ਇਕ ਗ੍ਰਨੇਡ ਸੁੱਟਿਆ, ਜਿਸ ਨਾਲ ਧਮਾਕਾ ਹੋਇਆ। ਉਨ੍ਹਾਂ ਕਿਹਾ ਕਿ ਹਮਲੇ ਵਿੱਚ ਨੌਂ ਲੋਕ ਜ਼ਖਮੀ ਹੋਏ ਹਨ। ਸਾਰਿਆਂ ਨੂੰ ਨੇੜੇ ਦੇ ਅੱਬਾਸੀ ਸ਼ਾਹਿਦ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਕ ਵਿਅਕਤੀ ਦੀ ਮੌਤ ਹੋ ਗਈ। 
First published: June 20, 2020, 4:35 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading