ਇਸਲਾਮਾਬਾਦ- ਪਾਕਿਸਤਾਨ ਵਿੱਚ ਇੱਕ ਵਾਰ ਫਿਰ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਖੈਬਰ ਪਖਤੂਨਖਵਾ (Khyber Pakhtunkhwa) ਦੇ ਹਰੀਪੁਰ 'ਚ ਸਥਾਨਕ ਪ੍ਰਸ਼ਾਸਨ ਨੇ ਸਿਦੀਕੀ-ਏ-ਅਕਬਰ ਚੌਕ (Siddique-i-Akbar Chowk) ਤੋਂ ਮਹਾਨ ਸਿੱਖ ਜਰਨੈਲ ਹਰੀ ਸਿੰਘ ਨਲਵਾ ਦਾ ਬੁੱਤ (Great Sikh General Hari Singh Nalwa) ਹਟਾ ਦਿੱਤਾ ਹੈ। ਅੱਠ ਫੁੱਟ ਉੱਚਾ ਧਾਤ ਦਾ ਢਾਂਚਾ ਸਤੰਬਰ ਵਿੱਚ ਬਣਾਇਆ ਗਿਆ ਸੀ। ਇਹ ਬੁੱਤ ਸ਼ਹਿਰ ਦੇ ਸੁੰਦਰੀਕਰਨ ਯੋਜਨਾ ਤਹਿਤ ਲਗਾਇਆ ਗਿਆ ਸੀ। ਰਿਪੋਰਟਾਂ 'ਚ ਦੱਸਿਆ ਗਿਆ ਹੈ ਕਿ ਮੂਰਤੀ ਦੇ ਨਾਲ-ਨਾਲ ਇਸ ਦੇ ਠੋਸ ਆਧਾਰ ਦੀ ਕੀਮਤ ਕਰੀਬ 25 ਲੱਖ ਰੁਪਏ ਹੈ।
ਦਸਣਯੋਗ ਹੈ ਕਿ ਇਹ ਮੂਰਤੀ ਨੂੰ ਚੌਰਾਹੇ ਲਗਾਉਣ ਨੂੰ ਲੈਕੇ ਧਾਰਮਿਕ ਸਮੂਹਾਂ ਨੇ ਇਤਰਾਜ਼ ਜਤਾਇਆ ਸੀ। ਇਸ ਤੋਂ ਬਾਅਦ ਪ੍ਰਸ਼ਾਸਨ ਨੇ ਸਮਾਰਕ ਨੂੰ ਚੌਕ ਤੋਂ ਹਟਾ ਦਿੱਤਾ। ਇਸ ਚੌਰਾਹੇ ਦਾ ਨਾਂ ਇਸਲਾਮ ਦੇ ਪਹਿਲੇ ਖਲੀਫਾ ਹਜ਼ਰਤ ਅਬਦੁਲ ਬਕਰ (ਆਰਏ) ਦੇ ਨਾਂ 'ਤੇ ਰੱਖਿਆ ਗਿਆ ਹੈ। ਇਸ ਕਾਰਨ ਹੀ ਮੂਰਤੀ ਬਾਰੇ ਇਤਰਾਜ਼ ਉਠਾਇਆ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਮਹਾਰਾਜਾ ਹਰੀ ਸਿੰਘ ਨਲਵਾ (Maharaja Hari Singh Nalwa) ਦੀ ਮੂਰਤੀ ਨੂੰ ਜੀ.ਟੀ.ਰੋਡ 'ਤੇ ਪੂਰਬ ਵੱਲ ਅੱਧਾ ਫਰਲਾਂਗ ਇਕ ਤਲਾਬ 'ਤੇ ਲਿਜਾਇਆ ਜਾਵੇਗਾ। ਇਸ ਦੇ ਨਾਲ ਹੀ ਸਿੱਦੀਕੀ-ਏ-ਅਕਬਰ ਚੌਕ ਵਿਖੇ ਖਲੀਫਾ ਦੇ ਨਾਂ 'ਤੇ ਨਵਾਂ ਸਮਾਰਕ ਸਥਾਪਿਤ ਕੀਤਾ ਜਾਵੇਗਾ।
ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ (Manjinder Singh Sirsa) ਨੇ ਇਸ ਬੁੱਤ ਨੂੰ ਹਟਾਉਣ 'ਤੇ ਸਖ਼ਤ ਇਤਰਾਜ਼ ਜਤਾਇਆ ਜੋ ਸਿੱਖ ਕੌਮ (Sikh community) ਲਈ ਭਾਵਨਾਤਮਕ ਮਹੱਤਵ ਰੱਖਦਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਸਿੱਖ ਇਤਿਹਾਸ ਅਤੇ ਵਿਰਸੇ ਨੂੰ ਦੇਸ਼ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ। ਸਿਰਸਾ ਨੇ ਟਵੀਟ ਕੀਤਾ, 'ਪਾਕਿਸਤਾਨ ਸਰਕਾਰ ਨੇ ਹਰੀ ਸਿੰਘ ਨਲਵਾ ਕੀ ਹਵੇਲੀ ਦੀ ਮੁਰੰਮਤ ਦਾ ਵਾਅਦਾ ਕੀਤਾ ਸੀ, ਪਰ ਅਜੇ ਤੱਕ ਅਜਿਹਾ ਨਹੀਂ ਹੋਇਆ। ਹੁਣ ਹਰੀ ਸਿੰਘ ਨਲਵਾ ਦੇ ਬੁੱਤ ਨੂੰ ਹਟਾਉਣਾ ਸਿੱਖ ਇਤਿਹਾਸ ਅਤੇ ਵਿਰਸੇ ਨੂੰ ਘਟਾਉਣ ਦਾ ਇੱਕ ਹੋਰ ਤਰੀਕਾ ਹੈ। ਅਸੀਂ ਇਸ ਦੀ ਸਖ਼ਤ ਨਿਖੇਧੀ ਕਰਦੇ ਹਾਂ ਅਤੇ ਮੂਰਤੀ ਦੀ ਬਹਾਲੀ ਦੀ ਮੰਗ ਕਰਦੇ ਹਾਂ।
ਹਰੀ ਸਿੰਘ ਨਲਵਾ ਕੌਣ ਸੀ?
ਹਰੀ ਸਿੰਘ ਨਲਵਾ ਸਿੱਖ ਖਾਲਸਾ ਫੌਜ (Sikh Khalsa Army) ਦੇ ਕਮਾਂਡਰ-ਇਨ-ਚੀਫ ਸਨ। ਉਨ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਸਾਮਰਾਜ ਦੀ ਸਥਾਪਨਾ ਅਤੇ ਜਿੱਤ ਵਿੱਚ ਮੁੱਖ ਭੂਮਿਕਾ ਨਿਭਾਈ ਸੀ। ਉਨ੍ਹਾਂ ਘੱਟੋ-ਘੱਟ ਵੀਹ ਵੱਡੀਆਂ ਅਤੇ ਇਤਿਹਾਸਕ ਜੰਗਾਂ ਦੀ ਕਮਾਂਡ ਕੀਤੀ ਜਾਂ ਹਿੱਸਾ ਲਿਆ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਧਿਆਨ ਦੇਣ ਯੋਗ ਕਸੂਰ, ਸਿਆਲਕੋਟ, ਅਟਕ, ਮੁਲਤਾਨ, ਕਸ਼ਮੀਰ, ਪਿਸ਼ਾਵਰ ਅਤੇ ਜਮਰੌਦ ਦੀਆਂ ਲੜਾਈਆਂ ਸਨ, ਜਿਨ੍ਹਾਂ ਵਿੱਚ ਹਰੀ ਸਿੰਘ ਨਲਵਾ ਨੇ ਕਮਾਂਡ ਸੰਭਾਲੀ ਅਤੇ ਜਿੱਤ ਪ੍ਰਾਪਤ ਕੀਤੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Pakistan, Pakistan government, Religion, Sikh