ਪਾਕਿਸਤਾਨ: ਨੌਜਵਾਨ ਨੇ ਹਿੰਦੂ ਰੀਤੀ ਰਿਵਾਜ਼ਾਂ ਨਾਲ ਬੱਕਰੀ ਨਾਲ ਲਏ 7 ਫੇਰੇ, ਵੀਡੀਓ ਵਾਇਰਲ

Social Media viral Video: ਇਹ ਵੀਡੀਓ ਪਾਕਿਸਤਾਨ ਦੇ ਸਿੰਧ ਸੂਬੇ ਦੀ ਹੈ। ਇੱਥੇ ਇੱਕ ਹਿੰਦੂ ਲੜਕੇ ਨੇ ਬੱਕਰੀ ਨਾਲ ਵਿਆਹ ਕੀਤਾ। ਹਿੰਦੂ ਰੀਤੀ ਰਿਵਾਜਾਂ ਅਨੁਸਾਰ ਨੌਜਵਾਨ ਨੇ ਬੱਕਰੀ ਦੇ ਨਾਲ ਸੱਤ ਫੇਰੇ ਲਏ।

ਪਾਕਿਸਤਾਨ: ਨੌਜਵਾਨ ਨੇ ਹਿੰਦੂ ਰੀਤੀ ਰਿਵਾਜ਼ਾਂ ਨਾਲ ਬੱਕਰੀ ਨਾਲ ਲਏ 7 ਫੇਰੇ, ਵੀਡੀਓ ਵਾਇਰਲ

 • Share this:
  ਨਵੀਂ ਦਿੱਲੀ- ਵਿਆਹ ਦਾ ਮਤਲਬ ਹੈ ਕਿ ਦੋ ਮਨੁੱਖਾਂ ਵਿਚਕਾਰ ਸੁੰਦਰ ਰਿਸ਼ਤਾ ਜੋ ਬਹੁਤ ਸਾਰੀਆਂ ਕਹਾਣੀਆਂ ਦੱਸਦਾ ਹੈ। ਜਦੋਂ ਵੀ ਵਿਆਹ ਦੀ ਗੱਲ ਕਰਦੇ ਹਾਂ, ਲਾਲ ਜੋੜੇ ਵਿੱਚ ਲਾੜੀ ਅਤੇ ਸਿਰ ਉਤੇ ਸਿਹਰਾ ਸਜਾਏ ਲਾੜੇ ਦੀ ਤਸਵੀਰ ਮਨ ਵਿੱਚ ਆਉਂਦੀ ਹੈ। ਹਾਲਾਂਕਿ ਕਈ ਵਾਰ ਅਜਿਹਾ ਨਹੀਂ ਹੁੰਦਾ। ਦੁਨੀਆ ਵਿੱਚ ਬਹੁਤ ਸਾਰੀਆਂ ਵਿਲੱਖਣ ਕਿਸਮਾਂ ਦੇ ਵਿਆਹ ਹਨ। ਅਜਿਹੇ ਹੀ ਇੱਕ ਅਨੋਖੇ ਵਿਆਹ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ।

  ਇਸ ਵਿਆਹ ਦੀ ਕਹਾਣੀ ਸੁਣਨ ਤੋਂ ਬਾਅਦ ਤੁਸੀਂ ਵੀ ਆਪਣਾ ਸਿਰ ਫੜ ਲਵੋਗੇ। ਇਹ ਵੀਡੀਓ ਪਾਕਿਸਤਾਨ ਦੇ ਸਿੰਧ ਸੂਬੇ ਦੀ ਹੈ। ਭੀਲ ਭਾਈਚਾਰੇ ਦੇ ਇੱਕ ਨੌਜਵਾਨ ਨੇ ਬੱਕਰੀ ਨਾਲ ਵਿਆਹ ਕੀਤਾ। ਹਿੰਦੂ ਰੀਤੀ ਰਿਵਾਜਾਂ ਅਨੁਸਾਰ ਨੌਜਵਾਨ ਨੇ ਬੱਕਰੀ ਦੇ ਨਾਲ ਸੱਤ ਫੇਰੇ ਲਏ। ਖਾਸ ਗੱਲ ਇਹ ਹੈ ਕਿ ਲੜਕੇ ਅਤੇ ਬੱਕਰੀ ਦੇ ਵਿਆਹ ਸਮੇਂ ਪਰਿਵਾਰ ਦੇ ਮੈਂਬਰ ਵੀ ਮੌਜੂਦ ਸਨ।

  ਦੇਖੋ VIDEO…  ਵਾਇਰਲ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਇੱਕ ਨੌਜਵਾਨ ਬੱਕਰੀ ਨੂੰ ਫੜ ਕੇ ਸੱਤ ਫੇਰੇ ਲੈ ਰਿਹਾ ਹੈ। ਇਸ ਦੌਰਾਨ ਬਹੁਤ ਸਾਰੇ ਲੋਕ ਆਲੇ ਦੁਆਲੇ ਖੜ੍ਹੇ ਹਨ।  ਇਸ ਮਾਮਲੇ ਵਿੱਚ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਘਟਨਾ ਡਿਗਰੀ ਨੇੜੇ ਮੰਦਰਾਂਵਾਲਾ ਪਿੰਡ ਦੀ ਹੈ। ਵਿਆਹ ਸਮਾਗਮ ਵਿੱਚ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਵੀ ਮੌਜੂਦ ਸਨ। ਵਿਆਹ ਦਾ ਪ੍ਰਬੰਧ ਕਰਨ ਵਾਲੇ ਦੋਸ਼ੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ, ਜਦਕਿ ਨੌਜਵਾਨ ਦੀ ਭਾਲ ਜਾਰੀ ਹੈ।
  Published by:Ashish Sharma
  First published: