Home /News /international /

ਪਾਕਿਸਤਾਨ ਦੇ ਗ੍ਰਹਿ ਮੰਤਰੀ ਦਾ ਦਾਅਵਾ ਹੈ- 'PM ਇਮਰਾਨ ਖਾਨ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ'

ਪਾਕਿਸਤਾਨ ਦੇ ਗ੍ਰਹਿ ਮੰਤਰੀ ਦਾ ਦਾਅਵਾ ਹੈ- 'PM ਇਮਰਾਨ ਖਾਨ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ'

(ਫਾਇਲ ਫੋੋ)

(ਫਾਇਲ ਫੋੋ)

 • Share this:

  ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਖ਼ਿਲਾਫ਼ ਸੰਸਦ ’ਚ ਬੇਭਰੋਸਗੀ ਦੇ ਮਤੇ ’ਤੇ ਅੱਜ ਵੋਟਿੰਗ ਹੋ ਰਹੀ ਹੈ। ਇਸ ਨਾਲ ਉਨ੍ਹਾਂ ਦੇ ਭਵਿੱਖ ਦਾ ਫ਼ੈਸਲਾ ਹੋ ਜਾਵੇਗਾ। ਇਮਰਾਨ ਨੇ ਮਤੇ ’ਤੇ ਵੋਟਿੰਗ ਦੌਰਾਨ ਭਾਵੇਂ ‘ਇਨਸਵਿੰਗ ਯੌਰਕਰ ਗੇਂਦ ਸੁੱਟਣ’ ਦਾ ਵਾਅਦਾ ਕੀਤਾ ਹੈ ਪਰ ਬਹੁਮਤ ਦੇ ਮਾਮਲੇ ’ਚ ਵਿਰੋਧੀ ਧਿਰ ਅੱਗੇ ਨਿਕਲ ਗਈ ਹੈ।

  ਇਸ ਦੌਰਾਨ ਪਾਕਿਸਤਾਨ ਦੇ ਗ੍ਰਹਿ ਮੰਤਰੀ ਨੇ ਦਾਅਵਾ ਕੀਤਾ ਹੈ ਕਿ PM ਇਮਰਾਨ ਖਾਨ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਤਾਜ਼ਾ ਚੋਣਾਂ ਹੋ ਸਕਦੀਆਂ ਹਨ।

  ਪਾਕਿਸਤਾਨ ਦੇ ਗ੍ਰਹਿ ਮੰਤਰੀ ਸ਼ੇਖ ਰਾਸ਼ਿਦ ਨੇ ਕਿਹਾ, ਇਮਰਾਨ ਖਾਨ ਮਹਾਨ ਨੇਤਾ ਬਣ ਗਏ ਹਨ। ਉਸ ਨੂੰ ਪਾਕਿਸਤਾਨ ਦੇ ਲੋਕਾਂ ਦਾ ਭਰੋਸਾ ਹਾਸਲ ਕਰਨ ਲਈ ਚੋਣਾਂ ਵਿਚ ਜਾਣਾ ਚਾਹੀਦਾ ਹੈ। ਇਸ ਸਿਆਸੀ ਖੇਡ ਦਾ ਆਖ਼ਰੀ ਮੁਕਾਬਲਾ ਆਮ ਚੋਣਾਂ ਹੋਵੇਗਾ। ਇਸ ਸਿਆਸੀ ਸੰਕਟ ਵਿੱਚੋਂ ਨਿਕਲਣ ਦਾ ਇੱਕੋ-ਇੱਕ ਰਾਹ ਦੇਸ਼ ਵਿੱਚ ਆਮ ਚੋਣਾਂ ਕਰਵਾਉਣਾ ਹੈ।

  ਦੱਸ ਦਈਏ ਕਿ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੇ ਕਈ ਸੰਸਦ ਮੈਂਬਰ ਇਮਰਾਨ ਦਾ ਸਾਥ ਛੱਡ ਗਏ ਹਨ ਜਦਕਿ ਦੋ ਭਾਈਵਾਲ ਪਾਰਟੀਆਂ ਨੇ ਹਮਾਇਤ ਵਾਪਸ ਲੈਂਦਿਆਂ ਵਿਰੋਧੀ ਧਿਰ ਨਾਲ ਹੱਥ ਮਿਲਾ ਲਏ ਹਨ। ਵਿਰੋਧੀ ਧਿਰ ਦੇ ਆਗੂ ਸ਼ਾਹਬਾਜ਼ ਸ਼ਰੀਫ਼ ਵੱਲੋਂ ਪੇਸ਼ ਬੇਭਰੋਸਗੀ ਦੇ ਮਤੇ ’ਤੇ ਵੋਟਿੰਗ ਹੋਣੀ ਹੈ।

  ਇਮਰਾਨ ਨੂੰ ਸਰਕਾਰ ਬਚਾਉਣ ਲਈ 342 ’ਚੋਂ 172 ਵੋਟਾਂ ਦੀ ਲੋੜ ਹੈ ਜਦਕਿ ਵਿਰੋਧੀ ਧਿਰ ਦਾ ਦਾਅਵਾ ਹੈ ਕਿ ਉਨ੍ਹਾਂ ਕੋਲ 175 ਮੈਂਬਰਾਂ ਦੀ ਹਮਾਇਤ ਹਾਸਲ ਹੈ ਅਤੇ ਪ੍ਰਧਾਨ ਮੰਤਰੀ ਨੂੰ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਇਮਰਾਨ ਨੇ ਅਸਤੀਫ਼ਾ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਹੈ ਕਿ ਉਹ ‘ਆਖਰੀ ਗੇਂਦ ਤੱਕ ਲੜਨਗੇ।’

  ਏਆਰਆਈ ਨਿਊਜ਼ ਨਾਲ ਇੰਟਰਵਿਊ ਦੌਰਾਨ ਇਮਰਾਨ ਖ਼ਾਨ ਨੇ ਖੁਲਾਸਾ ਕੀਤਾ ਕਿ ਪਾਕਿਸਤਾਨੀ ਫ਼ੌਜ ਨੇ ਉਸ ਨੂੰ ਬੇਭਰੋਸਗੀ ਦੇ ਵੋਟ ਦਾ ਸਾਹਮਣਾ ਕਰਨ, ਛੇਤੀ ਚੋਣਾਂ ਕਰਾਉਣ ਜਾਂ ਪ੍ਰਧਾਨ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇਣ ਦੇ ਤਿੰਨ ਰਾਹ ਦਿੱਤੇ ਹਨ।

  ਉਨ੍ਹਾਂ ਕਿਹਾ,‘‘ਮੇਰੇ ਮੁਤਾਬਕ ਛੇਤੀ ਚੋਣਾਂ ਕਰਾਉਣਾ ਬਿਹਤਰੀਨ ਬਦਲ ਹੈ। ਮੈਂ ਅਸਤੀਫ਼ਾ ਦੇਣ ਬਾਰੇ ਨਹੀਂ ਸੋਚ ਸਕਦਾ ਹਾਂ। ਬੇਭਰੋਸਗੀ ਦੇ ਮਤੇ ਬਾਰੇ ਮੈਂ ਮੰਨਦਾ ਹਾਂ ਕਿ ਮੈਂ ਆਖਰੀ ਮਿੰਟ ਤੱਕ ਲੜਾਂਗਾ।’’ ਉਧਰ ਸੂਤਰਾਂ ਮੁਤਾਬਕ ਸਰਕਾਰ ਅਤੇ ਸਾਂਝੀ ਵਿਰੋਧੀ ਧਿਰ ਵਿਚਕਾਰ ਅੰਦਰਖਾਤੇ ਗੱਲਬਾਤ ਚੱਲ ਰਹੀ ਹੈ। ਜੇਕਰ ਵਿਰੋਧੀ ਧਿਰ ਇਮਰਾਨ ਖ਼ਾਨ ਖ਼ਿਲਾਫ਼ ਬੇਭਰੋਸਗੀ ਦਾ ਮਤਾ ਵਾਪਸ ਲੈ ਲੈਂਦੀ ਹੈ ਤਾਂ ਇਸ ਦੇ ਇਵਜ਼ ’ਚ ਨੈਸ਼ਨਲ ਅਸੈਂਬਲੀ ਭੰਗ ਕਰਕੇ ਫੌਰੀ ਚੋਣਾਂ ਦਾ ਐਲਾਨ ਕੀਤਾ ਜਾਵੇਗਾ।

  Published by:Gurwinder Singh
  First published:

  Tags: Imran Khan, Pakistan, Pakistan government