ਪਾਕਿਸਤਾਨ 'ਚ ਸੱਤਾ ਤੋਂ ਲਾਂਭੇ ਹੋਣ ਤੋਂ ਬਾਅਦ ਇਮਰਾਨ ਖਾਨ ਲਗਾਤਾਰ ਨਵੀਂ ਸਰਕਾਰ 'ਤੇ ਹਮਲੇ ਕਰ ਰਹੇ ਹਨ। ਦੂਜੇ ਪਾਸੇ ਸ਼ਾਹਬਾਜ਼ ਸ਼ਰੀਫ ਦੀ ਸਰਕਾਰ ਵੀ ਸਾਬਕਾ ਪੀਐੱਮ 'ਤੇ ਨਵੇਂ-ਨਵੇਂ ਦੋਸ਼ ਲਗਾ ਰਹੀ ਹੈ।
ਹੁਣ ਪਾਕਿਸਤਾਨ ਦੇ ਸਭ ਤੋਂ ਵੱਡੇ ਸੂਬੇ ਪੰਜਾਬ ਦੇ ਗ੍ਰਹਿ ਮੰਤਰੀ ਅਤਾ ਤਰਾਰ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ 'ਤੇ ਬਹੁਤ ਗੰਭੀਰ ਦੋਸ਼ ਲਗਾਏ ਹਨ। ਤਰਾਰ ਨੇ ਕਿਹਾ- 'ਇਮਰਾਨ ਖਾਨ ਸ਼ੁਰੂ ਤੋਂ ਹੀ ਨਸ਼ੇ ਦਾ ਆਦੀ ਹੈ। ਸਰਕਾਰ ਜਾਣਦੀ ਹੈ ਕਿ ਉਸ ਦੇ ਆਲੀਸ਼ਾਨ ਘਰ, ਬਨੀਗਾਲਾ ਨਸ਼ੇ ਕੌਣ ਪਹੁੰਚਾਉਂਦਾ ਹੈ। ਇਮਰਾਨ ਚਰਸ ਅਤੇ ਕੋਕੀਨ ਤੋਂ ਬਿਨਾਂ 2 ਘੰਟੇ ਤੱਕ ਨਹੀਂ ਰਹਿ ਸਕਦਾ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਇਮਰਾਨ 'ਤੇ ਨਸ਼ੇ ਦਾ ਆਦੀ ਹੋਣ ਦਾ ਦੋਸ਼ ਲੱਗਾ ਹੈ। 2020 'ਚ ਇਮਰਾਨ ਦੇ ਕਰੀਬੀ ਦੋਸਤ ਅਤੇ ਪਾਕਿਸਤਾਨ ਦੇ ਸਾਬਕਾ ਤੇਜ਼ ਗੇਂਦਬਾਜ਼ ਸਰਫਰਾਜ਼ ਨਵਾਜ਼ ਨੇ ਖੁੱਲ੍ਹੇਆਮ ਟੀਵੀ 'ਤੇ ਇਹੀ ਦੋਸ਼ ਲਾਏ ਸਨ। ਬਾਅਦ ਵਿੱਚ ਇਮਰਾਨ ਦੀ ਦੂਜੀ ਤਲਾਕਸ਼ੁਦਾ ਪਤਨੀ ਨੇ ਵੀ ਖਾਨ ਨੂੰ ਨਸ਼ੇ ਦਾ ਆਦੀ ਕਿਹਾ ਸੀ।
ਲਾਹੌਰ 'ਚ ਪ੍ਰੈੱਸ ਕਾਨਫਰੰਸ ਦੌਰਾਨ ਅਤਾ ਨੇ ਕਿਹਾ- 'ਅਸੀਂ ਇਮਰਾਨ ਨੂੰ ਡਰੱਗ ਲੈਣ ਦੇ ਦੋਸ਼ 'ਚ ਕਿਸੇ ਵੀ ਸਮੇਂ ਗ੍ਰਿਫਤਾਰ ਕਰ ਸਕਦੇ ਹਾਂ, ਪਰ ਅਜਿਹਾ ਨਹੀਂ ਕਰਨਾ ਚਾਹੁੰਦੇ। ਉਹ ਨਸ਼ਾ ਕੀਤੇ ਬਿਨਾਂ ਜੇਲ੍ਹ ਵਿੱਚ ਕਿਵੇਂ ਰਹਿ ਸਕੇਗਾ? ਅਸੀਂ ਜਾਣਦੇ ਹਾਂ ਕਿ ਸੈਂਕੜੇ ਏਕੜ ਵਿਚ ਫੈਲੇ ਉਸ ਦੇ ਆਲੀਸ਼ਾਨ ਘਰ, ਬਨੀਗਾਲਾ ਵਿਚ ਨਸ਼ਾ ਕੌਣ ਪਹੁੰਚਾਉਂਦਾ ਹੈ। ਅਸੀਂ ਉਸ ਦੇ ਨਸ਼ੇ ਬਾਰੇ ਗੱਲ ਕਿਉਂ ਨਹੀਂ ਕਰਦੇ? ਉਹ ਉਦੋਂ ਤੋਂ ਹੀ ਚਰਸ ਦੀ ਵਰਤੋਂ ਕਰਦਾ ਆ ਰਿਹਾ ਹੈ ਜਦੋਂ ਉਹ ਕ੍ਰਿਕਟਰ ਸੀ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Drug Mafia, Drugs, Imran Khan