• Home
 • »
 • News
 • »
 • international
 • »
 • PAKISTAN IMRAN KHAN PARTY LEADER FIRDOUS ASHIQ AWAN SLAPS ABUSES PPP QADIR MANDOKHEL DURING TV SHOW

Video- ਮਹਿਲਾ ਨੇਤਾ ਲਾਈਵ ਟੀਵੀ ਸ਼ੋਅ ‘ਚ ਸਾਂਸਦ ਨੂੰ ਮਾਰਿਆ ਥੱਪੜ

ਪਾਕਿਸਤਾਨ ਪੀਐਮ ਇਮਰਾਨ ਖਾਨ ਦੇ ਕਰੀਬੀ ਅਤੇ ਉਨ੍ਹਾਂ ਦੀ ਪਾਰਟੀ ਦੀ ਨੇਤਾ ਡਾਕਟਰ ਫਿਰਦੌਸ ਆਸ਼ਿਕ ਅਵਾਨ (Firdous Ashiq Awan) ਨੇ ਪਾਕਿਸਤਾਨੀ ਸੰਸਦ ਮੈਂਬਰ ਨੂੰ ਥੱਪੜ ਮਾਰਿਆ। ਬਾਅਦ ਵਿਚ ਉਨ੍ਹਾਂ ਸਫਾਈ ਵੀ ਦਿੱਤੀ।

Video- ਮਹਿਲਾ ਨੇਤਾ ਲਾਈਵ ਟੀਵੀ ਸ਼ੋਅ ‘ਚ ਸਾਂਸਦ ਨੂੰ ਮਾਰਿਆ ਥੱਪੜ

 • Share this:
  ਇਸਲਾਮਾਬਾਦ- ਟੀਵੀ 'ਤੇ ਇਨ੍ਹੀਂ ਦਿਨੀਂ ਰਾਜਨੀਤਿਕ ਬਹਿਸਾਂ ਦੌਰਾਨ ਕਾਫੀ ਹੰਗਾਮਾ ਵੇਖਣ ਨੂੰ ਮਿਲਦਾ ਹੈ। ਆਗੂ ਕਈ ਵਾਰ ਬਹਿਸ ਕਰਦੇ ਸਮੇਂ ਸਾਰੀਆਂ ਹੱਦਾਂ ਪਾਰ ਕਰ ਜਾਂਦੇ ਹਨ। ਫਿਰ ਗਾਲੀ-ਗਲੋਚ ਅਤੇ ਕੁੱਟਮਾਰ ਦਾ ਦੌਰ ਸ਼ੁਰੂ ਹੁੰਦਾ ਹੈ। ਅਜੋਕੇ ਸਮੇਂ ਵਿੱਚ ਅਜਿਹੇ ਦ੍ਰਿਸ਼ ਸਿਰਫ ਭਾਰਤ ਵਿੱਚ ਹੀ ਨਹੀਂ, ਦੁਨੀਆ ਦੇ ਕਈ ਦੇਸ਼ਾਂ ਵਿੱਚ ਵੇਖੇ ਗਏ ਹਨ। ਇਸ ਕੜੀ ਵਿਚ ਪਾਕਿਸਤਾਨ ਦੀ ਇਨ੍ਹੀਂ ਦਿਨੀਂ ਇਕ ਵੀਡੀਓ ਵਾਇਰਲ ਹੋ ਰਹੀ ਹੈ। ਇਥੇ ਪਾਕਿਸਤਾਨ ਪੀਐਮ ਇਮਰਾਨ ਖਾਨ ਦੇ ਕਰੀਬੀ ਅਤੇ ਉਨ੍ਹਾਂ ਦੀ ਪਾਰਟੀ ਦੀ ਨੇਤਾ ਡਾਕਟਰ ਫਿਰਦੌਸ ਆਸ਼ਿਕ ਅਵਾਨ (Firdous Ashiq Awan) ਨੇ ਪਾਕਿਸਤਾਨੀ ਸੰਸਦ ਮੈਂਬਰ ਨੂੰ ਥੱਪੜ ਮਾਰਿਆ।

  ਇਹ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਬਹੁਤ ਵਾਇਰਲ ਹੋ ਰਹੀ ਹੈ। ਇਸ ਟੀਵੀ ਸ਼ੋਅ ਦੀ ਵੀਡੀਓ ਕਲਿੱਪ ਵਿਚ ਇਹ ਵੇਖਿਆ ਜਾ ਸਕਦਾ ਹੈ ਕਿ ਫਿਰਦੌਸ ਆਸ਼ਿਕ ਅਤੇ ਸੰਸਦ ਮੈਂਬਰ ਕਾਦਿਰ ਮੰਡੋਖੇਲ ਵਿਚਾਲੇ ਪਾਕਿਸਤਾਨ ਵਿਚ ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਬਹਿਸ ਚੱਲ ਰਹੀ ਹੈ। ਦੋਵੇਂ ਭ੍ਰਿਸ਼ਟਾਚਾਰ ਦੇ ਮੁੱਦੇ ‘ਤੇ ਇਕ ਦੂਜੇ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੇ ਹਨ। ਬਹਿਸ ਦੌਰਾਨ ਇਹ ਮਾਮਲਾ ਇੰਨਾ ਵੱਧ ਜਾਂਦਾ ਹੈ ਕਿ ਦੋਵੇਂ ਆਗੂ ਆਪਣੀਆਂ ਥਾਵਾਂ ਤੇ ਖੜ੍ਹੇ ਹੋ ਜਾਂਦੇ ਹਨ। ਫਿਰਦੌਸ ਨੇ ਸਭ ਤੋਂ ਪਹਿਲਾਂ ਸੰਸਦ ਮੈਂਬਰ ਨੂੰ ਜ਼ਬਰਦਸਤ ਗਾਲਾਂ ਕੱਢੀਆਂ। ਉਸ ਤੋਂ ਬਾਅਦ ਥੱਪੜ ਮਾਰ ਦਿੱਤਾ।  ਫਿਰਦੌਸ ਨੇ ਥੱਪੜ ਮਾਰਨ ਦਾ ਕਾਰਨ ਦੱਸਿਆ

  ਦੱਸ ਦੇਈਏ ਕਿ ਡਾਕਟਰ ਫਿਰਦੌਸ ਆਸ਼ਿਕ ਅਵਾਨ ਪਾਕਿਸਤਾਨ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੇ ਵਿਸ਼ੇਸ਼ ਸਹਾਇਕ (ਸੂਚਨਾ) ਵੀ ਹਨ। ਬਾਅਦ ਵਿਚ ਫਿਰਦੌਸ ਨੇ ਆਪਣੇ ਟਵਿੱਟਰ ਹੈਂਡਲ 'ਤੇ ਵੀ ਇਸ ਘਟਨਾ ਬਾਰੇ ਸਫਾਈ ਵੀ ਦਿੱਤੀ। ਉਨ੍ਹਾੰ ਕਿਹਾ ਕਿ ਕਾਦੀਰ ਮੰਡੋਖੇਲ ਨੇ ਉਨ੍ਹਾਂ ਨਾਲ ਬਦਸਲੂਕੀ ਕੀਤੀ। ਇਸ ਤੋਂ ਇਲਾਵਾ ਉਸਨੇ ਸੰਸਦ ਮੈਂਬਰ ਉੱਤੇ ਜਾਨ ਤੋਂ ਮਾਰਨ ਦੀ ਧਮਕੀ ਦੇਣ ਦਾ ਵੀ ਦੋਸ਼ ਲਾਇਆ।  ਫਿਰਦੌਸ ਆਸ਼ਿਕ ਨੇ ਕਿਹਾ ਕਿ ਕਾਦੀਰ ਮੰਡੋਖੇਲ ਨੇ ਮੇਰੇ ਪਿਤਾ ਨਾਲ ਬਦਸਲੂਕੀ ਕੀਤੀ ਅਤੇ ਮੈਨੂੰ ਮਾਰਨ ਦੀ ਧਮਕੀ ਦਿੱਤੀ। ਇਸ ਲਈ ਮੈਂ ਸਵੈ-ਰੱਖਿਆ ਵਿਚ ਥੱਪੜ ਮਾਰਿਆ। ਮੇਰਾ ਸਨਮਾਨ ਦਾਅ ‘ਤੇ ਲੱਗਿਆ ਸੀ। ਆਪਣੇ ਵਕੀਲ ਨਾਲ ਗੱਲ ਕਰਨ ਤੋਂ ਬਾਅਦ ਮੈਂ ਉਨ੍ਹਾਂ ਖਿਲਾਫ ਕੇਸ ਦਾਇਰ ਕਰਨ ਜਾ ਰਹੀ ਹਾਂ।
  Published by:Ashish Sharma
  First published: